20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਨਿਊਜ਼ੀਲੈਂਡ ਭੇਜਣ ਦੇ ਨਾਂਅ ’ਤੇ ਜ਼ਮੀਨ ਹੜੱਪਣ ਵਾਲੇ ਟਰੈਵਲ ਏਜੰਟ ਦੀ ਅਗਾਊਂ ਜ਼ਮਾਨਤ ਖ਼ਾਰਿਜ

ਫ਼ਿਰੋਜ਼ਪੁਰ, 20 ਅਕਤੂਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਦੀ ਸੈਸ਼ਨ ਅਦਾਲਤ ਵਲੋਂ ਨਿਊਜ਼ੀਲੈਂਡ ਭੇਜਣ ਦੇ ਨਾਂ ’ਤੇ 7 ਕਨਾਲ ਜ਼ਮੀਨ ਹੜੱਪਣ ਵਾਲੇ ਟਰੈਵਲ ਏਜੰਟ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਿਜ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਥਾਣਾ ਘੱਲ ਖੁਰਦ ਪੁਲਿਸ ਨੇ ਐਫ.

Ad Position 21
No active advertisement
ਅਜੀਤ ਡੈਸਕ 21-10-2026
ਫ਼ਿਰੋਜ਼ਪੁਰ, 20 ਅਕਤੂਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਦੀ ਸੈਸ਼ਨ ਅਦਾਲਤ ਵਲੋਂ ਨਿਊਜ਼ੀਲੈਂਡ ਭੇਜਣ ਦੇ ਨਾਂ ’ਤੇ 7 ਕਨਾਲ ਜ਼ਮੀਨ ਹੜੱਪਣ ਵਾਲੇ ਟਰੈਵਲ ਏਜੰਟ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਿਜ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਥਾਣਾ ਘੱਲ ਖੁਰਦ ਪੁਲਿਸ ਨੇ ਐਫ.ਆਈ.ਆਰ ਨੰਬਰ 101 ਮਿਤੀ 9 ਅਗਸਤ 2026 ਅਧੀਨ ਧਾਰਾ 420 ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ 13 ਤਹਿਤ ਪਰਚਾ ਦਰਜ ਕੀਤਾ ਸੀ। ਮਿਲੀ ਜਾਣਕਾਰੀ ਅਨੁਸਾਰ ਮੁਦਈ ਹਰਜਿੰਦਰ ਸਿੰਘ ਨੇ ਐਸ.ਐਸ.ਪੀ ਫ਼ਿਰੋਜ਼ਪੁਰ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਕੋਲ 13 ਕਨਾਲ ਜ਼ਮੀਨ ਹੈ। ਉਸੇ ਪਿੰਡ ਦੇ ਟਰੈਵਲ ਏਜੰਟ ਰਾਜਵੀਰ ਸਿੰਘ ਨੇ ਉਸ ਦੀ ਲੜਕੀ ਸਹਿਜਪ੍ਰੀਤ ਕੌਰ ਨੂੰ 15 ਦਿਨਾਂ ’ਚ ਨਿਊਜ਼ੀਲੈਂਡ ਵਰਕ ਪਰਮਿਟ ’ਤੇ ਭੇਜਣ ਦਾ ਝਾਂਸਾ ਦਿੱਤਾ। ਇਸ ਬਦਲੇ 32 ਲੱਖ ਰੁਪਏ ਮੰਗੇ ਅਤੇ ਲੜਕੀ ਦਾ ਪਾਸਪੋਰਟ ’ਤੇ ਕਾਗ਼ਜ਼ ਲੈ ਲਏ। ਮੁਦਈ ਨੇ ਅੱਗੇ ਕਿਹਾ ਉਸ ਨੂੰ ਬਹਾਨੇ ਨਾਲ ਤਹਿਸੀਲ ਫ਼ਿਰੋਜ਼ਪੁਰ ਲਿਜਾ ਕੇ ਉਸ ਦੀ 7 ਕਨਾਲ 1 ਮਰਲਾ ਜ਼ਮੀਨ ਦੀ ਰਜਿਸਟਰੀ ਆਪਣੇ ਨਾਂ ਕਰਵਾ ਲਈ ਅਤੇ ਬਾਅਦ ’ਚ ਅੱਗੇ ਵੇਚ ਦਿੱਤੀ । ਜਦੋਂ ਪੰਚਾਇਤ ’ਚ ਗੱਲ ਹੋਈ ਤਾਂ 17 ਲੱਖ ਰੁਪਏ ਹੋਰ ਮੰਗਣ ਲੱਗਾ। ਮੁਦਈ ਦੇ ਵਕੀਲ ਮੇਹਰ ਸਿੰਘ ਮੱਲ ਨੇ ਪੁਖਤਾ ਸਬੂਤਾਂ ਨੂੰ ਪੇਸ਼ ਕਰ ਜ਼ਮਾਨਤ ਦਾ ਸਖਤ ਵਿਰੋਧ ਕੀਤਾ। ਦੋਹਾਂ ਧਿਰਾਂ ਦੀ ਬਹਿਸ ਸੁਣਨ ਉਪਰੰਤ ਫ਼ਿਰੋਜ਼ਪੁਰ ਦੀ ਫਾਸਟ ਟਰੈਕ ਕੋਰਟ ਦੇ ਐਡੀਸ਼ਨਲ ਸੈਸ਼ਨ ਜੱਜ ਰਛਪਾਲ ਸਿੰਘ ਨੇ ਟਰੈਵਲ ਏਜੰਟ ਰਾਜਵੀਰ ਸਿੰਘ ਵਾਸੀ ਪਿੰਡ ਉੱਗੋਕੇ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ ਕਰਨ ਦਾ ਹੁਕਮ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਜਥੇਬੰਦੀਆਂ ਵਲੋਂ ਗੁਰਮਾਲਕ ਸਿੰਘ ਦੀ ਭੇਦਭਰੀ ਹਾਲਤ ਵਿਚ ਹੋਈ ਮੌਤ ’ਤੇ ਇਨਸਾਫ਼ ਦੀ ਮੰਗ ਅਗਲੀ ਖ਼ਬਰ ਫ਼ਿਰੋਜ਼ਪੁਰ ਕੈਂਟ ਪੁਲਿਸ ਵਲੋਂ ਹੈਰੋਇਨ ਮਾਮਲਿਆਂ ਵਿਚ ਤਿੰਨ ਵਿਅਕਤੀ ਗ੍ਰਿਫ਼ਤਾਰ 2 ਨੌਜਵਾਨਾਂ ਕੋਲੋਂ 100 ਗ੍ਰਾਮ ਹੈਰੋਇਨ...
Ad Position 24