23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਤਿਉਹਾਰਾਂ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ਼ ਮੁਹਿੰਮ ਦਾ ਆਗਾਜ਼

ਫ਼ਿਰੋਜ਼ਪੁਰ, 23 ਅਕਤੂਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਸ਼ਹਿਰ ਅੰਦਰ ਤਿਉਹਾਰਾਂ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਇਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਇਸ ਵਿਸ਼ੇਸ਼ ਮੁਹਿੰਮ ਦਾ ਮੁੱਖ ਟੀਚਾ ਤਿਉਹਾਰਾਂ ਦੇ ਦਿਨਾਂ ਵਿਚ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰੀਆਂ ਸੜਕਾਂ ਕਚਰਾ ਮੁਕਤ ਸ਼ਹਿਰ ਤੇ ਚੰਗਾ ਵਾਤਾਵਰਨ ਦੇਣਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਨੇ ਫ਼ਿਰੋਜ਼ਪੁਰ ਦੇ ਕਾਰਜ ਸਾਧਕ ਅਫ਼ਸਰ ਨਰਿੰਦਰ ਕੁਮਾਰ ਅਤੇ ਸੁਪਰਡੈਂਟ ਸੁਖਪਾਲ ਸਿੰਘ ਵਲੋਂ ਸਾਂਝੇ ਤੌਰ ’ਤੇ ਦੱਸਿਆ ਗਿਆ ਕਿ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਇਸ ਗਾਰਬੇਜ਼ ਮੁਕਤ ਤਿਉਹਾਰ 2026 ਮੁਹਿੰਮ ਦੀ ਸ਼ੁਰੂਆਤ ਫ਼ਿਰੋਜ਼ਪੁਰ ਸ਼ਹਿਰ ਹਲਕਾ ਦੇ ਵਿਧਾਇਕ, ਨਗਰ ਕੌਂਸਲ ਫ਼ਿਰੋਜ਼ਪੁਰ ਦੇ ਪ੍ਰਧਾਨ ਅਸ਼ੋਕ ਸਚਦੇਵਾ ਤੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਤੇ ਵਧੀਕ ਡਿਪਟੀ ਕਮਿਸ਼ਨਰ ਡਾ.

Ad Position 21
No active advertisement
ਅਜੀਤ ਡੈਸਕ 24-10-2026

ਫ਼ਿਰੋਜ਼ਪੁਰ, 23 ਅਕਤੂਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਸ਼ਹਿਰ ਅੰਦਰ ਤਿਉਹਾਰਾਂ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਇਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਇਸ ਵਿਸ਼ੇਸ਼ ਮੁਹਿੰਮ ਦਾ ਮੁੱਖ ਟੀਚਾ ਤਿਉਹਾਰਾਂ ਦੇ ਦਿਨਾਂ ਵਿਚ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰੀਆਂ ਸੜਕਾਂ ਕਚਰਾ ਮੁਕਤ ਸ਼ਹਿਰ ਤੇ ਚੰਗਾ ਵਾਤਾਵਰਨ ਦੇਣਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਨੇ ਫ਼ਿਰੋਜ਼ਪੁਰ ਦੇ ਕਾਰਜ ਸਾਧਕ ਅਫ਼ਸਰ ਨਰਿੰਦਰ ਕੁਮਾਰ ਅਤੇ ਸੁਪਰਡੈਂਟ ਸੁਖਪਾਲ ਸਿੰਘ ਵਲੋਂ ਸਾਂਝੇ ਤੌਰ ’ਤੇ ਦੱਸਿਆ ਗਿਆ ਕਿ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਇਸ ਗਾਰਬੇਜ਼ ਮੁਕਤ ਤਿਉਹਾਰ 2026 ਮੁਹਿੰਮ ਦੀ ਸ਼ੁਰੂਆਤ ਫ਼ਿਰੋਜ਼ਪੁਰ ਸ਼ਹਿਰ ਹਲਕਾ ਦੇ ਵਿਧਾਇਕ, ਨਗਰ ਕੌਂਸਲ ਫ਼ਿਰੋਜ਼ਪੁਰ ਦੇ ਪ੍ਰਧਾਨ ਅਸ਼ੋਕ ਸਚਦੇਵਾ ਤੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਤੇ ਵਧੀਕ ਡਿਪਟੀ ਕਮਿਸ਼ਨਰ ਡਾ.ਅਮਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਫ਼ਿਰੋਜ਼ਪੁਰ ਦੀ ਸੈਨੀਟੇਸ਼ਨ ਬ੍ਰਾਂਚ ਵਲੋਂ ਇਸ ਮੁਹਿਮ ਤਹਿਤ ਮਿਤੀ 23 ਅਕਤੂਬਰ 2026 ਤੋਂ 23 ਨਵੰਬਰ 20 26 ਤੱਕ 5 ਪਹਿਲੂਆਂ ’ਤੇ ਕੰਮ ਕੀਤਾ ਜਾਵੇਗਾ। ਪਹਿਲੇ ਪੜਾਅ ਅੰਦਰ ਨਗਰ ਕੌਂਸਲ ਫ਼ਿਰੋਜ਼ਪੁਰ ਦੀ ਸਪੈਸ਼ਲ ਗਠਿਤ ਕੀਤੀ ਟੀਮ ਵਲੋਂ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ ਜਾਵੇਗਾ ਤੇ ਵੱਧ ਤੋਂ ਵੱਧ ਇਸ ਮੁਹਿੰਮ ਨਾਲ ਜੋੜਿਆ ਜਾਵੇਗਾ। ਇਸ ਮੁਹਿੰਮ ਨਾਲ ਜੁੜਨ ਲਈ ਇਕ ਰਜਿਸਟਰੇਸ਼ਨ ਫਾਰਮ ਤੇ ਆਨਲਾਈਨ ਰਜਿਸਟਰੇਸ਼ਨ ਕਰਵਾਈ ਜਾਵੇਗੀ ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਆਪਣੇ ਆਲੇ ਦੁਆਲੇ ਦੀ ਸਫ਼ਾਈ, ਪਲਾਸਟਿਕ ਕੈਰੀ ਬੈਗ ਦੀ ਵਰਤੋਂ ਨਾ ਕਰਨ ਸਬੰਧੀ ਪੋਲੀਥੀਨ ਦੀ ਜਗ੍ਹਾ ’ਤੇ ਜੂਟ ਤੇ ਕੱਪੜੇ ਦੇ ਬੈਗ ਦੀ ਵਰਤੋਂ ਕਰਨ ਸਬੰਧੀ ਮੁਨਿਆਦੀ, ਇਸ਼ਤਿਹਾਰ ਤੇ ਡੋਰ-ਟੂ-ਡੋਰ ਕੈਂਪੇਨ ਰਾਹੀਂ ਜਾਗਰੂਕ ਕੀਤਾ ਜਾਵੇਗਾ। ਮੁਹਿੰਮ ਦੇ ਦੂਸਰੇ ਪੜਾਅ ਅੰਦਰ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਤਿੰਨ ਟੀਮਾਂ ਦੇ ਗਠਨ ਕੀਤਾ ਗਿਆ ਹੈ, ਇਹ ਤਿੰਨ ਟੀਮਾਂ ਅੰਦਰ 10-10 ਸਫ਼ਾਈ ਕਰਮਚਾਰੀ ਇਕ ਸੁਪਰਵਾਈਜ਼ਰ, ਟਰੈਕਟਰ ਟਰਾਲੀ, ਲੋਡਰ ਜੇ.ਸੀ.