20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਵੇਰਕਾ ਦੇ ਜੀ.ਐੱਮ. ਦਲਜੀਤ ਸ਼ੇਰਪੁਰੀ ਵਲੋਂ ਬਲਾਇੰਡ ਹੋਮ ਦਾ ਦੌਰਾ

ਫ਼ਿਰੋਜ਼ਪੁਰ, 20 ਅਕਤੂਬਰ (ਕੁਲਬੀਰ ਸਿੰਘ ਸੋਢੀ)-ਵੇਰਕਾ ਫ਼ਿਰੋਜ਼ਪੁਰ ਪਲਾਂਟ ਦੇ ਜਨਰਲ ਮੈਨੇਜਰ ਦਲਜੀਤ ਸ਼ੇਰਪੁਰੀ ਨੇ ਆਪਣੀ ਟੀਮ ਸਮੇਤ ਸਥਾਨਕ ਬਲਾਇੰਡ ਹੋਮ ਦਾ ਦੌਰਾ ਕਰਕੇ ਨੇਤਰਹੀਣ ਵਿਅਕਤੀਆਂ ਨੂੰ ਨਿਰੰਤਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਇੰਚਾਰਜ ਚਸ਼ਮਦੀਪ ਸਿੰਘ ਸਿੱਧੂ ਅਤੇ ਡਿਸਟਰੀਬਿਊਟਰ ਰਾਹੁਲ ਬਹਿਲ ਵੀ ਮੌਜ਼ੂਦ ਸਨ।

Ad Position 21
No active advertisement
ਅਜੀਤ ਡੈਸਕ 21-10-2026
ਫ਼ਿਰੋਜ਼ਪੁਰ, 20 ਅਕਤੂਬਰ (ਕੁਲਬੀਰ ਸਿੰਘ ਸੋਢੀ)-ਵੇਰਕਾ ਫ਼ਿਰੋਜ਼ਪੁਰ ਪਲਾਂਟ ਦੇ ਜਨਰਲ ਮੈਨੇਜਰ ਦਲਜੀਤ ਸ਼ੇਰਪੁਰੀ ਨੇ ਆਪਣੀ ਟੀਮ ਸਮੇਤ ਸਥਾਨਕ ਬਲਾਇੰਡ ਹੋਮ ਦਾ ਦੌਰਾ ਕਰਕੇ ਨੇਤਰਹੀਣ ਵਿਅਕਤੀਆਂ ਨੂੰ ਨਿਰੰਤਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਇੰਚਾਰਜ ਚਸ਼ਮਦੀਪ ਸਿੰਘ ਸਿੱਧੂ ਅਤੇ ਡਿਸਟਰੀਬਿਊਟਰ ਰਾਹੁਲ ਬਹਿਲ ਵੀ ਮੌਜ਼ੂਦ ਸਨ। ਸੰਸਥਾ ਦੇ ਮੈਨੇਜਰ ਰਮੇਸ਼ ਸੇਠੀ ਅਤੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਹਰੀਸ਼ ਕੁਮਾਰ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਸੰਗੀਤ ਅਧਿਆਪਕ ਸੁਖਚੈਨ ਦੀ ਅਗਵਾਈ ਹੇਠ ਸੰਸਥਾ ਦੇ ਵਾਸੀਆਂ ਨੇ ਸਵਾਗਤੀ ਗੀਤ ਪੇਸ਼ ਕੀਤਾ, ਜਿਸ ਵਿਚ ਯਸ਼ਪਾਲ ਨੇ ਵਾਇਲਨ ਨਾਲ ਸਾਥ ਦਿੱਤਾ। ਇਸ ਮੌਕੇ ਨੇਤਰਹੀਣ ਭੈਣਾਂ ਕਿਰਨਜੀਤ ਕੌਰ ਅਤੇ ਹਰਜੀਤ ਕੌਰ ਦੀ ਗਾਇਕੀ ਨੇ ਸਭ ਨੂੰ ਭਾਵੁਕ ਕਰ ਦਿੱਤਾ। ਸ਼ੇਰਪੁਰੀ ਨੇ ਉਨ੍ਹਾਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦ੍ਰਿਸ਼ਟੀਹੀਣਤਾ ਦੇ ਬਾਵਜੂਦ ਇਹ ਵਿਅਕਤੀ ਸਿੱਖਿਆ, ਸੰਗੀਤ ਅਤੇ ਖੇਡਾਂ ਦੇ ਖੇਤਰ ਵਿਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੇ ਹਨ। ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਡਾ.ਸਾਧੂ ਚੰਦ ਵਿਨਾਇਕ ਵਲੋਂ 1954 ਵਿਚ ਸਥਾਪਿਤ ਇਹ ਸੰਸਥਾ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ ਅਤੇ ਇੱਥੇ ਵਾਸੀਆਂ ਨੂੰ ਮੁਫ਼ਤ ਰਿਹਾਇਸ਼ ਤੇ ਖਾਣ-ਪੀਣ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਸੰਸਥਾ ਦੇ ਕਈ ਵਾਸੀ ਸਰਕਾਰੀ ਨੌਕਰੀਆਂ ਸਮੇਤ ਵੱਖ-ਵੱਖ ਖੇਤਰਾਂ ਵਿਚ ਰੁਜ਼ਗਾਰ ਪ੍ਰਾਪਤ ਕਰ ਚੁੱਕੇ ਹਨ। ਸ਼ੇਰਪੁਰੀ ਨੇ ਦੱਸਿਆ ਕਿ ਵੇਰਕਾ ਵਲੋਂ ਸੰਸਥਾ ਨੂੰ ਰੋਜ਼ਾਨਾ ਦੁੱਧ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਹ ਸਹਿਯੋਗ ਜਾਰੀ ਰਹੇਗਾ। ਉਨ੍ਹਾਂ ਨੇ ਵਾਸੀਆਂ ਲਈ ਹਰ ਮਹੀਨੇ ਹਲਵਾ ਤਿਆਰ ਕਰਨ ਵਾਸਤੇ ਸ਼ੁੱਧ ਘਿਓ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਵੇਰਕਾ ਦੀ ਟੀਮ ਵਲੋਂ ਵਾਸੀਆਂ ਨੂੰ ਮਿੱਠਾ ਦਹੀਂ ਵਰਤਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਸਹਾਰਾ ਸੰਸਥਾ ਵਲੋਂ ਤਿੰਨ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਅਗਲੀ ਖ਼ਬਰ ਐੱਸ.ਆਈ.ਆਰ.-2026 ਤਹਿਤ ਵੋਟਰ ਸੂਚੀਆਂ ਵਿਚ ਨਾਂਅ ਦਰਜ ਕਰਵਾਉਣ ਲਈ 25 ਨੂੰ ਸਾਰੇ ਪੋਲਿੰਗ ਬੂਥਾਂ ’ਤੇ ਲੱਗਣਗੇ ਵਿਸ਼ੇਸ਼...
Ad Position 24