11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸ੍ਰੀ ਸਾਲਾਸਰ ਧਾਮ ਵਿਖੇ 15ਵੇਂ ਵਿਸ਼ਾਲ ਭੰਡਾਰੇ ਲਈ ਲੰਗਰ ਸਮੱਗਰੀ ਦਾ ਟਰੱਕ ਸ਼ਰਧਾ ਭਾਵਨਾ ਨਾਲ ਰਵਾਨਾ

ਗੁਰੂਹਰਸਹਾਏ, 10 ਅਕਤੂਬਰ (ਕਪਿਲ ਕੰਧਾਰੀ)-ਸ਼ਹਿਰ ਦੀ ਸ਼੍ਰੀ ਬਾਲਾ ਜੀ ਸੇਵਾ ਸੰਘ ਐਂਡ ਚੈਰੀਟੇਬਲ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਸਾਲਾਸਰ ਧਾਮ ਵਿਖੇ ਲੰਗਰ ਲਗਾਉਣ ਲਈ ਲੰਗਰ ਸਮੱਗਰੀ ਨਾਲ ਭਰਿਆ ਟਰੱਕ ਸ਼ਰਧਾ ਤੇ ਉਤਸ਼ਾਹ ਨਾਲ ਰਵਾਨਾ ਕੀਤਾ ਗਿਆ। ਇਸ ਮੌਕੇ ਧਾਰਮਿਕ ਰਸਮਾਂ ਨਿਭਾਉਂਦਿਆਂ ਪੰਡਿਤ ਪ੍ਰਵੀਨ ਵਲੋਂ ਪੂਰੀ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕੀਤੀ ਗਈ।

Ad Position 21
No active advertisement
ਲੰਗਰ ਸਮੱਗਰੀ ਦੇ ਟਰੱਕ ਨੂੰ ਰਵਾਨਾ ਕਰਦੇ ਹੋਏ ਸ੍ਰੀ ਬਾਲਾ ਜੀ ਸੇਵਾ ਸੰਘ ਦੇ ਸਮੂਹ ਮੈਂਬਰ ਅਤੇ ਸ਼ਹਿਰ ਵਾਸੀ। ਤਸਵੀਰ- ਕਪਿਲ ਕੰਧਾਰੀ 11-10-2026
ਗੁਰੂਹਰਸਹਾਏ, 10 ਅਕਤੂਬਰ (ਕਪਿਲ ਕੰਧਾਰੀ)-ਸ਼ਹਿਰ ਦੀ ਸ਼੍ਰੀ ਬਾਲਾ ਜੀ ਸੇਵਾ ਸੰਘ ਐਂਡ ਚੈਰੀਟੇਬਲ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਸਾਲਾਸਰ ਧਾਮ ਵਿਖੇ ਲੰਗਰ ਲਗਾਉਣ ਲਈ ਲੰਗਰ ਸਮੱਗਰੀ ਨਾਲ ਭਰਿਆ ਟਰੱਕ ਸ਼ਰਧਾ ਤੇ ਉਤਸ਼ਾਹ ਨਾਲ ਰਵਾਨਾ ਕੀਤਾ ਗਿਆ। ਇਸ ਮੌਕੇ ਧਾਰਮਿਕ ਰਸਮਾਂ ਨਿਭਾਉਂਦਿਆਂ ਪੰਡਿਤ ਪ੍ਰਵੀਨ ਵਲੋਂ ਪੂਰੀ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸ਼੍ਰੀ ਬਾਲਾ ਜੀ ਸੇਵਾ ਸੰਘ ਐਂਡ ਚੈਰੀਟੇਬਲ ਸੁਸਾਇਟੀ ਦੇ ਮੈਂਬਰਾਂ ਪ੍ਰਿੰਸ ਗਲਹੋਤਰਾ, ਟਿੰਕੂ ਗਿਰਧਰ, ਰਮੇਸ਼ ਕੁਮਾਰ, ਅੰਕੁਸ਼ ਮੋਗਾ, ਕਪਿਲ ਧਿੰਗੜਾ, ਗੌਰਵ ਕਾਮਰਾ, ਰਮਨ ਕੁਮਾਰ, ਪੰਮਾ ਸਿਕਰੀ, ਅਮਨ, ਰਮਨ ਪੁਗਲ, ਵਿਜੇ ਕੁਮਾਰ ਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਇਸ ਵਾਰ ਵੀ 15ਵੇਂ ਵਿਸ਼ਾਲ ਭੰਡਾਰੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸ਼੍ਰੀ ਮੁਕਤਸਰ ਸਾਹਿਬ ਬਾਈਪਾਸ ਰੋਡ ’ਤੇ ਸਥਿਤ ਬਾਲਾ ਜੀ ਦੇ ਦਫ਼ਤਰ ਤੋਂ ਲੰਗਰ ਦੀ ਸਮੱਗਰੀ ਨਾਲ ਭਰੇ ਟਰੱਕ ਨੂੰ ਰਵਾਨਾ ਕੀਤਾ ਗਿਆ ਹੈ। ਲੰਗਰ ਦਾ ਪ੍ਰਬੰਧ ਸ਼੍ਰੀ ਸਾਲਾਸਰ ਧਾਮ ਤੋਂ ਲਗਭਗ ਇਕ ਕਿੱਲੋਮੀਟਰ ਪਹਿਲਾਂ ਰਤਨਗੜ੍ਹ ਲਿੰਕ ਰੋਡ ’ਤੇ ਕੀਤਾ ਜਾਵੇਗਾ। ਇਸ ਮੌਕੇ ਸਮਾਜ ਸੇਵੀ ਜੋਨੀ ਆਵਲਾ, ਭਾਜਪਾ ਆਗੂ ਦੀਪਕ ਸ਼ਰਮਾ, ਨਗਰ ਕੌਂਸਲ ਪ੍ਰਧਾਨ ਸੁਸ਼ਮਾ ਰਾਣੀ ਦੇ ਪੁੱਤਰ ਬੰਟੀ ਭਠੇਜਾ, ਆਰ.ਕੇ. ਚੌਧਰੀ, ਗੋਰਾ ਕੁੱਕੜ, ਹੈਪੀ ਕੁਮਾਰ, ਕੁਲਦੀਪ ਸ਼ਰਮਾ, ਕਰਨ ਕਾਮਰਾ, ਵਿਕਰਮ ਮੋਗਾ ਸਮੇਤ ਹੋਰ ਪਤਵੰਤੇ ਅਤੇ ਸ਼ਰਧਾਲੂ ਹਾਜ਼ਰ ਸਨ। ਭਾਜਪਾ ਆਗੂ ਦੀਪਕ ਸ਼ਰਮਾ ਵਲੋਂ ਸ਼੍ਰੀ ਬਾਲਾ ਜੀ ਸੇਵਾ ਸੰਘ ਦੇ ਆਗੂ ਪ੍ਰਿੰਸ ਗਲਹੋਤਰਾ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸੇਵਾ-ਮੁਕਤ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨੇਵਾਰ ਮੀਟਿੰਗ ਹੋਈ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ ਵਿਖੇ ਮੈਗਾ ਪੀ.ਟੀ.ਐਮ. ਕਰਵਾਈ
Ad Position 24