18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਜਨਗਣਨਾ ਡਿਊਟੀ ਲਈ ਸਰਦੀਆਂ ’ਚ ਅਧਿਆਪਕਾਂ ਨੂੰ ਪੂਰਾ ਦਿਨ ਦਿੱਤਾ ਜਾਵੇ: ਡੀ.ਟੀ.ਐੱਫ.

ਫ਼ਿਰੋਜ਼ਪੁਰ, 17 ਅਕਤੂਬਰ (ਗੁਰਿੰਦਰ ਸਿੰਘ)- ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ. ਟੀ.

Ad Position 21
No active advertisement
ਅਜੀਤ ਡੈਸਕ 18-10-2026
ਫ਼ਿਰੋਜ਼ਪੁਰ, 17 ਅਕਤੂਬਰ (ਗੁਰਿੰਦਰ ਸਿੰਘ)- ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੀ ਜ਼ਿਲ੍ਹਾ ਫ਼ਿਰੋਜ਼ਪੁਰ ਇਕਾਈ ਨੇ ਜਨਗਣਨਾ 2027 ਦੇ ਕੰਮ ਵਿਚ ਲੱਗੇ ਅਧਿਆਪਕਾਂ ਤੇ ਹੋਰ ਸਰਕਾਰੀ ਮੁਲਾਜ਼ਮਾਂ ਨੂੰ ਸਰਦੀਆਂ ਦੇ ਮੌਸਮ ਦੌਰਾਨ ਪੂਰਾ ਦਿਨ ਜਨਗਣਨਾ ਦੀ ਡਿਊਟੀ ਨਿਭਾਉਣ ਲਈ ਸਮਾਂ ਦੇਣ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਨਿਯਮਤ ਡਿਊਟੀ ਦੌਰਾਨ ਅੱਧੇ ਦਿਨ ਦੀ ਛੋਟ ਦੇਣ ਦੀ ਵਿਵਸਥਾ ਛੋਟੇ ਦਿਨਾਂ ਤੇ ਦੂਰ-ਦੁਰਾਡੇ ਡਿਊਟੀਆਂ ਦੇ ਮੱਦੇਨਜ਼ਰ ਵਿਹਾਰਕ ਤੌਰ ’ਤੇ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਡੀ.ਟੀ.ਐੱਫ. ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ, ਜ਼ਿਲ੍ਹਾ ਸਕੱਤਰ ਗੁਰਵਿੰਦਰ ਸਿੰਘ ਖੋਸਾ, ਵਿੱਤ ਸਕੱਤਰ ਅਮਿਤ ਸ਼ਰਮਾ, ਸੂਬਾ ਕਮੇਟੀ ਮੈਂਬਰ ਸਰਬਜੀਤ ਸਿੰਘ ਭਾਵੜਾ ਤੇ ਜ਼ਿਲ੍ਹਾ ਆਗੂ ਰਾਜ ਕੁਮਾਰ ਮਹਿਰੋਕ ਤੇ ਹਰਵਿੰਦਰ ਸਿੰਘ ਕੈਲਾਸ਼ ਨੇ ਕਿਹਾ ਕਿ 1 ਤੋਂ 25 ਦਸੰਬਰ ਤੱਕ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਆਪਣੇ ਪਿੱਤਰੀ ਸਕੂਲਾਂ ਜਾਂ ਸਬੰਧਤ ਵਿਭਾਗਾਂ ਤੋਂ ਪੂਰਾ ਦਿਨ ਜਨਗਣਨਾ ਦਾ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਸ ਨਾਲ ਕੰਮ ਨੂੰ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਨ ਵਿਚ ਮਦਦ ਮਿਲੇਗੀ। ਆਗੂਆਂ ਅਨੁਸਾਰ ਦਸੰਬਰ ਦੌਰਾਨ ਦਿਨ ਛੋਟੇ ਹੋਣ ਕਾਰਨ ਸੂਰਜ ਜਲਦੀ ਡੁੱਬ ਜਾਂਦਾ ਹੈ। ਜੇਕਰ ਅਧਿਆਪਕਾਂ ਨੂੰ ਪਹਿਲਾਂ ਅੱਧਾ ਦਿਨ ਸਕੂਲਾਂ ਵਿਚ ਡਿਊਟੀ ਨਿਭਾਉਣੀ ਪਵੇ ਤੇ ਫਿਰ ਜਨਗਣਨਾ ਲਈ ਜਾਣਾ ਪਵੇ ਤਾਂ ਘਰ-ਘਰ ਪਹੁੰਚ ਕੇ ਜਾਣਕਾਰੀ ਇਕੱਠੀ ਕਰਨ ਲਈ ਲੋੜੀਂਦਾ ਸਮਾਂ ਮਿਲਣਾ ਔਖਾ ਹੋ ਜਾਵੇਗਾ। ਮਿਸਾਲ ਵਜੋਂ ਜੇਕਰ ਜਨਗਣਨਾ ਵਾਲਾ ਖੇਤਰ ਪਿੱਤਰੀ ਸਕੂਲ ਤੋਂ 25 ਕਿਲੋਮੀਟਰ ਜਾਂ ਇਸ ਤੋਂ ਵੱਧ ਦੂਰ ਹੋਵੇ ਤਾਂ ਆਉਣ-ਜਾਣ ’ਚ ਹੀ ਕਾਫ਼ੀ ਸਮਾਂ ਲੱਗ ਸਕਦਾ ਹੈ। ਇਸ ਨਾਲ ਮੁਲਾਜ਼ਮਾਂ ਨੂੰ ਬੇਲੋੜੀ ਭੱਜ-ਦੌੜ ਤੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਵੇਗਾ। ਆਗੂ ਹੀਰਾ ਸਿੰਘ ਤੂਤ, ਦਵਿੰਦਰ ਨਾਥ, ਅਮਿਤ ਕੰਬੋਜ ਬਾਜੇ ਕੇ, ਕਿਰਪਾਲ ਸਿੰਘ, ਰਾਮ ਕੁਮਾਰ, ਵਰਿੰਦਰਪਾਲ ਸਿੰਘ ਖਾਲਸਾ, ਸਵਰਨ ਸਿੰਘ ਜੋਸਨ, ਨਰਿੰਦਰ ਸਿੰਘ ਜੰਮੂ, ਸੰਦੀਪ ਕੁਮਾਰ ਮੱਖੂ, ਅਨਿਲ ਧਵਨ, ਗਗਨ ਮਿੱਤਲ, ਹਰਜਿੰਦਰ ਸਿੰਘ ਜਨੇਰ, ਵਿਕਰਮਜੀਤ ਉੱਪਲ ਤੇ ਜਗਜੀਤ ਸਿੰਘ ਨੇ ਕਿਹਾ ਕਿ ਜਨਗਣਨਾ ਇਕ ਅਹਿਮ ਕੌਮੀ ਕਾਰਜ ਹੈ, ਜਿਸ ਦੀ ਸਫ਼ਲਤਾ ਲਈ ਸਹੀ ਜਾਣਕਾਰੀ ਇਕੱਠੀ ਕਰਨੀ ਤੇ ਹਰ ਘਰ ਤੱਕ ਪਹੁੰਚ ਯਕੀਨੀ ਬਣਾਉਣੀ ਜ਼ਰੂਰੀ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜ਼ਮੀਨੀ ਹਕੀਕਤਾਂ ਤੇ ਮੌਸਮੀ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ 1 ਤੋਂ 25 ਦਸੰਬਰ ਤੱਕ ਜਨਗਣਨਾ ਡਿਊਟੀ ਲਈ ਪੂਰਾ ਦਿਨ ਦਿੱਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਨਾਟਕ ਕਲੱਬ ਰਾਮਾਂ ਵਲੋਂ ਦੁਸਹਿਰਾ ਉਤਸਵ ਦੀਆਂ ਤਿਆਰੀਆਂ ਜ਼ੋਰਾਂ ’ ਤੇ ਅਗਲੀ ਖ਼ਬਰ ਦੁਸਹਿਰਾ ਕਮੇਟੀ ਜ਼ੀਰਾ ਨੇ ਅਲੌਕਿਕ ਝਾਕੀ ਕੱਢੀ
Ad Position 24