27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਕਿਰਤੀ ਸਿੱਖ ਭਾਈ ਲਾਲੋ ਦਾ ਜਨਮ ਦਿਹਾੜਾ ਮਨਾਇਆ

ਜ਼ੀਰਾ, 27 ਸਤੰਬਰ(ਪ੍ਰਤਾਪ ਸਿੰਘ ਹੀਰਾ)-ਸ੍ਰੀ ਗੁਰੂ ਨਾਨਕ ਦੇਵ ਦੇ ਕਿਰਤੀ ਸਿੱਖ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਜ਼ੀਰਾ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਭਾਈ ਲਾਲੋ ਜੀ ਕਲੱਬ ਸੇਵਾ ਸੋਸਾਇਟੀ ਅਤੇ ਕਾਰਪੈਂਟਰ ਐਂਡ ਬਿਲਡਿੰਗ ਉਸਾਰੀ ਐਸੋਸੀਏਸ਼ਨ ਜ਼ੀਰਾ ਵਲੋਂ ਗੁਰਦੁਆਰਾ ਵਿਸ਼ਕਰਮਾ ਭਵਨ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਭਾਈ ਗੁਲਜਿੰਦਰ ਸਿੰਘ ਜ਼ੀਰੇ ਵਾਲਿਆਂ ਵਲੋਂ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਭਾਈ ਕੁਲਦੀਪ ਸਿੰਘ ਵਲੋਂ ਕਥਾ ਵਿਚਾਰਾਂ ਰਾਹੀਂ ਭਾਈ ਲਾਲੋ ਜੀ ਦੇ ਕਿਰਤੀ ਜੀਵਨ ਨੂੰ ਬੜੀ ਵਿਸਥਾਰ ਨਾਲ ਸੰਗਤਾਂ ਨਾਲ ਸਾਂਝਾ ਕੀਤਾ।

Ad Position 21
No active advertisement
ਅਜੀਤ ਡੈਸਕ 28-09-2026
ਜ਼ੀਰਾ, 27 ਸਤੰਬਰ(ਪ੍ਰਤਾਪ ਸਿੰਘ ਹੀਰਾ)-ਸ੍ਰੀ ਗੁਰੂ ਨਾਨਕ ਦੇਵ ਦੇ ਕਿਰਤੀ ਸਿੱਖ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਜ਼ੀਰਾ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਭਾਈ ਲਾਲੋ ਜੀ ਕਲੱਬ ਸੇਵਾ ਸੋਸਾਇਟੀ ਅਤੇ ਕਾਰਪੈਂਟਰ ਐਂਡ ਬਿਲਡਿੰਗ ਉਸਾਰੀ ਐਸੋਸੀਏਸ਼ਨ ਜ਼ੀਰਾ ਵਲੋਂ ਗੁਰਦੁਆਰਾ ਵਿਸ਼ਕਰਮਾ ਭਵਨ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਭਾਈ ਗੁਲਜਿੰਦਰ ਸਿੰਘ ਜ਼ੀਰੇ ਵਾਲਿਆਂ ਵਲੋਂ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਭਾਈ ਕੁਲਦੀਪ ਸਿੰਘ ਵਲੋਂ ਕਥਾ ਵਿਚਾਰਾਂ ਰਾਹੀਂ ਭਾਈ ਲਾਲੋ ਜੀ ਦੇ ਕਿਰਤੀ ਜੀਵਨ ਨੂੰ ਬੜੀ ਵਿਸਥਾਰ ਨਾਲ ਸੰਗਤਾਂ ਨਾਲ ਸਾਂਝਾ ਕੀਤਾ। ਇਸ ਮੌਕੇ ਨਿੱਕੇ ਬੱਚੇ ਅਭੀਜੋਤ ਸਿੰਘ ਗੁਰਫਤਿਹ ਸਿੰਘ, ਸਿਮਰਨ ਕੌਰ, ਗੁਰਲੀਨ ਕੌਰ ਵਲੋਂ ਵੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰੋਗਰਾਮ ਵਿਚ ਹਲਕਾ ਵਿਧਾਇਕ ਨਰੇਸ਼ ਕਟਾਰੀਆ, ਕੁਲਬੀਰ ਸਿੰਘ ਜ਼ੀਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ,ਅਵਤਾਰ ਸਿੰਘ ਜ਼ੀਰਾ, ਜ਼ਿਲ੍ਹਾ ਇੰਚਾਰਜ ਭਾਜਪਾ ਆਗੂ, ਹਰਜਿੰਦਰ ਸਿੰਘ ਵਾਰਿਸ ਪੰਜਾਬ ਜਥੇਬੰਦੀ, ਸ਼ੰਕਰ ਕਟਾਰੀਆ ਜ਼ਿਲਾ ਪਰਿਸ਼ਦ ਮੈਂਬਰ, ਧਰਮਪਾਲ ਚੁੱਘ ਪ੍ਰਧਾਨ ਨਗਰ ਕੌਂਸਲ ਜ਼ੀਰਾ, ਵਿਸ਼ੇਸ਼ ਮਹਿਮਾਨਾਂ ਵਜੋਂ ਪੁੱਜੇ ਇਸ ਮੌਕੇ ਆਏ ਹੋਏ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਕਲੱਬ ਪ੍ਰਧਾਨ ਨਛੱਤਰ ਸਿੰਘ ਲਾਡੀ, ਪ੍ਰਧਾਨ ਹਰਪ੍ਰੀਤ ਸਿੰਘ ਰੱਬੀ, ਮਨਦੀਪ ਸਿੰਘ ਵਾਈਸ ਪ੍ਰਧਾਨ, ਸਤਨਾਮ ਸਿੰਘ ਸੱਤੂ ਜਨਰਲ ਸਕੱਤਰ, ਗੁਰਭੇਜ ਸਿੰਘ ਭੁੱਲਰ, ਗੁਰਮੀਤ ਸਿੰਘ ਨੋਰੰਗ ਸਿੰਘ ਵਾਲਾ ,ਪਰਮਿੰਦਰ ਸਿੰਘ ਕਾਕਾ, ਕੁਲਦੀਪ ਸਿੰਘ,ਸਤਵਿੰਦਰ ਸਿੰਘ ਸੱਤਾ ,ਰਛਪਾਲ ਸਿੰਘ ਸੱਗੂ, ਸੁਖਮੰਦਰ ਸਿੰਘ ਧੰਜਲ, ਗਗਨਦੀਪ ਸਿੰਘ ਕਾਲੜਾ, ਨਿਰਮਲ ਸਿੰਘ ਨਿੰਮਾ, ਗੁਰਤੇਜ ਸਿੰਘ ,ਗੁਰਪ੍ਰੀਤ ਸਿੰਘ ਗੋਪੀ ,ਹਰਪ੍ਰੀਤ ਸਿੰਘ ਪੀਤਾ ,ਯੂਸਫ, ਚਮਕੌਰ ਸਿੰਘ, ਰਸਪਾਲ ਸਿੰਘ ਆਦਿ ਕਲੱਬ ਮੈਂਬਰਾਂ ਮੈਂਬਰਾਂ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹੜਤਾਲ ਤੋਂ ਪਹਿਲਾਂ ਐਤਵਾਰ ਨੂੰ ਖੁੱਲ੍ਹੇ ਰਹੇ ਬੈਂਕ ਬੈਂਕ ਕਰਮਚਾਰੀਆਂ ਦੀ ਦੇਸ਼ ਵਿਆਪੀ ਤਿੰਨ ਦਿਨਾ ਹੜਤਾਲ ਦੇ ਚਲਦਿਆਂ... ਅਗਲੀ ਖ਼ਬਰ ਪਿੰਡ ਰੁਕਣਾ ਮੁੰਗਲਾ ’ਚ ਚੱਲ ਰਹੇ ਵਿਕਾਸ ਕਾਰਜਾਂ ਦਾ ਵਿਧਾਇਕ ਰਜਨੀਸ਼ ਦਹੀਯਾ ਵਲੋਂ ਜਾਇਜ਼ਾ
Ad Position 24