24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਦੇਵ ਸਮਾਜ ਕਾਲਜ ਦੀਆਂ ਕਾਮਰਸ ਵਿਦਿਆਰਥਣਾਂ ਨੇ ਹਾਸਿਲ ਕੀਤਾ ਵਿਹਾਰਕ ਵਪਾਰਕ ਤਜਰਬਾ

ਫ਼ਿਰੋਜ਼ਪੁਰ, 23 ਸਤੰਬਰ (ਗੁਰਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਦੇ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਵਲੋਂ ਪੀ. ਯੂ.

Ad Position 21
No active advertisement
ਦੇਵ ਸਮਾਜ ਕਾਲਜ ਫ਼ਾਰ ਵਿਮਨ ਵਿਖੇ ਵਿਦਿਆਰਥਣਾਂ ਵਲੋਂ ਤਿਆਰ ਕੀਤੇ ਉਤਪਾਦ ਨਿਹਾਰਦੇ ਮਹਿਮਾਨ ਨਾਲ ਪ੍ਰਿੰਸੀਪਲ ਡਾ.ਸੰਗੀਤਾ ਅਤੇ ਹੋਰ। ਅਜੀਤ ਤਸਵੀਰ 24-09-2026
ਫ਼ਿਰੋਜ਼ਪੁਰ, 23 ਸਤੰਬਰ (ਗੁਰਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਦੇ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਵਲੋਂ ਪੀ.ਯੂ. ਸਕਿੱਲ-2 ਮਾਰਕਿਟ ਹੱਬ ਪਹਿਲਕਦਮੀ ਤਹਿਤ ‘ਲਰਨ ਵਾਇਲ ਯੂ ਅਰਨ’ ਵਿਸ਼ੇ ’ਤੇ ਵਿਹਾਰਕ ਸਿੱਖਿਆ ਗਤੀਵਿਧੀ ਕਰਵਾਈ ਗਈ। ਇਸ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਉੱਦਮਤਾ ਦੇ ਗੁਣਾਂ ਨਾਲ ਜੋੜਦਿਆਂ ਅਸਲ ਵਪਾਰਕ ਮਾਹੌਲ ਦਾ ਵਿਹਾਰਕ ਤਜਰਬਾ ਪ੍ਰਦਾਨ ਕਰਨਾ ਸੀ। ਚੇਅਰਮੈਨ ਨਿਰਮਲ ਸਿੰਘ ਢਿੱਲੋਂ ਦੇ ਅਸ਼ੀਰਵਾਦ, ਪ੍ਰੋ. ਅਗਨੀਜ਼ ਢਿੱਲੋਂ ਪ੍ਰਧਾਨ ਕਾਲਜ ਮੈਨੇਜਮੈਂਟ, ਐਡਵੋਕੇਟ ਅਜੈ ਬੱਤਾ ਸਕੱਤਰ ਤੇ ਪ੍ਰਿੰਸੀਪਲ ਡਾ. ਸੰਗੀਤਾ ਦੀ ਯੋਗ ਅਗਵਾਈ ਹੇਠ ਕਰਵਾਈ ਗਤੀਵਿਧੀ ਮੌਕੇ ਮੁੱਖ ਮਹਿਮਾਨ ਵਜੋਂ ਹਿਮਾਂਸ਼ੂ ਕਡਿਆਨ, ਆਈ.ਏ.ਐਸ. ਤੇ ਸਰਬਜੀਤ ਸਿੰਘ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਸਕਿੱਲ ਡਿਵੈਲਪਮੈਂਟ ਐਂਡ ਟ੍ਰਰੇਨਿੰਗ ਫ਼ਿਰੋਜ਼ਪੁਰ ਨੇ ਸ਼ਿਰਕਤ ਕਰਕੇ ਵਿਦਿਆਰਥਣਾਂ ਦਾ ਹੌਸਲਾ ਵਧਾਇਆ। ਗਾਹਕਾਂ ਨਾਲ ਸਿੱਧਾ ਸੰਪਰਕ ਕਰਦਿਆਂ ਵਿਦਿਆਰਥਣਾਂ ਨੇ ਛੋਟੇ ਕਾਰੋਬਾਰ ਦੀ ਯੋਜਨਾ ਬਣਾਉਣ ਅਤੇ ਉਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਦੇ ਗੁਰ ਸਿੱਖੇ। ਇਹ ਗਤੀਵਿਧੀ ‘ਕਰ ਕੇ ਸਿੱਖਣ’ ਦੀ ਧਾਰਨਾ ਨੂੰ ਅਮਲੀ ਰੂਪ ਦੇਣ ਦੇ ਨਾਲ ਕਾਮਰਸ ਦੇ ਸਿਧਾਂਤਕ ਗਿਆਨ ਨੂੰ ਬਾਜ਼ਾਰ ਦੇ ਵਿਹਾਰਕ ਤਜਰਬੇ ਨਾਲ ਜੋੜਨ ਦਾ ਪ੍ਰਭਾਵਸ਼ਾਲੀ ਮੰਚ ਸਾਬਤ ਹੋਈ। ਪ੍ਰਿੰਸੀਪਲ ਡਾ. ਸੰਗੀਤਾ ਨੇ ਗਤੀਵਿਧੀ ਦੀ ਸਫਲਤਾ ਲਈ ਕੋਆਰਡੀਨੇਟਰ ਡਾ.ਲੀਨਾ ਕੱਕੜ, ਮੁਖੀ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ, ਮੈਡਮ ਪ੍ਰਿਅੰਕਾ ਰਾਹੇਜਾ ਅਤੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਇਗਨੂ ਜੁਲਾਈ 2026 ਸੈਸ਼ਨ ਲਈ ਦਾਖਲੇ ਦੀ ਆਖਰੀ ਮਿਤੀ 30 ਸਤੰਬਰ ਤੱਕ ਅਗਲੀ ਖ਼ਬਰ ਗੁਰੂਹਰਸਹਾਏ ਹਲਕੇ ’ਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਦੀਪਕ ਸ਼ਰਮਾ ਵਲੋਂ ਲਗਾਤਾਰ ਲੋਕ ਸੰਪਰਕ ਜਾਰੀ
Ad Position 24