27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਅਮਨਦੀਪ ਹਸਪਤਾਲ ਵਿਖੇ ਮੁਫ਼ਤ ਫਾਈਬਰੋ ਸਕੈਨ ਕੈਂਪ ਲਗਾਇਆ

ਫ਼ਿਰੋਜ਼ਪੁਰ, 26 ਅਕਤੂਬਰ (ਕੁਲਬੀਰ ਸਿੰਘ ਸੋਢੀ)- ਲਿਵਰ ਦੀਆਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਅਤੇ ਲੋਕਾਂ ਨੂੰ ਲਿਵਰ ਦੀ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਫ਼ਿਰੋਜ਼ਪੁਰ-ਮੋਗਾ ਰੋਡ ਸਥਿਤ ਅਮਨਦੀਪ ਹਸਪਤਾਲ ਵਿਖੇ ਉਜਾਲਾ ਸਿਗਨਸ ਹੈੱਲਥਕੇਅਰ ਸਰਵਿਸਿਜ਼ ਦੇ ਸਹਿਯੋਗ ਅਤੇ ਮਯੰਕ ਫਾਊਂਡੇਸ਼ਨ ਫ਼ਿਰੋਜ਼ਪੁਰ ਦੇ ਸਮਰਥਨ ਨਾਲ ਮੁਫ਼ਤ ਫਾਈਬਰੋ ਸਕੈਨ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਲਿਵਰ ਦੀ ਜਾਂਚ ਕਰਵਾਈ ਅਤੇ ਮਾਹਿਰ ਡਾਕਟਰਾਂ ਤੋਂ ਸਿਹਤ ਸਬੰਧੀ ਸਲਾਹ ਪ੍ਰਾਪਤ ਕੀਤੀ ।

Ad Position 21
No active advertisement
ਅਜੀਤ ਡੈਸਕ 27-10-2026
ਫ਼ਿਰੋਜ਼ਪੁਰ, 26 ਅਕਤੂਬਰ (ਕੁਲਬੀਰ ਸਿੰਘ ਸੋਢੀ)- ਲਿਵਰ ਦੀਆਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਅਤੇ ਲੋਕਾਂ ਨੂੰ ਲਿਵਰ ਦੀ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਫ਼ਿਰੋਜ਼ਪੁਰ-ਮੋਗਾ ਰੋਡ ਸਥਿਤ ਅਮਨਦੀਪ ਹਸਪਤਾਲ ਵਿਖੇ ਉਜਾਲਾ ਸਿਗਨਸ ਹੈੱਲਥਕੇਅਰ ਸਰਵਿਸਿਜ਼ ਦੇ ਸਹਿਯੋਗ ਅਤੇ ਮਯੰਕ ਫਾਊਂਡੇਸ਼ਨ ਫ਼ਿਰੋਜ਼ਪੁਰ ਦੇ ਸਮਰਥਨ ਨਾਲ ਮੁਫ਼ਤ ਫਾਈਬਰੋ ਸਕੈਨ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਲਿਵਰ ਦੀ ਜਾਂਚ ਕਰਵਾਈ ਅਤੇ ਮਾਹਿਰ ਡਾਕਟਰਾਂ ਤੋਂ ਸਿਹਤ ਸਬੰਧੀ ਸਲਾਹ ਪ੍ਰਾਪਤ ਕੀਤੀ । ਕੈਂਪ ਦਾ ਉਦਘਾਟਨ ਅਮਨਦੀਪ ਹਸਪਤਾਲ ਦੇ ਫੈਸਿਲਿਟੀ ਡਾਇਰੈਕਟਰ ਡਾ.