09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਗੁਰੂ ਨਾਨਕ ਕਾਲਜ ਦੇ ਪ੍ਰੋ.ਡਾ.ਕੁਲਬੀਰ ਮਲਿਕ ਨੂੰ ‘ਈਸ਼ਵਰ ਚੰਦਰ ਨੰਦਾ ਐਵਾਰਡ’ ਮਿਲਣ ’ਤੇ ਮੈਨੇਜਮੈਂਟ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ

ਫ਼ਿਰੋਜ਼ਪੁਰ, 9 ਅਕਤੂਬਰ (ਦਵਿੰਦਰ ਪਾਲ ਸਿੰਘ)- ਗੁਰੂ ਨਾਨਕ ਕਾਲਜ ਫ਼ਿਰੋਜ਼ਪੁਰ ਛਾਉਣੀ ਦੇ ਚੇਅਰਮੈਨ ਅਸੀਸਪ੍ਰੀਤ ਸਿੰਘ ਸਾਈਆਂਵਾਲਾ ਨੇ ਕਾਲਜ ਦੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਕੁਲਬੀਰ ਮਲਿਕ ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਵੱਕਾਰੀ ‘ਈਸ਼ਵਰ ਚੰਦਰ ਨੰਦਾ ਐਵਾਰਡ’ ਮਿਲਣ ’ਤੇ ਡੂੰਘੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 10-10-2026
ਫ਼ਿਰੋਜ਼ਪੁਰ, 9 ਅਕਤੂਬਰ (ਦਵਿੰਦਰ ਪਾਲ ਸਿੰਘ)- ਗੁਰੂ ਨਾਨਕ ਕਾਲਜ ਫ਼ਿਰੋਜ਼ਪੁਰ ਛਾਉਣੀ ਦੇ ਚੇਅਰਮੈਨ ਅਸੀਸਪ੍ਰੀਤ ਸਿੰਘ ਸਾਈਆਂਵਾਲਾ ਨੇ ਕਾਲਜ ਦੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ.ਕੁਲਬੀਰ ਮਲਿਕ ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਵੱਕਾਰੀ ‘ਈਸ਼ਵਰ ਚੰਦਰ ਨੰਦਾ ਐਵਾਰਡ’ ਮਿਲਣ ’ਤੇ ਡੂੰਘੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨਾਲ ਇਹ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਡਾ.ਮਲਿਕ ਦੀ ਇਹ ਮਾਨਤਾ ਪੂਰੇ ਕਾਲਜ ਤੇ ਇਲਾਕੇ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ 8 ਅਕਤੂਬਰ ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਆਗਾਮੀ ਪੰਜਾਬੀ ਸਪਤਾਹ ਦੇ ਸਬੰਧ ਵਿਚ ਇਸ ਸਾਲ ਨਾਟਕ ਦੇ ਖੇਤਰ ’ਚ ਪਾਏ ਯੋਗਦਾਨ ਲਈ ਡਾ.ਕੁਲਬੀਰ ਮਲਿਕ ਦੀ ਨਾਟਕ ਪੁਸਤਕ ‘ਡਾਕ ਨਿੱਤ ਆਵੇਗੀ’ ਨੂੰ ‘ਈਸ਼ਵਰ ਚੰਦਰ ਨੰਦਾ ਐਵਾਰਡ’ ਲਈ ਚੁਣਿਆ ਗਿਆ ਹੈ। ਇਸ ਪ੍ਰਾਪਤੀ ’ਤੇ ਕਾਲਜ ਮੈਨੇਜਮੈਂਟ ਅਤੇ ਸਮੂਹ ਸਟਾਫ਼ ਮੈਂਬਰਾਂ ਵਲੋਂ ਡਾ. ਕੁਲਬੀਰ ਮਲਿਕ ਨੂੰ ਮੁਬਾਰਕਬਾਦ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜੇ ਕੇ ਉਤਾੜ ਵਿਖੇ ਮੈਗਾ ਅਧਿਆਪਕ-ਮਾਪੇ ਮਿਲਣੀ ਕਰਵਾਈ ਅਗਲੀ ਖ਼ਬਰ ਪਿੰਡ ਦੁਲਚੀ ਕੇ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਅਮਨਦੀਪ ਹਸਪਤਾਲ ਦੇ ਫੈਸਿਲਿਟੀ ਡਾਇਰੈਕਟਰ ਡਾ.ਅਭਿਸ਼ੇ...
Ad Position 24