28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਵਿਦਿਆਰਥੀਆਂ ਲਈ ‘ਐਕਟੀਵਿਟੀ ਆਨ ਮੇਜ਼ਰਮੈਂਟ’ ਦਾ ਆਯੋਜਨ

ਅਬੋਹਰ, 27 ਅਕਤੂਬਰ (ਵਿਵੇਕ ਹੂੜੀਆ)-ਏਂਜਲਸ ਵਰਲਡ ਪਲੇ-ਵੇ ਕਾਨਵੈਂਟ ਸਕੂਲ ਅਬੋਹਰ ਵਿਖੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ‘ਐਕਟੀਵਿਟੀ ਆਨ ਮੇਜ਼ਰਮੈਂਟ’ (ਮਾਪ ਸਬੰਧੀ ਗਤੀਵਿਧੀ) ਦਾ ਆਯੋਜਨ ਕੀਤਾ ਗਿਆ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਨੂੰ ਮਾਪ ਦੀ ਧਾਰਨਾ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਰੋਜ਼ਾਨਾ ਜੀਵਨ ਵਿਚ ਮੇਜ਼ਰਮੈਂਟ ਦੇ ਮਹੱਤਵ ਬਾਰੇ ਵਿਹਾਰਕ ਜਾਣਕਾਰੀ ਦੇਣਾ ਸੀ।

Ad Position 21
No active advertisement
ਏਂਜਲਸ ਵਰਲਡ ਪਲੇ-ਵੇ ਕਾਨਵੈਂਟ ਸਕੂਲ ਅਬੋਹਰ ਵਿਖੇ ‘ਐਕਟੀਵਿਟੀ ਆਨ ਮੇਜ਼ਰਮੈਂਟ’ ਦੌਰਾਨ ਸਕੇਲ ਅਤੇ ਇੰਚੀ-ਟੇਪ ਨਾਲ ਵਸਤੂਆਂ ਦੀ ਲੰਬਾਈ ਮਾਪਣ ਦਾ ਅਭਿਆਸ ਕਰਦੇ ਹੋਏ ਦੂਜੀ ਜਮਾਤ ਦੇ ਵਿਦਿਆਰਥੀ। ਅਜੀਤ ਤਸਵੀਰ 28-10-2026
ਅਬੋਹਰ, 27 ਅਕਤੂਬਰ (ਵਿਵੇਕ ਹੂੜੀਆ)-ਏਂਜਲਸ ਵਰਲਡ ਪਲੇ-ਵੇ ਕਾਨਵੈਂਟ ਸਕੂਲ ਅਬੋਹਰ ਵਿਖੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ‘ਐਕਟੀਵਿਟੀ ਆਨ ਮੇਜ਼ਰਮੈਂਟ’ (ਮਾਪ ਸਬੰਧੀ ਗਤੀਵਿਧੀ) ਦਾ ਆਯੋਜਨ ਕੀਤਾ ਗਿਆ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਨੂੰ ਮਾਪ ਦੀ ਧਾਰਨਾ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਰੋਜ਼ਾਨਾ ਜੀਵਨ ਵਿਚ ਮੇਜ਼ਰਮੈਂਟ ਦੇ ਮਹੱਤਵ ਬਾਰੇ ਵਿਹਾਰਕ ਜਾਣਕਾਰੀ ਦੇਣਾ ਸੀ। ਗਤੀਵਿਧੀ ਦੌਰਾਨ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਮਾਪ ਸਾਡੇ ਰੋਜ਼ਾਨਾ ਜੀਵਨ ਦਾ ਇਕ ਅਹਿਮ ਹਿੱਸਾ ਹੈ। ਕਿਸੇ ਵਸਤੂ ਦੀ ਲੰਬਾਈ, ਚੌੜਾਈ ਅਤੇ ਉਚਾਈ ਜਾਣਨ ਤੋਂ ਲੈ ਕੇ ਵੱਖ-ਵੱਖ ਚੀਜ਼ਾਂ ਦੇ ਆਕਾਰ ਦਾ ਪਤਾ ਲਗਾਉਣ ਤੱਕ ਮੇਜ਼ਰਮੈਂਟ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਅਧਿਆਪਕਾਂ ਨੇ ਬੱਚਿਆਂ ਨੂੰ ਸਰਲ ਉਦਾਹਰਨਾਂ ਰਾਹੀਂ ਸਮਝਾਇਆ ਕਿ ਸਹੀ ਮਾਪ ਲੈਣ ਨਾਲ ਕਿਸੇ ਵੀ ਵਸਤੂ ਦੇ ਆਕਾਰ ਅਤੇ ਲੰਬਾਈ ਦੀ ਸਟੀਕ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਗਤੀਵਿਧੀ ਵਿਚ ਵਿਦਿਆਰਥੀਆਂ ਨੇ ਸਕੇਲ ਅਤੇ ਇੰਚੀ-ਟੇਪ ਦੀ ਸਹਾਇਤਾ ਨਾਲ ਵੱਖ-ਵੱਖ ਵਸਤੂਆਂ ਦਾ ਮਾਪ ਕਰਨਾ ਸਿੱਖਿਆ। ਬੱਚਿਆਂ ਨੇ ਉਤਸ਼ਾਹਪੂਰਵਕ ਗਤੀਵਿਧੀ ਵਿਚ ਭਾਗ ਲੈਂਦਿਆਂ ਵਸਤੂਆਂ ਦੀ ਲੰਬਾਈ ਮਾਪਣ ਦਾ ਅਭਿਆਸ ਕੀਤਾ ਅਤੇ ਮਾਪ ਨਾਲ ਸਬੰਧਿਤ ਆਪਣੀ ਸਮਝ ਨੂੰ ਮਜ਼ਬੂਤ ਬਣਾਇਆ। ਇਸ ਦੌਰਾਨ ਵਿਦਿਆਰਥੀਆਂ ਨੇ ਨਾ ਕੇਵਲ ਨਵੀਂ ਜਾਣਕਾਰੀ ਪ੍ਰਾਪਤ ਕੀਤੀ, ਸਗੋਂ ਖ਼ੁਦ ਮਾਪ ਕਰਕੇ ਸਿੱਖਣ ਦਾ ਤਜਰਬਾ ਵੀ ਹਾਸਲ ਕੀਤਾ। ਸਕੂਲ ਦਾ ਉਦੇਸ਼ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਸਿੱਖਿਆ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਸਿੱਖੀਆਂ ਗੱਲਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਆਸਾਨੀ ਨਾਲ ਵਰਤ ਸਕਣ।
Ad Position 22
No active advertisement
ਪਿਛਲੀ ਖ਼ਬਰ ਪਿੰਡ ਜੋਧਾ ਭੈਣੀ ਵਿਖੇ ਨੌਜਵਾਨਾਂ ਨਾਲ ਵਿਸ਼ੇਸ਼ ਮੀਟਿੰਗ ਅਗਲੀ ਖ਼ਬਰ 4 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ
Ad Position 24