24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਇਗਨੂ ਜੁਲਾਈ 2026 ਸੈਸ਼ਨ ਲਈ ਦਾਖਲੇ ਦੀ ਆਖਰੀ ਮਿਤੀ 30 ਸਤੰਬਰ ਤੱਕ

ਜ਼ੀਰਾ, 23 ਸਤੰਬਰ (ਰਜਨੀਸ਼ ਕਥੂਰੀਆ)- ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਦੇ ਜੁਲਾਈ 2026 ਸੈਸ਼ਨ ਲਈ ਨਵੇਂ ਦਾਖਲਿਆਂ ਤੇ ਰੀ-ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਜਾਰੀ ਹੈ। ਸੰਤ ਕਬੀਰ ਕਾਲਜ ਜ਼ੀਰਾ ਦੇ ਮੈਨੇਜਿੰਗ ਡਾਇਰੈਕਟਰ ਡਾ.

Ad Position 21
No active advertisement
ਅਜੀਤ ਡੈਸਕ 24-09-2026
ਜ਼ੀਰਾ, 23 ਸਤੰਬਰ (ਰਜਨੀਸ਼ ਕਥੂਰੀਆ)- ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਦੇ ਜੁਲਾਈ 2026 ਸੈਸ਼ਨ ਲਈ ਨਵੇਂ ਦਾਖਲਿਆਂ ਤੇ ਰੀ-ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਜਾਰੀ ਹੈ। ਸੰਤ ਕਬੀਰ ਕਾਲਜ ਜ਼ੀਰਾ ਦੇ ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਤੇ ਕੋਆਰਡੀਨੇਟਰ ਡਾ. ਵੀਰਪਾਲ ਨੇ ਦੱਸਿਆ ਕਿ ਇਗਨੂ ਵਲੋਂ ਜੁਲਾਈ 2026 ਸੈਸ਼ਨ ਲਈ ਨਵੇਂ ਦਾਖਲਿਆਂ ਦੀ ਆਖਰੀ ਮਿਤੀ ਵਧਾ ਕੇ 30 ਸਤੰਬਰ 2026 ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰੀ-ਰਜਿਸਟ੍ਰੇਸ਼ਨ ਲਈ ਵੀ ਵਿਦਿਆਰਥੀ 30 ਸਤੰਬਰ 2026 ਤੱਕ 200 ਰੁਪਏ ਫੀਸ ਨਾਲ ਆਪਣੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਖਰੀ ਮਿਤੀ ਦੀ ਉਡੀਕ ਨਾ ਕਰਦੇ ਹੋਏ ਸਮੇਂ ਸਿਰ ਦਾਖਲਾ ਅਤੇ ਰੀ-ਰਜਿਸਟ੍ਰੇਸ਼ਨ ਕਰਵਾਉਣ। ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਬੈਚਲਰ ਡਿਗਰੀ ਕੋਰਸਾਂ ਜਿਵੇਂ ਬੀ.ਏ., ਬੀ.ਕਾਮ, ਬੀ.ਐਸ.ਸੀ., ਬੀ.ਸੀ.ਏ., ਬੈਚਲਰ ਆਫ਼ ਲਾਇਬ੍ਰੇਰੀ ਐਂਡ ਇਨਫਰਮੇਸ਼ਨ ਸਾਇੰਸ ਤੇ ਟੂਰਿਜ਼ਮ ਸਟਡੀਜ਼ ਸਮੇਤ ਕਈ ਕੋਰਸਾਂ ਵਿਚ ਦਾਖਲੇ ਜਾਰੀ ਹਨ। ਉਨ੍ਹਾਂ ਕਿਹਾ ਕਿ ਇਗਨੂ ਵਲੋਂ ਨੌਕਰੀਪੇਸ਼ਾ ਵਿਅਕਤੀਆਂ, ਵਰਕਿੰਗ ਪ੍ਰੋਫੈਸ਼ਨਲਜ਼, ਘਰੇਲੂ ਔਰਤਾਂ ਤੇ ਹੋਰ ਵਿਦਿਆਰਥੀਆਂ ਨੂੰ ਘੱਟ ਖਰਚੇ ਵਿਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਹੈ। ਇਸ ਮੌਕੇ ਕੋਆਰਡੀਨੇਟਰ ਡਾ. ਵੀਰਪਾਲ ਨੇ ਦੱਸਿਆ ਕਿ ਐਮ.ਏ., ਐਮ.ਕਾਮ, ਐਮ.ਐਸ.ਸੀ., ਐਮ.ਸੀ.ਏ. ਤੇ ਐੱਮ.ਐਸ.ਡਬਲਯੂ. ਸਮੇਤ ਵੱਖ-ਵੱਖ ਮਾਸਟਰ ਡਿਗਰੀ ਕੋਰਸਾਂ ਵਿਚ ਵੀ ਦਾਖਲੇ ਜਾਰੀ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਦਾਖਲੇ ਤੇ ਰੀ-ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 30 ਸਤੰਬਰ ਤੋਂ ਪਹਿਲਾਂ ਪੂਰੀ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਬਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਕੋਰਸਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਯੂਨੀਵਰਸਿਟੀ ਦੀ ਸਰਕਾਰੀ ਵੈੱਬਸਾਈਟ ’ਤੇ ਉਪਲਬਧ ਹੈ। ਵਧੇਰੇ ਜਾਣਕਾਰੀ ਅਤੇ ਦਾਖਲੇ ਸਬੰਧੀ ਸਹਾਇਤਾ ਲਈ ਵਿਦਿਆਰਥੀ ਸੰਤ ਕਬੀਰ ਕਾਲਜ, ਜ਼ੀਰਾ ਵਿਖੇ ਸੰਪਰਕ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਡੀ.ਸੀ.ਐੱਮ. ਸਕੂਲ ’ਚ ਸਿਵਲ ਸੇਵਾਵਾਂ ਸੰਬੰਧੀ ਕਰੀਅਰ ਮਾਰਗਦਰਸ਼ਨ ਸੈਸ਼ਨ ਅਗਲੀ ਖ਼ਬਰ ਦੇਵ ਸਮਾਜ ਕਾਲਜ ਦੀਆਂ ਕਾਮਰਸ ਵਿਦਿਆਰਥਣਾਂ ਨੇ ਹਾਸਿਲ ਕੀਤਾ ਵਿਹਾਰਕ ਵਪਾਰਕ ਤਜਰਬਾ
Ad Position 24