ਅਭਿਸ਼ੇਕ ਅਰੋੜਾ ਤੇ ਮਯੰਕ ਫਾਊਂਡੇਸ਼ਨ ਦੇ ਫਾਊਂਡਰ ਦੀਪਕ ਸ਼ਰਮਾ ਤੇ ਮੈਂਬਰਾਂ ਦੀ ਮੌਜੂਦਗੀ ਵਿਚ ਕੀਤਾ ਗਿਆ। ਕੈਂਪ ਵਿਚ ਇੰਟਰਨਲ ਮੈਡੀਸਨ ਵਿਭਾਗ ਦੇ ਡਾ.ਚਰਨਜੀਤ ਸਿੰਘ ਤੇ ਡਾ.ਪ੍ਰਦੀਪ ਕੁਮਾਰ ਮਿੱਤਲ ਨੇ ਮਰੀਜ਼ਾਂ ਦੀ ਜਾਂਚ ਕੀਤੀ। ਇਸ ਦੌਰਾਨ ਲੋਕਾਂ ਨੂੰ ਲਿਵਰ ਦੀਆਂ ਬਿਮਾਰੀਆਂ ਦੇ ਕਾਰਨਾਂ, ਬਚਾਅ ਦੇ ਤਰੀਕਿਆਂ, ਸੰਤੁਲਿਤ ਖ਼ੁਰਾਕ ਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਅਭਿਸ਼ੇਕ ਅਰੋੜਾ ਨੇ ਕਿਹਾ ਕਿ ਲਿਵਰ ਮਨੁੱਖੀ ਸਰੀਰ ਦਾ ਬੇਹੱਦ ਮਹੱਤਵਪੂਰਨ ਅੰਗ ਹੈ ਤੇ ਇਸ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਲੋੜ ਹੈ। ਡਾਕਟਰਾਂ ਨੇ ਦੱਸਿਆ ਕਿ ਬਦਲਦੇ ਖਾਣ-ਪੀਣ ਦੇ ਢੰਗ, ਸਰੀਰਕ ਗਤੀਵਿਧੀਆਂ ਦੀ ਘਾਟ, ਵਧਦਾ ਮੋਟਾਪਾ ਤੇ ਅਨਿਯਮਿਤ ਜੀਵਨਸ਼ੈਲੀ ਲਿਵਰ ਵਿਚ ਚਰਬੀ ਜਮ੍ਹਾ ਹੋਣ ਸਮੇਤ ਕਈ ਸਿਹਤ ਸਮੱਸਿਆਵਾਂ ਦੇ ਜੋਖਮ ਨੂੰ ਵਧਾ ਸਕਦੇ ਹਨ। ਅਮਨਦੀਪ ਹਸਪਤਾਲ ਦੀ ਡਾਇਰੈਕਟਰ ਅਮਨਦੀਪ ਕੌਰ ਨੇ ਕਿਹਾ ਕਿ ਲੋਕਾਂ ਨੂੰ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਬਿਮਾਰੀਆਂ ਦੀ ਰੋਕਥਾਮ ਅਤੇ ਸਮੇਂ ਸਿਰ ਪਛਾਣ ਬਾਰੇ ਜਾਗਰੂਕ ਕਰਨਾ ਵੀ ਹਸਪਤਾਲ ਦੀ ਮੁੱਖ ਪਹਿਲ ਹੈ।
Ad Position 22
No active advertisement
ਪਿਛਲੀ ਖ਼ਬਰ ਇੰਦਰਾ ਕਾਲੋਨੀ ਵਿਖੇ ਵਿਧਾਇਕ ਰਣਬੀਰ ਸਿੰਘ ਭੁੱਲਰ ਵਲੋਂ ਘਰ-ਘਰ ਜਾ ਕੇ ਲੋਕਾਂ ਨਾਲ ਰਾਬਤਾ ਅਗਲੀ ਖ਼ਬਰ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਪੈਨਸ਼ਨਰ ਯੂਨੀਅਨ ਦੇ ਵਫ਼ਦ ਨੇ ਡਾਇਰੈਕਟਰ ਨੂੰ ਸੌਂਪਿਆ ਮੰਗ ਪੱਤਰ
Ad Position 24