27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਖੇਤਰੀ ਯੁਵਕ ਅਤੇ ਵਿਰਾਸਤ ਮੇਲੇ ’ਚ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਫਾਰ ਵਿਮਨ ਨੇ ਜਿੱਤੀ ਪਹਿਲੀ ਰਨਰ-ਅੱਪ ਟਰਾਫੀ 14 ਪਹਿਲੇ, 12 ਦੂਜੇ, 12 ਤੀਜੇ ਇਨਾਮ ਅਤੇ 12 ਵਿਅਕਤੀਗਤ ਪੁਰਸਕਾਰਾਂ ਸਮੇਤ ਜਿੱਤੇ 50 ਪੁਰਸਕਾਰ

ਫ਼ਿਰੋਜ਼ਪੁਰ, 27 ਅਕਤੂਬਰ (ਗੁਰਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕੇਨਵੇ ਕਾਲਜ ਆਫ ਐਜੂਕੇਸ਼ਨ ਅਬੋਹਰ ਵਿਖੇ ਕਰਵਾਏ 67ਵੇਂ ਖੇਤਰੀ ਯੁਵਕ ਅਤੇ ਵਿਰਾਸਤ ਮੇਲੇ ਫੈਸਟੀਵਲ ਵਿਚ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਫ਼ਿਰੋਜ਼ਪੁਰ ਨੇ ਕਾਲਜ ਪ੍ਰਧਾਨ ਡਾ. ਅਗਨੀਜ਼ ਢਿੱਲੋਂ, ਸਕੱਤਰ ਅਜੈ ਬੱਤਾ ਅਤੇ ਪ੍ਰਿੰਸੀਪਲ ਡਾ.

Ad Position 21
No active advertisement
ਖੇਤਰੀ ਯੁਵਕ ਅਤੇ ਵਿਰਾਸਤ ਮੇਲੇ ਵਿਚ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੀਆਂ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਫਾਰ ਵਿਮਨ ਦੀਆਂ ਵਿਦਿਆਰਥਣਾਂ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਅਤੇ ਸਟਾਫ ਮੈਂਬਰਾਂ ਨਾਲ। ਤਸਵੀਰ-ਗੁਰਿੰਦਰ ਸਿੰਘ 28-10-2026
ਫ਼ਿਰੋਜ਼ਪੁਰ, 27 ਅਕਤੂਬਰ (ਗੁਰਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕੇਨਵੇ ਕਾਲਜ ਆਫ ਐਜੂਕੇਸ਼ਨ ਅਬੋਹਰ ਵਿਖੇ ਕਰਵਾਏ 67ਵੇਂ ਖੇਤਰੀ ਯੁਵਕ ਅਤੇ ਵਿਰਾਸਤ ਮੇਲੇ ਫੈਸਟੀਵਲ ਵਿਚ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਫ਼ਿਰੋਜ਼ਪੁਰ ਨੇ ਕਾਲਜ ਪ੍ਰਧਾਨ ਡਾ. ਅਗਨੀਜ਼ ਢਿੱਲੋਂ, ਸਕੱਤਰ ਅਜੈ ਬੱਤਾ ਅਤੇ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਦੀ ਯੋਗ ਅਗਵਾਈ ਹੇਠ ਪਹਿਲੀ ਰਨਰ-ਅੱਪ ਟਰਾਫੀ ਜਿੱਤ ਕੇ ਕਾਲਜ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਮਾਣ ਵਧਾਇਆ।ਕਾਲਜ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਨੇ ਦੱਸਿਆ ਕਿ ਜ਼ੋਨ ਬੀ ਦੇ 23 ਕਾਲਜਾਂ ਦੇ ਵਿਦਿਆਰਥੀਆਂ ਨੇ ਇਸ ਚਾਰ-ਰੋਜ਼ਾ ਖੇਤਰੀ ਯੁਵਕ ਮੇਲੇ ਵਿਚ ਹਿੱਸਾ ਲਿਆ। ਜਿਸ ਵਿਚ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਸੰਗੀਤ, ਲਲਿਤ ਕਲਾ, ਲੋਕ ਨਾਚ, ਲੋਕ ਗੀਤ, ਵਿਰਾਸਤੀ ਕਲਾ ਅਤੇ ਸ਼ਿਲਪਕਾਰੀ, ਥੀਏਟਰ ਅਤੇ ਸਾਹਿਤਕ ਵਸਤੂਆਂ ਵਿਚ ਸਾ਼ਾਨਦਾਰਪ੍ਰਦਰਸ਼ਨ ਕਰਦਿਆਂ 14 ਪਹਿਲੇ ਇਨਾਮ, 12 ਦੂਜੇ ਇਨਾਮ, 12 ਤੀਜੇ ਇਨਾਮ ਅਤੇ 12 ਵਿਅਕਤੀਗਤ ਪੁਰਸਕਾਰਾਂ ਸਮੇਤ ਕੁੱਲ 50 ਪੁਰਸਕਾਰ ਜਿੱਤੇ। ਉਨ੍ਹਾਂ ਦੱਸਿਆ ਕਿ ਵਿਦਿਆਰਥਣਾਂ ਨੇ ਗਰੁੱਪ ਸ਼ਬਦ, ਕਲਾਸੀਕਲ ਗੀਤ, ਨਾਨ-ਪਰਕਸ਼ਨ, ਪਰਕਸ਼ਨ, ਇੰਡੀਅਨ ਆਰਕੈਸਟਰਾ, ਡਿਬੇਟ, ਇੰਸਟਾਲੇਸ਼ਨ, ਪੋਸਟਰ ਮੇਕਿੰਗ, ਆਨ ਦ ਸਪਾਟ ਪੇਂਟਿੰਗ, ਅਲੋਕੇਸ਼ਨ, ਮੁਹਾਵਰੇਦਾਰ ਗੱਲਬਾਤ, ਵਨ ਐਕਟ ਪਲੇ, ਕਵੀਸ਼ਰੀ ਅਤੇ ਲੋਕ ਨਾਚ ਸੰਮੀ ਵਿਚ ਪਹਿਲਾ ਸਥਾਨ, ਸੋਸ਼ਲ ਲਾਈਫ, ਕਲੇਅ ਮਾਡਲਿੰਗ, ਮਿਮਿਕਰੀ, ਗੀਤ, ਹਿੰਦੀ ਲੇਖਣ, ਪੰਜਾਬੀ ਲੇਖਣ, ਰਚਨਾਤਮਕ ਕਵਿਤਾ ਲੇਖਣ, ਭੰਡ, ਕਲਾਸੀਕਲ ਡਾਂਸ, ਕਲੀ, ਕਰੋਸ਼ੇਟ ਵਿਚ ਦੂਜਾ ਸਥਾਨ, ਲੋਕ ਗੀਤ, ਸਮੂਹ ਗਾਇਨ, ਅੰਗਰੇਜ਼ੀ ਲੇਖਣ, ਕਹਾਣੀ ਲੇਖਣ, ਲੇਖ ਲੇਖਣ, ਲੋਕ ਸਾਜ਼, ਰੱਸੀ ਬਣਾਉਣਾ, ਇਤਿਹਾਸਕ, ਫੁਲਕਾਰੀ, ਪਰਾਂਦਾ, ਕੁਇਜ਼ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ, ਵਿਦਿਆਰਥਣਾਂ ਨੂੰ ਸਕਿੱਟ, ਸਮੂਹ ਸ਼ਬਦ, ਮੁਹਾਵਰੇਦਾਰ ਗੱਲਬਾਤ, ਇੰਡੀਅਨ ਆਰਕੈਸਟਰਾ, ਭੰਡ, ਕਲੀ, ਕਵੀਸ਼ਰੀ ਅਤੇ ਸੰਮੀ ਵਿਚ ਵਿਅਕਤੀਗਤ ਪੁਰਸਕਾਰ ਵੀ ਪ੍ਰਾਪਤ ਹੋਏ। ਡਾ. ਰਾਜਵਿੰਦਰ ਕੌਰ ਨੇ ਕਿਹਾ ਕਿ ਕਾਲਜ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਅਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਬਦੌਲਤ ਪੰਜਾਬ ਯੂਨੀਵਰਸਿਟੀ ਯੂਥ ਐਂਡ ਹੈਰੀਟੇਜ ਫੈਸਟੀਵਲ ਵਿਚ ਪਹਿਲੀ ਰਨਰ-ਅੱਪ ਟਰਾਫੀ ਜਿੱਤ ਕੇ ਖੇਤਰ ਦਾ ਮਾਣ ਵਧਾਇਆ। ਕਾਲਜ ਦੇ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਨੇ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਫਲਤਾ ਟੀਮ ਵਰਕ, ਸਖ਼ਤ ਮਿਹਨਤ ਅਤੇ ਅਨੁਸ਼ਾਸਨ ਦਾ ਨਤੀਜਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਲਜ ਭਵਿੱਖ ਵਿਚ ਵੀ ਅਜਿਹੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਾ ਰਹੇਗਾ। ਯੂਥ ਵੈਲਫੇਅਰ ਕਲੱਬ ਦੇ ਮੈਂਬਰਾਂ ਡਾ. ਹਰਸੰਗੀਤ ਕੌਰ, ਅਜੈ ਅਤੇ ਡਾ. ਰਜਨੀ ਨੇ ਵਿਸ਼ੇਸ਼ ਯੋਗਦਾਨ ਪਾਇਆ। ਕਾਲਜ ਪ੍ਰਧਾਨ ਡਾ. ਅਗਨੀਜ਼ ਢਿੱਲੋਂ ਅਤੇ ਮੈਨੇਜਮੈਂਟ ਕਮੇਟੀ ਨੇ ਪ੍ਰਿੰਸੀਪਲ, ਫੈਕਲਟੀ ਅਤੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਟਕਸਾਲੀ ਅਕਾਲੀ ਆਗੂ ਜਸਵੀਰ ਸਿੰਘ ਬਦਿਆਲਾ ਭਾਜਪਾ ’ਚ ਸ਼ਾਮਿਲ ਕੇਵਲ ਢਿੱਲੋਂ, ਅਨਿਲ ਸਰੀਨ, ਲਖਵਿੰਦਰ ਮੋਮੀ ਤੇ ਗੁਰਪ੍ਰੀਤ ਮ... ਅਗਲੀ ਖ਼ਬਰ ਪਿੰਡ ਜੋਧਾ ਭੈਣੀ ਵਿਖੇ ਨੌਜਵਾਨਾਂ ਨਾਲ ਵਿਸ਼ੇਸ਼ ਮੀਟਿੰਗ
Ad Position 24