ਬੀ. ਆਦਿ ਉਪਲਬਧ ਹੋਣਗੇ ਜੋ ਕਿ ਰੋਜ਼ਾਨਾ ਦੋ ਰਿਹਾਇਸ਼ੀ ਤੇ ਇਕ ਕਮਰਸ਼ੀਅਲ ਵਾਰਡ ਦੀ ਸਫ਼ਾਈ ਕਰਨਗੇ। ਇਸ ਤੋਂ ਇਲਾਵਾ ਇਸ ਪੜਾਅ ਅੰਦਰ ਸ਼ਹਿਰ ਅੰਦਰ ਗਾਰਬੇਜ਼ ਵਲੰਬਰੇਬਲ ਪੁਆਇੰਟਾਂ ਦੀ ਮੁਕੰਮਲ ਰੂਪ ਵਿਚ ਸਫ਼ਾਈ ਕਰਵਾਈ ਜਾਵੇਗੀ ਤੇ ਸ਼ਹਿਰ ਨੂੰ ਮੁਕੰਮਲ ਰੂਪ ਵਿਚ ਕਚਰਾ ਰਹਿਤ ਕੀਤਾ ਜਾਵੇਗਾ। ਤੀਜੇ ਪੜਾਅ ਅੰਦਰ ਨਗਰ ਕੌਂਸਲ ਵਲੋਂ ਤਿਆਰ ਕੀਤੀ ਗਈ ਇਕ ਸਪੈਸ਼ਲ ਸਵੱਛਤਾ ਵੈਨ ਤੇ ਮੂਵੇਬਲ ਰਿਕਵਰੀ ਵੈਨ ਰੋਜ਼ਾਨਾ ਸ਼ਹਿਰ ਦੇ ਵੱਖ-ਵੱਖ ਰਿਹਾਇਸ਼ੀ ਤੇ ਕਮਰਸ਼ੀਅਲ ਏਰੀਆ ਅੰਦਰ ਜਾਵੇਗੀ ਸ਼ਡਿਊਲ ਅਨੁਸਾਰ ਇਹ ਵੈਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਰੀਸਾਈਕਲਿੰਗ ਹੋਣ ਵਾਲਾ ਮਟੀਰੀਅਲ ਇਕੱਠਾ ਕਰੇਗੀ, ਇਸ ਨਾਲ ਜਿੱਥੇ ਰੀਸਾਈਕਲਿੰਗ ਹੋਣ ਵਾਲਾ ਕਚਰਾ ਮੁੜ ਵਰਤੋਂ ਕੀਤੀ ਜਾਵੇ। ਚੌਥੇ ਪੜਾਅ ’ਚ ਨਗਰ ਕੌਂਸਲ ਫ਼ਿਰੋਜਪੁਰ ਵਲੋਂ ਸ਼ਹਿਰ ਦੀ ਰਾਜਨੀਤੀ ਸਮਾਜਿਕ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਟੀਚਰ ਐੱਨ.ਸੀ.ਸੀ.ਐੱਨ.ਐੱਸ.ਐੱਸ ਦੇ ਵਲੰਟੀਅਰ ਤੋਂ ਇਲਾਵਾ ਹੋਰ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਵੱਖ-ਵੱਖ ਕਮਰਸ਼ੀਅਲ ਏਰੀਆ ਅੰਦਰ ਰੈਲੀ ਨੁੱਕੜ ਨਾਟਕ ਤੇ ਜਾਗਰੂਕਤਾ ਕੀਤੀ ਜਾਵੇਗੀ। ਪੰਜਵੇਂ ਤੇ ਅੰਤਿਮ ਪੜਾਅ ਵਿਚ 30 ਦਿਨ ਚੱਲਣ ਵਾਲੀ ਇਸ ਕੈਂਪੇਨ ਵਿਚ ਜਿੰਨਾ ਸ਼ਖ਼ਸੀਅਤਾਂ ਵਲੋਂ ਆਪਣਾ ਯੋਗਦਾਨ ਪਾਇਆ ਹੋਵੇਗਾ ਜਿਨ੍ਹਾਂ ਕਰਮਚਾਰੀਆਂ ਵਲੋਂ ਵੱਧ ਚੜ੍ਹ ਕੇ ਸਹਿਯੋਗ ਕੀਤਾ ਹੋਵੇਗਾ। ਨਗਰ ਕੌਂਸਲ ਫ਼ਿਰੋਜ਼ਪੁਰ ਦੇ ਇਸ ਉਪਰਾਲੇ ਸਦਕਾ ਫ਼ਿਰੋਜ਼ਪੁਰ ਸ਼ਹਿਰ ਵਾਸੀਆਂ ਨੂੰ ਤਿਉਹਾਰਾਂ ਦੇ ਦਿਨਾਂ ਵਿਚ ਸਾਫ਼ ਸੁਥਰੀਆਂ ਸੜਕਾਂ, ਕਚਰਾ ਮੁਕਤ ਬਾਜ਼ਾਰ ਤੇ ਚੰਗਾ ਵਾਤਾਵਰਨ ਦੇਣਾ ਮੁੱਖ ਮੰਤਵ ਹੋਵੇਗਾ।

Ad Position 22
No active advertisement
ਪਿਛਲੀ ਖ਼ਬਰ ਨਵੀ ਲਾਲੀਆ ਵਲੋਂ ਪਰਮਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ 5 ਲੱਖ ਦੀ ਮਾਲੀ ਮਦਦ ਦਾ ਐਲਾਨ ਅਗਲੀ ਖ਼ਬਰ ਫ਼ਿਰੋਜ਼ਪੁਰ-ਆਰਿਫ਼ ਕੇ ਸੜਕ ’ਤੇ ਬਸਤੀ ਆਹਮੇ ਵਾਲੀ ਨੇੜੇ ਨਿਰਮਾਣ ਅਧੀਨ ਪੁਲ ’ਤੇ ਵਾਪਰਿਆ ਹਾਦਸਾ ਖੇਤਾਂ ’ਚ ਡਿੱਗੀ ਕਬੱਡੀ...
Ad Position 24