ਫ਼ੂਡ ਸੇਫਟੀ ਟੀਮ ਵਲੋਂ ਗੌਰਮਿੰਟ ਕਾਲਜ ਸ਼ਹੀਦ ਊਧਮ ਸਿੰਘ ਵਿਖੇ ਫੂਡ ਸੇਫਟੀ ਜਾਗਰੂਕਤਾ ਕੈਂਪ
ਫ਼ਿਰੋਜ਼ਪੁਰ, 24 ਸਤੰਬਰ (ਕੁਲਬੀਰ ਸਿੰਘ ਸੋਢੀ)- ਨੌਜਵਾਨ ਪੀੜ੍ਹੀ ਨੂੰ ਸੁਰੱਖਿਅਤ ਖੁਰਾਕ ਦੀ ਮਹੱਤਤਾ, ਸਫਾਈ ਅਤੇ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਗੌਰਮਿੰਟ ਕਾਲਜ ਸ਼ਹੀਦ ਊਧਮ ਸਿੰਘ ਵਿਖੇ ਫੂਡ ਸੇਫਟੀ ਸਬੰਧੀ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਹ ਕੈਂਪ ਕਾਲਜ ਦੇ ਪ੍ਰਿੰਸੀਪਲ ਸੁਨੀਲ ਖੋਸਲਾ ਦੇ ਸਹਿਯੋਗ ਅਤੇ ‘ਮੇਰਾ ਪਰਿਵਾਰ ਵੈਲਫੇਅਰ ਸੋਸਾਇਟੀ’ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਫ਼ਿਰੋਜ਼ਪੁਰ, 24 ਸਤੰਬਰ (ਕੁਲਬੀਰ ਸਿੰਘ ਸੋਢੀ)- ਨੌਜਵਾਨ ਪੀੜ੍ਹੀ ਨੂੰ ਸੁਰੱਖਿਅਤ ਖੁਰਾਕ ਦੀ ਮਹੱਤਤਾ, ਸਫਾਈ ਅਤੇ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਗੌਰਮਿੰਟ ਕਾਲਜ ਸ਼ਹੀਦ ਊਧਮ ਸਿੰਘ ਵਿਖੇ ਫੂਡ ਸੇਫਟੀ ਸਬੰਧੀ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਹ ਕੈਂਪ ਕਾਲਜ ਦੇ ਪ੍ਰਿੰਸੀਪਲ ਸੁਨੀਲ ਖੋਸਲਾ ਦੇ ਸਹਿਯੋਗ ਅਤੇ ‘ਮੇਰਾ ਪਰਿਵਾਰ ਵੈਲਫੇਅਰ ਸੋਸਾਇਟੀ’ ਦੇ ਸਹਿਯੋਗ ਨਾਲ ਕਰਵਾਇਆ ਗਿਆ। ਕੈਂਪ ਦੌਰਾਨ ਫ਼ੂਡ ਸੇਫਟੀ ਅਧਿਕਾਰੀ ਅਭਿਨਵ ਖੋਸਲਾ ਨੇ ਵਿਦਿਆਰਥੀਆਂ ਨੂੰ ਭੋਜਨ ਸੁਰੱਖਿਆ ਤੇ ਮਿਆਰ ਐਕਟ, 2006 ਅਤੇ ਇਸ ਅਧੀਨ ਲਾਗੂ ਨਿਯਮਾਂ ਤੇ ਗਾਈਡਲਾਈਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵੱਧ ਚੀਨੀ ਵਾਲੀਆਂ ਖੁਰਾਕੀ ਵਸਤੂਆਂ ਦੀ ਵਰਤੋਂ ਘਟਾਉਣ, ਖਾਣਾ ਬਣਾਉਣ ਲਈ ਵਰਤੇ ਗਏ ਤੇਲ ਨੂੰ ਵਾਰ-ਵਾਰ ਵਰਤੋਂ ਨਾ ਕਰਨ, ਤਿਆਰ ਭੋਜਨ ਨੂੰ ਢੱਕ ਕੇ ਰੱਖਣ ਤੇ ਭੋਜਨ ਨੂੰ ਸਹੀ ਤਾਪਮਾਨ ’ਤੇ ਸੰਭਾਲਣ ਸਬੰਧੀ ਵੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਰਸੋਈ ਤੇ ਭੋਜਨ ਤਿਆਰ ਕਰਨ ਵਾਲੀਆਂ ਥਾਵਾਂ ’ਤੇ ਸਫਾਈ ਤੇ ਸੈਨਿਟੇਸ਼ਨ ਦੇ ਮਾਪਦੰਡ ਕਾਇਮ ਰੱਖਣ ਦੀ ਮਹੱਤਤਾ ਬਾਰੇ ਦੱਸਿਆ ਗਿਆ।