25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਹੋਸਪੇਟੇਲਿਟੀ ਅਤੇ ਟੂਰੀਜ਼ਮ ਮੈਨੇਜਮੈਂਟ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਪ੍ਰੀਖਿਆ ’ਚ ਮਾਰੀਆਂ ਮੱਲ੍ਹਾਂ

ਫ਼ਿਰੋਜ਼ਪੁਰ, 24 ਸਤੰਬਰ (ਗੁਰਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਦੇ ਹੋਸਪੇਟੇਲਿਟੀ ਐਂਡ ਟੂਰੀਜਮ ਮੈਨੇਜਮੈਂਟ ਵਿਸ਼ੇ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਕਰਵਾਈ ਚੌਥੇ ਸਮੈਸਟਰ ਦੀ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੇ ਪੰਜ ਸਥਾਨਾਂ ’ਤੇ ਕਬਜ਼ਾ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਯੂਨੀਵਰਸਿਟੀ ਵਲੋਂ ਐਲਾਨੇ ਨਤੀਜਿਆਂ ਅਨੁਸਾਰ ਅਮਨਦੀਪ ਕੌਰ ਨੇ 9.

Ad Position 21
No active advertisement
ਅਜੀਤ ਡੈਸਕ 25-09-2026
ਫ਼ਿਰੋਜ਼ਪੁਰ, 24 ਸਤੰਬਰ (ਗੁਰਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਦੇ ਹੋਸਪੇਟੇਲਿਟੀ ਐਂਡ ਟੂਰੀਜਮ ਮੈਨੇਜਮੈਂਟ ਵਿਸ਼ੇ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਕਰਵਾਈ ਚੌਥੇ ਸਮੈਸਟਰ ਦੀ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੇ ਪੰਜ ਸਥਾਨਾਂ ’ਤੇ ਕਬਜ਼ਾ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਯੂਨੀਵਰਸਿਟੀ ਵਲੋਂ ਐਲਾਨੇ ਨਤੀਜਿਆਂ ਅਨੁਸਾਰ ਅਮਨਦੀਪ ਕੌਰ ਨੇ 9.08 ਸੀ.ਜੀ.ਪੀ.ਏ. ਹਾਸਲ ਕਰਕੇ ਪਹਿਲਾ ਸਥਾਨ, ਹਰਨੂਰ ਕੌਰ ਨੇ 8.83 ਸੀ.ਜੀ.ਪੀ.ਏ. ਨਾਲ ਦੂਜਾ, ਜਸ਼ਨਦੀਪ ਕੌਰ ਨੇ 8.75 ਸੀ.ਜੀ.ਪੀ.ਏ. ਨਾਲ ਤੀਜਾ, ਕੋਮਲਪ੍ਰੀਤ ਕੌਰ ਨੇ 8.67 ਸੀ.ਜੀ.ਪੀ.ਏ. ਨਾਲ ਚੌਥਾ ਤੇ ਰਮਨਦੀਪ ਕੌਰ ਨੇ 8.50 ਸੀ.ਜੀ.ਪੀ.ਏ. ਅੰਕਾਂ ਨਾਲ ਪੰਜਵਾਂ ਸਥਾਨ ਹਾਸਲ ਕੀਤਾ। ਕਾਲਜ ਪ੍ਰਬੰਧਨ ਦੀ ਪ੍ਰਧਾਨ ਡਾ.ਅਗਨੀਜ਼ ਢਿੱਲੋਂ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਕਾਲਜ ਪ੍ਰਿੰਸੀਪਲ ਡਾ.ਸੰਗੀਤਾ ਨੇ ਵਿਦਿਆਰਥਣਾਂ ਦੀ ਸਫਲਤਾ ’ਤੇ ਖ਼ੁਸ਼ੀ ਪ੍ਰਗਟ ਕੀਤੀ। ਵਿਸ਼ੇ ਦੇ ਇੰਚਾਰਜ ਤੇ ਸਹਾਇਕ ਪ੍ਰੋਫੈਸਰ ਰਣਜੀਤ ਸਿੰਘ ਨੇ ਦੱਸਿਆ ਕਿ ਵਿਦਿਆਰਥਣਾਂ ਦੀ ਇਹ ਸਫਲਤਾ ਉਨ੍ਹਾਂ ਦੀ ਮਿਹਨਤ ਅਤੇ ਅਧਿਆਪਕਾਂ ਤੋਂ ਵੱਧ ਤੋਂ ਵੱਧ ਸਿੱਖਣ ਦੀ ਭਾਵਨਾ ਦਾ ਨਤੀਜਾ ਹੈ। ਜ਼ਿਕਰਯੋਗ ਹੈ ਕਿ ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਨੂੰ ‘ਏ ਪਲੱਸ ਗ੍ਰੇਡ’ ਪ੍ਰਾਪਤ ਸੰਸਥਾ ਹੋਣ ਦਾ ਮਾਣ ਹਾਸਲ ਹੈ। ਸਾਬਕਾ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਦੇ ਆਸ਼ੀਰਵਾਦ, ਡਾ.ਅਗਨੀਜ਼ ਢਿੱਲੋਂ ਦੇ ਮਾਰਗਦਰਸ਼ਨ, ਕਾਲਜ ਸਕੱਤਰ ਅਜੈ ਬੱਤਾ ਤੇ ਪ੍ਰਿੰਸੀਪਲ ਡਾ.ਸੰਗੀਤਾ ਦੀ ਅਗਵਾਈ ਹੇਠ ਕਾਲਜ ਲਗਾਤਾਰ ਸਿੱਖਿਆ, ਸਮਾਜਿਕ ਤੇ ਸਭਿਆਚਾਰਕ ਖੇਤਰ ਵਿਚ ਆਪਣੀਆਂ ਪ੍ਰਾਪਤੀਆਂ ਦਾ ਸਿਲਸਿਲਾ ਜਾਰੀ ਰੱਖ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਖਾਟੂ ਸ਼ਿਆਮ ਮੰਦਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਜੰਗ ਲਈ ਸਿਰਫ ਸਰਕਾਰ ਨਹੀਂ ਹਰ ਪੰਜਾਬੀ ਅੱਗੇ ਆਵੇ - ਡਾ. ਅਰਮਿੰਦਰ ਸਿੰਘ
Ad Position 24