ਸੂਬਾ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇ ਰਹੀ- ਨਰਿੰਦਰ ਕਟਾਰੀਆ
ਮੱਖੂ, 25 ਸਤੰਬਰ (ਕੁਲਵਿੰਦਰ ਸਿੰਘ, ਵਰਿੰਦਰ ਮਨਚੰਦਾ)- ਸਿਵਲ ਸਰਜਨ ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਵੰਡਣ ਦਾ ਆਗਾਜ਼ ਸਰਕਾਰੀ ਹਸਪਤਾਲ ਮੱਖੂ ਵਿਖੇ ਕੈਂਪ ਲਗਾ ਕੇ ਕੀਤਾ ਗਿਆ। ਇਸ ਮੌਕੇ ਡਾ.
ਮੱਖੂ, 25 ਸਤੰਬਰ (ਕੁਲਵਿੰਦਰ ਸਿੰਘ, ਵਰਿੰਦਰ ਮਨਚੰਦਾ)- ਸਿਵਲ ਸਰਜਨ ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਵੰਡਣ ਦਾ ਆਗਾਜ਼ ਸਰਕਾਰੀ ਹਸਪਤਾਲ ਮੱਖੂ ਵਿਖੇ ਕੈਂਪ ਲਗਾ ਕੇ ਕੀਤਾ ਗਿਆ। ਇਸ ਮੌਕੇ ਡਾ.ਹਰਿੰਦਰ ਪਾਲ ਸਿੰਘ, ਨਰਿੰਦਰ ਮੋਹਨ ਕਟਾਰੀਆ, ਬਲਵੀਰ ਸਿੰਘ ਲਹਿਰਾ ਪ੍ਰਧਾਨ ਪ੍ਰੈੱਸ ਐਸੋਸੀਏਸ਼ਨ ਮੱਖੂ, ਦਵਿੰਦਰ ਸਿੰਘ ਕੌਂਸਲਰ, ਹੀਰਾ ਗਿੱਲ ਕੌਂਸਲਰ, ਪਵਨ ਖੰਨਾ ਠੇਕੇਦਾਰ, ਯਸ਼ਵੀਰ ਮਨਚੰਦਾ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਨਰਿੰਦਰ ਕਟਾਰੀਆ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਪੰਜਾਬ ’ਚ ਵਿਕਾਸ ਦੇ ਨਾਲ ਲੋਕਾਂ ਦੀ ਸਿਹਤ ਸਹੂਲਤਾਂ ਦਾ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ। ਡਾ.ਹਰਿੰਦਰ ਪਾਲ ਸਿੰਘ ਨੇ ਸਮੂਹ ਮੈਡੀਕਲ ਸਟਾਫ਼ ਨੂੰ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ, ਉਸ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਜੋੜਿਆ ਜਾਵੇ ਤੇ ਜੋ ਸਿਹਤ ਯੋਜਨਾ ਦੇ ਕਾਰਡ ਸਾਡੇ ਕੋਲ ਬਣ ਕੇ ਪਹੁੰਚ ਗਏ ਨੇ ਉਹ ਘਰ-ਘਰ ਜਾ ਕੇ ਵੰਡੇ ਜਾਣ। ਇਸ ਮੌਕੇ ਪ੍ਰੈੱਸ ਐਸੋਸੀਏਸ਼ਨ ਮੱਖੂ ਦੇ ਪ੍ਰਧਾਨ ਬਲਵੀਰ ਲਹਿਰਾ ਨੇ ਅਪੀਲ ਕੀਤੀ ਕਿ ਜਿੰਨਾਂ ਲੋਕਾਂ ਦੇ ਸਿਹਤ ਯੋਜਨਾ ਵਾਲੇ ਕਾਰਡ ਬਣਨ ਵਾਲੇ ਰਹਿ ਗਏ ਹਨ ਕਿ ਉਨ੍ਹਾਂ ਦੇ ਵੀ ਜਲਦ ਬਣਾਏ ਜਾਣ। ਇਸ ਮੌਕੇ ਡਾ.ਜਸਵਿੰਦਰ ਸਿੰਘ ਕਾਲੜਾ, ਡਾ.ਸੁਮਨ, ਗੁਰਜੀਤ ਸਿੰਘ ਫਾਰਮੇਸੀ ਅਫ਼ਸਰ, ਮਮਤਾ, ਰਮਨ ਕੁਮਾਰ ਫਾਰਮੇਸੀ ਅਫ਼ਸਰ, ਵੀਨੂੰ ਬਜਾਜ, ਜਗਜੀਤ ਸਿੰਘ, ਨੀਰੂ ਬਾਲਾ, ਉਰਮਿਲਾ, ਨਰੇਸ਼ ਕੁਮਾਰ, ਅਮਰਿੰਦਰਪਾਲ ਸਿੰਘ, ਪਵਨ ਖੰਨਾ, ਯਸ਼ਵੀਰ ਮਨਚੰਦਾ ਆਦਿ ਹਾਜ਼ਰ ਸਨ।