18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਵਲੋਂ ਯੂ.ਸੀ.ਐਨ.ਆਈ. ਚਰਚ ਨੂੰ ਮੋਰਚਰੀ ਰੈਫ੍ਰਿਜਰੇਟਰ ਭੇਟ

ਗੁਰੂਹਰਸਹਾਏ, 17 ਅਕਤੂਬਰ (ਕਪਿਲ ਕੰਧਾਰੀ)- ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਵਲੋਂ ਗੁਰੂਹਰਸਹਾਏ ਦੀ ਬਸਤੀ ਗੁਰੂ ਕਰਮ ਸਿੰਘ ਸਥਿਤ ਯੂ. ਸੀ.

Ad Position 21
No active advertisement
ਅਜੀਤ ਡੈਸਕ 18-10-2026
ਗੁਰੂਹਰਸਹਾਏ, 17 ਅਕਤੂਬਰ (ਕਪਿਲ ਕੰਧਾਰੀ)- ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਵਲੋਂ ਗੁਰੂਹਰਸਹਾਏ ਦੀ ਬਸਤੀ ਗੁਰੂ ਕਰਮ ਸਿੰਘ ਸਥਿਤ ਯੂ.ਸੀ.ਐਨ.ਆਈ. ਚਰਚ ਨੂੰ ਮੋਰਚਰੀ ਰੈਫ੍ਰਿਜਰੇਟਰ ਭੇਟ ਕੀਤਾ ਗਿਆ। ਇਸ ਉਪਰਾਲੇ ਦਾ ਉਦੇਸ਼ ਚਰਚ ਤੇ ਇਲਾਕੇ ਦੇ ਲੋਕਾਂ ਦੀ ਲੋੜ ਸਮੇਂ ਸਹਾਇਤਾ ਕਰਨਾ ਹੈ। ਮੋਰਚਰੀ ਰੈਫ੍ਰਿਜਰੇਟਰ ਦੀ ਸਹੂਲਤ ਨਾਲ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਤੱਕ ਸੁਰੱਖਿਅਤ ਰੱਖਣ ਵਿਚ ਮਦਦ ਮਿਲੇਗੀ। ਇਸ ਮੌਕੇ ਚਰਚ ਨਾਲ ਜੁੜੇ ਪਾਸਟਰਾਂ, ਸਥਾਨਕ ਆਗੂਆਂ, ਨਗਰ ਕੌਂਸਲ ਦੇ ਨੁਮਾਇੰਦਿਆਂ ਤੇ ਹੋਰ ਪਤਵੰਤੇ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪਾਸਟਰ ਵਜ਼ੀਰ, ਪਾਸਟਰ ਮੁਸਤਫ਼ਾ, ਪਾਸਟਰ ਖ਼ਰੈਤ, ਸੀਨੀਅਰ ਕਾਂਗਰਸੀ ਆਗੂ ਬੰਟੀ ਭਠੇਜਾ, ਐੱਮ.ਸੀ. ਵਿਕਟਰ ਜੌਨ, ਮੀਤ ਪ੍ਰਧਾਨ ਗੁਰਮੀਤ ਕੌਰ, ਮੀਤ ਪ੍ਰਧਾਨ ਸੋਨੂੰ ਮਾਸਟਰ, ਐੱਮ.ਸੀ. ਰਜਿੰਦਰ ਚੌਧਰੀ, ਐੱਮ.ਸੀ. ਭੀਮਾ, ਪੱਪੂ, ਐੱਮ.ਸੀ. ਕਿਰਨ ਬਾਲਾ, ਐੱਮ.ਸੀ. ਚੰਦਰ ਰੇਖਾ, ਸੁਖਦਿਆਲ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ, ਆਤਮਜੀਤ ਸਿੰਘ ਡੇਵਿਡ, ਸੁਦਰਸ਼ਨ ਕੁਮਾਰ ਤੇ ਰਮਨ ਕੁਮਾਰ ਸ਼ਰਮਾ ਦੀ ਪਤਨੀ ਏਕਤਾ ਰਾਣੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਸਮਾਜ ਸੇਵਾ ਤੇ ਲੋਕ ਭਲਾਈ ਦੇ ਕਾਰਜਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਆਦਰਸ਼ ਸਕੂਲ ਹਰਦਾਸਾ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਅਗਲੀ ਖ਼ਬਰ ਬਲਰਾਜ ਸਿੰਘ ਸੰਧੂ ‘ਆਪ’ ਕਿਸਾਨ ਵਿੰਗ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਉਪ ਪ੍ਰਧਾਨ ਨਿਯੁਕਤ
Ad Position 24