ਦੇਵ ਸਮਾਜ ਕਾਲਜ ’ਚ ‘ਦੀਪੋਤਸਵ’ ਵਰਕਸ਼ਾਪ ਕਰਵਾਈ
ਫ਼ਿਰੋਜ਼ਪੁਰ, 17 ਅਕਤੂਬਰ (ਗੁਰਿੰਦਰ ਸਿੰਘ)- ਦੇਵ ਸਮਾਜ ਕਾਲਜ ਫਾਰ ਵੂਮੈਨ ਫ਼ਿਰੋਜ਼ਪੁਰ ਦੇ ਪੋਸਟ ਗ੍ਰੈਜੂਏਟ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ‘ਦੀਪੋਤਸਵ: ਇਕ ਤਿਉਹਾਰੀ ਕਲਾ ਵਰਕਸ਼ਾਪ’ ਤਹਿਤ ਇਕ ਰੋਜ਼ਾ ਜ਼ਿਲ੍ਹਾ ਪੱਧਰੀ ਵਰਕਸ਼ਾਪ ਕਰਵਾਈ ਗਈ। ਜ਼ਿਲ੍ਹਾ ਪੱਧਰੀ ਸਕਿੱਲ 2 ਮਾਰਕੀਟ ਫੋਰਮ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੀ.
ਵ
ਵਰਕਸ਼ਾਪ ਦੌਰਾਨ ਸਜਾਵਟੀ ਵਸਤਾਂ ਤਿਆਰ ਕਰਦੀਆਂ ਵਿਦਿਆਰਥਣਾਂ ਤੇ ਮੌਕੇ ’ਤੇ ਮੌਜੂਦ ਪ੍ਰਿੰਸੀਪਲ ਡਾ. ਸੰਗੀਤਾ ਤੇ ਸਟਾਫ ਮੈਂਬਰ। ਅਜੀਤ ਤਸਵੀਰ
18-10-2026
ਫ਼ਿਰੋਜ਼ਪੁਰ, 17 ਅਕਤੂਬਰ (ਗੁਰਿੰਦਰ ਸਿੰਘ)- ਦੇਵ ਸਮਾਜ ਕਾਲਜ ਫਾਰ ਵੂਮੈਨ ਫ਼ਿਰੋਜ਼ਪੁਰ ਦੇ ਪੋਸਟ ਗ੍ਰੈਜੂਏਟ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ‘ਦੀਪੋਤਸਵ: ਇਕ ਤਿਉਹਾਰੀ ਕਲਾ ਵਰਕਸ਼ਾਪ’ ਤਹਿਤ ਇਕ ਰੋਜ਼ਾ ਜ਼ਿਲ੍ਹਾ ਪੱਧਰੀ ਵਰਕਸ਼ਾਪ ਕਰਵਾਈ ਗਈ। ਜ਼ਿਲ੍ਹਾ ਪੱਧਰੀ ਸਕਿੱਲ 2 ਮਾਰਕੀਟ ਫੋਰਮ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੀ.ਯੂ. ਸਕਿੱਲ 2 ਮਾਰਕੀਟ ਹੱਬ ਦੇ ਸਹਿਯੋਗ ਨਾਲ ਕਰਵਾਏ ਇਸ ਉਪਰਾਲੇ ਦਾ ਉਦੇਸ਼ ਵਿਦਿਆਰਥਣਾਂ ਨੂੰ ਰਚਨਾਤਮਕ ਹੁਨਰਾਂ ਰਾਹੀਂ ਸਵੈ-ਰੁਜ਼ਗਾਰ ਅਤੇ ਉੱਦਮਤਾ ਦੇ ਮੌਕਿਆਂ ਨਾਲ ਜੋੜਨਾ ਸੀ। ਦੇਵ ਸਮਾਜ ਕਾਲਜ ਦੀਆਂ ਵਿਦਿਆਰਥਣਾਂ ਤੋਂ ਇਲਾਵਾ ਗੁਰੂ ਨਾਨਕ ਕਾਲਜ ਤੇ ਡੀ.ਏ.ਵੀ. ਕਾਲਜ ਫ਼ਿਰੋਜ਼ਪੁਰ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਤਿਉਹਾਰਾਂ ਨਾਲ ਸਬੰਧਤ ਸਜਾਵਟੀ ਵਸਤਾਂ ਤਿਆਰ ਕਰਨ ਦੀ ਵਿਹਾਰਕ ਸਿਖਲਾਈ ਪ੍ਰਾਪਤ ਕੀਤੀ। ਵਰਕਸ਼ਾਪ ਦੌਰਾਨ ਮਿੱਟੀ ਦੇ ਦੀਵਿਆਂ ’ਤੇ ਆਕਰਸ਼ਕ ਚਿੱਤਰਕਾਰੀ, ਬਹੁ-ਪਰਤੀ ਲਟਕਣ ਵਾਲੀਆਂ ਸਜਾਵਟੀ ਵਸਤਾਂ, ‘ਸ਼ੁਭ ਲਾਭ’ ਵਾਲੀਆਂ ਕੰਧ ਸਜਾਵਟ ਪਲੇਟਾਂ ਤੇ ਟੀ-ਲਾਈਟ ਮੋਮਬੱਤੀਆਂ ਲਈ ਸਜਾਵਟੀ ਆਧਾਰ ਤਿਆਰ ਕਰਨ ਦੀਆਂ ਤਕਨੀਕਾਂ ਸਿਖਾਈਆਂ ਗਈਆਂ। ਵਰਕਸ਼ਾਪ ਨੇ ਵਿਦਿਆਰਥਣਾਂ ਨੂੰ ਹੁਨਰ ਵਿਕਾਸ, ਸਵੈ-ਨਿਰਭਰਤਾ ਅਤੇ ਉੱਦਮਤਾ ਦੇ ਮਹੱਤਵ ਤੋਂ ਜਾਣੂ ਕਰਵਾਇਆ। ਪ੍ਰੋਗਰਾਮ ਕਾਲਜ ਦੇ ਪ੍ਰਿੰਸੀਪਲ ਡਾ. ਸੰਗੀਤਾ ਦੀ ਅਗਵਾਈ ਹੇਠ ਸਮਾਪਤ ਹੋਇਆ। ਵਰਕਸ਼ਾਪ ਦਾ ਪ੍ਰਬੰਧ ਡਾ. ਖੁਸ਼ਵਿੰਦਰ ਕੌਰ ਗਿੱਲ ਮੁਖੀ ਪੋਸਟ ਗ੍ਰੈਜੂਏਟ ਫੈਸ਼ਨ ਡਿਜ਼ਾਈਨਿੰਗ ਵਿਭਾਗ ਤੇ ਜ਼ਿਲ੍ਹਾ ਕੋਆਰਡੀਨੇਟਰ, ਪੀ.ਯੂ. ਸਕਿੱਲ 2 ਮਾਰਕੀਟ ਹੱਬ ਨੇ ਆਪਣੀ ਟੀਮ ਦੇ ਸਹਿਯੋਗ ਨਾਲ ਕੀਤਾ। ਇਹ ਉਪਰਾਲਾ ਵਿਦਿਆਰਥਣਾਂ ਨੂੰ ਵਿਹਾਰਕ ਸਿੱਖਿਆ ਦੇਣ ਤੇ ਮਹਿਲਾ ਸਸ਼ਕਤੀਕਰਨ ਨੂੰ ਹੁਲਾਰਾ ਦੇਣ ਵੱਲ ਮਹੱਤਵਪੂਰਨ ਕਦਮ ਸਾਬਤ ਹੋਇਆ।