ਸੱਤਿਆ ਸਾਈਂ ਸੇਵਾ ਸਮਿਤੀ ਨੇ ਮਰੀਜ਼ਾਂ ਨੂੰ ਫਲ, ਦੁੱਧ ਤੇ ਬਿਸਕੁਟ ਵੰਡੇ
ਫ਼ਾਜ਼ਿਲਕਾ, 20 ਅਕਤੂਬਰ (ਅਮਰਜੀਤ ਸ਼ਰਮਾ)- ਸੱਤਿਆ ਸਾਈਂ ਸੇਵਾ ਸਮਿਤੀ ਫ਼ਾਜ਼ਿਲਕਾ ਵਲੋਂ ਸਮਿਤੀ ਦੇ ਸਪਿਰਿਚੁਅਲ ਕੋਆਰਡੀਨੇਟਰ ਸ੍ਰੀਮਤੀ ਨੀਲਮ ਸਚਦੇਵਾ ਤੇ ਓਮ ਪ੍ਰਕਾਸ਼ ਸਚਦੇਵਾ ਦੇ ਪੋਤਰੇ ਸਹਿਜ ਸਚਦੇਵਾ ਦੇ 16ਵੇਂ ਜਨਮ ਦਿਨ ਮੌਕੇ ਸਥਾਨਕ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਫਲ, ਦੁੱਧ ਤੇ ਬਿਸਕੁਟ ਵੰਡੇ ਗਏ। ਸਮਿਤੀ ਦੇ ਕਨਵੀਨਰ ਕੰਵਲ ਕਿਸ਼ੋਰ ਗਰੋਵਰ ਨੇ ਦੱਸਿਆ ਕਿ ਸਮਿਤੀ ਪਿਛਲੇ 26 ਸਾਲਾਂ ਤੋਂ ਹਰ ਰੋਜ਼ ਸਵੇਰੇ 6 ਵਜੇ ਸਿਵਲ ਹਸਪਤਾਲ ਵਿਚ ਮਰੀਜ਼ਾਂ ਨੂੰ ਖਾਣ-ਪੀਣ ਦੀਆਂ ਵਸਤਾਂ ਵੰਡ ਕੇ ਸੇਵਾ ਕਰ ਰਹੀ ਹੈ।
ਫ਼ਾਜ਼ਿਲਕਾ, 20 ਅਕਤੂਬਰ (ਅਮਰਜੀਤ ਸ਼ਰਮਾ)- ਸੱਤਿਆ ਸਾਈਂ ਸੇਵਾ ਸਮਿਤੀ ਫ਼ਾਜ਼ਿਲਕਾ ਵਲੋਂ ਸਮਿਤੀ ਦੇ ਸਪਿਰਿਚੁਅਲ ਕੋਆਰਡੀਨੇਟਰ ਸ੍ਰੀਮਤੀ ਨੀਲਮ ਸਚਦੇਵਾ ਤੇ ਓਮ ਪ੍ਰਕਾਸ਼ ਸਚਦੇਵਾ ਦੇ ਪੋਤਰੇ ਸਹਿਜ ਸਚਦੇਵਾ ਦੇ 16ਵੇਂ ਜਨਮ ਦਿਨ ਮੌਕੇ ਸਥਾਨਕ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਫਲ, ਦੁੱਧ ਤੇ ਬਿਸਕੁਟ ਵੰਡੇ ਗਏ। ਸਮਿਤੀ ਦੇ ਕਨਵੀਨਰ ਕੰਵਲ ਕਿਸ਼ੋਰ ਗਰੋਵਰ ਨੇ ਦੱਸਿਆ ਕਿ ਸਮਿਤੀ ਪਿਛਲੇ 26 ਸਾਲਾਂ ਤੋਂ ਹਰ ਰੋਜ਼ ਸਵੇਰੇ 6 ਵਜੇ ਸਿਵਲ ਹਸਪਤਾਲ ਵਿਚ ਮਰੀਜ਼ਾਂ ਨੂੰ ਖਾਣ-ਪੀਣ ਦੀਆਂ ਵਸਤਾਂ ਵੰਡ ਕੇ ਸੇਵਾ ਕਰ ਰਹੀ ਹੈ। ਇਸ ਤੋਂ ਇਲਾਵਾ ਸਮਿਤੀ ਵਲੋਂ ਆਰੀਆ ਪੁੱਤਰੀ ਪਾਠਸ਼ਾਲਾ ਦੇ ਬੱਚਿਆਂ ਨੂੰ ਕਾਪੀਆਂ, ਪੈਨਸਿਲਾਂ, ਸਰਦੀਆਂ ਵਿਚ ਜਰਸੀਆਂ, ਬੂਟ ਤੇ ਜੁਰਾਬਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਗੀਤਾ ਭਵਨ ਮੰਦਰ ਵਿਖੇ ਹਰ ਮਹੀਨੇ ਦੇ ਦੂਜੇ ਐਤਵਾਰ ਲੋੜਵੰਦਾਂ ਨੂੰ ਭੋਜਨ ਵੀ ਛਕਾਇਆ ਜਾਂਦਾ ਹੈ। ਇਸ ਮੌਕੇ ਓ.ਪੀ. ਸਚਦੇਵਾ, ਅਸ਼ਵਨੀ ਕੁਮਾਰ ਅਹੂਜਾ, ਰਵਿੰਦਰ ਰੰਗਬੁੱਲਾ, ਵਿਜੇ ਗੁਪਤਾ, ਅਸ਼ਵਨੀ ਕੁਮਾਰ ਗਰੋਵਰ, ਕੇਵਲ ਕ੍ਰਿਸ਼ਨ ਸਚਦੇਵਾ ਤੇ ਕ੍ਰਿਸ਼ਨ ਗੋਪਾਲ ਉਬੇਜਾ ਸਮੇਤ ਹੋਰ ਮੈਂਬਰ ਹਾਜ਼ਰ ਸਨ।