24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਵਿਸ਼ੇਸ਼ ਮੀਟਿੰਗ ਹੋਈ

ਅਬੋਹਰ, 24 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ) : ਖੇਤੀਬਾੜੀ ਵਿਚ ਵਰਤੇ ਜਾਣ ਵਾਲੇ ਕੀਟਨਾਸ਼ਕ ਉਤਪਾਦ ਰਿਡੋਮਿਲ ਗੋਲਡ ਦੇ ਇਕ ਪੈਕ ਵਿਚ ਕਥਿਤ ਤੌਰ ’ਤੇ ਵਜ਼ਨ ਘੱਟ ਵੱਧ ਅਤੇ ਪਾਊਚਾਂ ਦੀ ਗਿਣਤੀ ਵੱਧ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਅਬੋਹਰ ਦੇ ਮਾਰਕੀਟ ਕਮੇਟੀ ਸਥਿਤ ਕਿਸਾਨ ਭਵਨ ਵਿਖੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਵਿਸ਼ੇਸ਼ ਮੀਟਿੰਗ ਹੋਈ।

Ad Position 21
No active advertisement
ਨਾਮਵਰ ਕੰਪਨੀ ਦੇ ਕੀਟਨਾਸ਼ਕ ਉਤਪਾਦ ਬਾਰੇ ਖ਼ੁਲਾਸਾ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੂਬਾ ਪੱਧਰੀ ਆਗੂ ਅਜੈ ਵਧਵਾ। (ਸੱਜੇ) ਵਜ਼ਨ ਘੱਟ-ਵੱਧ ਸੰਬੰਧੀ ਜਾਰੀ ਕੀਤੀਆਂ ਤਸਵੀਰਾਂ। ਤਸਵੀਰਾਂ-ਤੇਜਿੰਦਰ ਸਿੰਘ ਖ਼ਾਲਸਾ 25-09-2026
ਅਬੋਹਰ, 24 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ) : ਖੇਤੀਬਾੜੀ ਵਿਚ ਵਰਤੇ ਜਾਣ ਵਾਲੇ ਕੀਟਨਾਸ਼ਕ ਉਤਪਾਦ ਰਿਡੋਮਿਲ ਗੋਲਡ ਦੇ ਇਕ ਪੈਕ ਵਿਚ ਕਥਿਤ ਤੌਰ ’ਤੇ ਵਜ਼ਨ ਘੱਟ ਵੱਧ ਅਤੇ ਪਾਊਚਾਂ ਦੀ ਗਿਣਤੀ ਵੱਧ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਅਬੋਹਰ ਦੇ ਮਾਰਕੀਟ ਕਮੇਟੀ ਸਥਿਤ ਕਿਸਾਨ ਭਵਨ ਵਿਖੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿਚ ਯੂਨੀਅਨ ਦੇ ਸੂਬਾ ਪੱਧਰੀ ਆਗੂ ਅਤੇ ਨਾਮਵਰ ਕਿਸਾਨ ਅਜੈ ਵਧਵਾ ਨੇ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਰਿਡੋਮਿਲ ਗੋਲਡ ਦਾ ਅਬੋਹਰ ਦੀ ਮੰਲੀ ਵਿਚੋਂ ਪੈਕਟ ਖ਼ਰੀਦਣ ਤੋਂ ਬਾਅਦ ਜਾਂਚ ਕੀਤੀ ਗਈ, ਜਿਸ ਦੌਰਾਨ ਉਸ ਨੇ ਪੈਕ ਵਿਚ ਮੌਜੂਦ ਪਾਊਚਾਂ ਦੇ ਵਜ਼ਨ ਸਬੰਧੀ ਕਥਿਤ ਤੌਰ ’ਤੇ ਫ਼ਰਕ ਪਾਇਆ। ਅਜੈ ਵਧਵਾ ਨੇ ਦੱਸਿਆ ਕਿ ਪੈਮਾਨੇ ਮੁਤਾਬਿਕ ਪੈਕ ਵਿਚ 50-50 ਗਰਾਮ ਦੇ 20 ਪਾਊਚ ਹੋਣੇ ਚਾਹੀਦੇ ਸਨ, ਪਰ ਤੋਲਣ ਸਮੇਂ 2-3 ਪਾਊਚ ਕਰੀਬ 35-35 ਗਰਾਮ ਦੇ ਪਾਏ ਗਏ। ਇਸ ਤੋਂ ਇਲਾਵਾ ਉਸ ਅਨੁਸਾਰ ਪੈਕ ਵਿਚ 20 ਦੀ ਬਜਾਏ 21 ਪਾਊਚ ਮਿਲੇ ਜਿਸ ਨਾਲ ਕੀਟਨਾਸ਼ਕ ਛਿੜਕਾਅ ਦੇ ਪੈਮਾਨੇ ਨਾਲ ਵੱਡਾ ਹੇਰ-ਫੇਰ ਕੀਤਾ ਜਾ ਰਿਹਾ ਹੈ ਜੋ ਕਿ ਕਿਸਾਨਾਂ ਨਾਲ ਸ਼ਰੇਆਮ ਧੋਖਾ ਹੈ। ਇਸ ਸੰਬੰਧੀ ਕੀਤੇ ਖ਼ੁਲਾਸੇ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਅਜੈ ਵਧਵਾ ਨੇ ਦੱਸਿਆ ਕਿ ਅਬੋਹਰ ਵਿਚ ਸਿਜੈਂਟਾ ਨਾਲ ਸਬੰਧਿਤ ਨੁਮਾਇੰਦਿਆਂ ਨਾਲ ਸੰਪਰਕ ਕਰਕੇ ਮਾਮਲਾ ਕੰਪਨੀ ਦੇ ਹੈੱਡ ਆਫ਼ਿਸ ਤੱਕ ਪਹੁੰਚਾਇਆ ਗਿਆ। ਕਿਸਾਨ ਦੇ ਅਨੁਸਾਰ ਕਰੀਬ 10-15 ਦਿਨ ਬਾਅਦ ਕੰਪਨੀ ਦੇ ਨੁਮਾਇੰਦੇ ਵਲੋਂ ਮੌਖਿਕ ਤੌਰ ’ਤੇ ਉਸ ਨੂੰ ਦੱਸਿਆ ਗਿਆ ਕਿ ਸੈਂਪਲ ਜਾਂਚ ਵਿਚ ਸਹੀ ਨਹੀਂ ਪਾਇਆ ਗਿਆ ਅਤੇ ਸੈਂਪਲ ਫ਼ੇਲ੍ਹ ਹੋ ਗਿਆ ਹੈ। ਹਾਲਾਂ ਕਿ ਕਿਸਾਨ ਦਾ ਦੋਸ਼ ਹੈ ਕਿ ਉਸ ਨੂੰ ਅੱਜ ਤੱਕ ਇਸ ਜਾਂਚ ਦੀ ਵਿਸਥਾਰਤ ਲਿਖਤੀ ਰਿਪੋਰਟ ਮੁਹੱਈਆ ਨਹੀਂ ਕਰਵਾਈ ਗਈ। ਮੀਟਿੰਗ ਦੌਰਾਨ ਕਿਸਾਨ ਜਥੇਬੰਦੀ ਦੇ ਅਹੁਦੇਦਾਰਾਂ ਵਲੋਂ ਕੰਪਨੀ ਨੂੰ ਈਮੇਲ ਰਾਹੀਂ 15 ਦਿਨਾਂ ਵਿਚ ਮਾਮਲੇ ਦਾ ਹੱਲ ਕਰਨ ਦੀ ਮੰਗ ਕੀਤੀ ਗਈ ਅਤੇ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਪੰਜਾਬ ਵਿਚ ਉਕਤ ਉਤਪਾਦ ਦੇ ਬਾਈਕਾਟ ਦੀ ਚੇਤਾਵਨੀ ਦਿੱਤੀ ਗਈ। ਕਿਸਾਨ ਨੇ ਸਵਾਲ ਉਠਾਇਆ ਕਿ ਜੇਕਰ ਉਤਪਾਦ ਕੰਪਨੀ ਦੇ ਨਾਮ ਨਾਲ ਬਾਜ਼ਾਰ ਵਿਚ ਵਿਕ ਰਿਹਾ ਹੈ ਜਾਂ ਜਾਂਚ ਦੌਰਾਨ ਇਸ ਸਬੰਧੀ ਕੋਈ ਕਮੀ ਸਾਹਮਣੇ ਆਈ ਹੈ ਤਾਂ ਮਾਮਲੇ ਦੀ ਪੂਰੀ ਜਾਂਚ ਕਰਕੇ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਹੈ। ਅਜੈ ਵਧਵਾ ਨੇ ਕਿਹਾ ਕਿ ਉਸ ਕੋਲ ਅਜੇ ਵੀ 2 ਪਾਊਚ ਸੈਂਪਲ ਮੌਜੂਦ ਹਨ ਅਤੇ ਜੇਕਰ ਸਰਕਾਰੀ ਵਿਭਾਗ ਵਲੋਂ ਜਾਂਚ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ ਤਾਂ ਉਹ ਇਹ ਸੈਂਪਲ ਜਾਂਚ ਲਈ ਮੁਹੱਈਆ ਕਰਵਾਉਣ ਲਈ ਤਿਆਰ ਹਨ। ਕਿਸਾਨ ਜਥੇਬੰਦੀ ਨੇ ਖੇਤੀਬਾੜੀ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਉਤਪਾਦ ਦੇ ਸੈਂਪਲ ਸਰਕਾਰੀ ਮਾਨਤਾ ਪ੍ਰਾਪਤ ਲੈਬ ਤੋਂ ਜਾਂਚ ਕਰਵਾ ਕੇ ਰਿਪੋਰਟ ਜਨਤਕ ਕੀਤੀ ਜਾਵੇ ਅਤੇ ਜੇਕਰ ਕਿਸੇ ਪੱਧਰ ’ਤੇ ਨਿਯਮਾਂ ਦੀ ਉਲੰਘਣਾ ਜਾਂ ਘੱਟ ਵਜ਼ਨ ਵਾਲਾ ਉਤਪਾਦ ਸਾਹਮਣੇ ਆਉਂਦਾ ਹੈ ਤਾਂ ਜ਼ੁੰਮੇਵਾਰਾਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਨੇ ਜਲਦ ਕੋਈ ਕਾਰਵਾਈ ਨਾ ਕੀਤੀ ਤਾਂ ਮਜਬੂਰਨ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਕਿਉਂ ਕਿ ਜੇਕਰ ਸਿਜੈਂਟਾ ਵਰਗੀ ਕੰਪਨੀ ਦੇ ਉਤਪਾਦ ਇਸ ਤਰ੍ਹਾਂ ਹੋਣਗੇ ਤਾਂ ਕਿਸਾਨ ਹੋਰ ਕਿਸ ਧਿਰ ’ਤੇ ਇਤਬਾਰ ਕਰਨਗੇ। ਇਸ ਸੰਬੰਧੀ ਕੰਪਨੀ ਦੇ ਅਬੋਹਰ ਅਧਿਕਾਰੀ ਸੁਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਸਾਰਾ ਮਸਲਾ ਕੰਪਨੀ ਦੇ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ ਜਦ ਕਿ ਹੁਣ ਮੈਂ ਖ਼ੁਦ ਕਿਤੇ ਬਾਹਰ ਗਿਆ ਹਾਂ, ਤੁਹਾਨੂੰ ਮਿਲ ਕੇ ਸਾਰੀ ਜਾਣਕਾਰੀ ਸਾਂਝੀ ਕਰ ਸਕਾਂਗਾ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਰੋਕੂ ਕਮੇਟੀ ਦੇ ਮੈਂਬਰਾਂ ’ਤੇ ਹੋਏ ਹਮਲੇ ਤੋਂ ਬਾਅਦ ਕਿਸਾਨਾਂ ਨੇ ਘੇਰਿਆ ਥਾਣਾ ਸਦਰ ਅਗਲੀ ਖ਼ਬਰ ਆਰਗੈਨਿਕ ਖੇਤੀ ਜਾਗਰੂਕਤਾ ਕੈਂਪ ਲਗਾਇਆ
Ad Position 24