ਇਗਨੂ ਜੁਲਾਈ 2026 ਸੈਸ਼ਨ ਲਈ ਦਾਖਲੇ ਦੀ ਆਖਰੀ ਮਿਤੀ 15 ਸਤੰਬਰ ਤੱਕ
ਜ਼ੀਰਾ, 11 ਸਤੰਬਰ (ਰਜਨੀਸ਼ ਕਥੂਰੀਆ)- ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਦੇ ਜੁਲਾਈ 2026 ਸੈਸ਼ਨ ਲਈ ਨਵੇਂ ਦਾਖਲਿਆਂ ਤੇ ਰੀ-ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਕਬੀਰ ਕਾਲਜ ਜ਼ੀਰਾ ਦੇ ਮੈਨੇਜਿੰਗ ਡਾਇਰੈਕਟਰ ਡਾ.
ਡ
ਡਾ. ਸੁਖਦੇਵ ਸਿੰਘ
12-09-2026
ਜ਼ੀਰਾ, 11 ਸਤੰਬਰ (ਰਜਨੀਸ਼ ਕਥੂਰੀਆ)- ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਦੇ ਜੁਲਾਈ 2026 ਸੈਸ਼ਨ ਲਈ ਨਵੇਂ ਦਾਖਲਿਆਂ ਤੇ ਰੀ-ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਕਬੀਰ ਕਾਲਜ ਜ਼ੀਰਾ ਦੇ ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਤੇ ਕੋਆਰਡੀਨੇਟਰ ਡਾ . ਵੀਰਪਾਲ ਨੇ ਦੱਸਿਆ ਕਿ ਇਗਨੂ ਵਲੋਂ ਜੁਲਾਈ 2026 ਸੈਸ਼ਨ ਲਈ ਨਵੇਂ ਦਾਖਲਿਆਂ ਦੀ ਆਖਰੀ ਮਿਤੀ 15 ਸਤੰਬਰ 2026 ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰੀ-ਰਜਿਸਟ੍ਰੇਸ਼ਨ ਲਈ ਵਿਦਿਆਰਥੀ 15 ਸਤੰਬਰ 2026 ਤੱਕ 200 ਰੁਪਏ ਲੇਟ ਫੀਸ ਨਾਲ ਰੀ-ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਸਮੇਂ ਤੋਂ ਪਹਿਲਾਂ ਆਪਣੀ ਪ੍ਰਕਿਰਿਆ ਪੂਰੀ ਕਰਨ ਤੇ ਆਖਰੀ ਮੌਕੇ ਦਾ ਲਾਭ ਲੈਣ। ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਬੈਚਲਰ ਡਿਗਰੀ ਕੋਰਸਾਂ ਜਿਵੇਂ ਬੀ.ਏ., ਬੀ.ਕਾਮ, ਬੀ.ਐਸ.ਸੀ., ਬੀ.ਸੀ.ਏ., ਬੈਚਲਰ ਆਫ਼ ਲਾਇਬ੍ਰੇਰੀ ਐਂਡ ਇਨਫਰਮੇਸ਼ਨ ਸਾਇੰਸ ਤੇ ਟੂਰਿਜ਼ਮ ਸਟਡੀਜ਼ ਸਮੇਤ ਹੋਰ ਕਈ ਕੋਰਸਾਂ ਵਿਚ ਦਾਖਲੇ ਲਈ ਇਹ ਸੁਨਹਿਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਇਗਨੂ ਵਲੋਂ ਨੌਕਰੀ-ਪੇਸ਼ਾ ਵਿਅਕਤੀਆਂ, ਵਰਕਿੰਗ ਪ੍ਰੋਫੈਸ਼ਨਲਜ਼, ਘਰੇਲੂ ਔਰਤਾਂ ਤੇ ਹੋਰ ਵਿਦਿਆਰਥੀਆਂ ਨੂੰ ਘੱਟ ਖਰਚੇ ’ਚ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਮੌਕੇ ਕੋਆਰਡੀਨੇਟਰ ਡਾ. ਵੀਰਪਾਲ ਨੇ ਕਿਹਾ ਕਿ ਐਮ.ਏ ., ਐਮ.ਕਾਮ, ਐਮ.ਐਸ.ਸੀ., ਐਮ.ਸੀ.ਏ. ਤੇ ਐੱਮ.ਐਸ. ਡਬਲਯੂ. ਸਮੇਤ ਵੱਖ-ਵੱਖ ਮਾਸਟਰ ਡਿਗਰੀ ਕੋਰਸਾਂ ਵਿਚ ਵੀ ਦਾਖਲੇ ਜਾਰੀ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਦਾਖਲੇ ਤੇ ਰੀ-ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸਮੇਂ ਸਿਰ ਤੇ ਧਿਆਨ ਨਾਲ ਪੂਰੀ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗਲਤੀ ਤੋਂ ਬਚਿਆ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਕੋਰਸਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਯੂਨੀਵਰਸਿਟੀ ਦੀ ਸਰਕਾਰੀ ਵੈੱਬਸਾਈਟ ’ਤੇ ਉਪਲਬਧ ਹੈ। ਵਧੇਰੇ ਜਾਣਕਾਰੀ ਤੇ ਦਾਖਲੇ ਸੰਬੰਧੀ ਸਹਾਇਤਾ ਲਈ ਵਿਦਿਆਰਥੀ ਸੰਤ ਕਬੀਰ ਕਾਲਜ ਜ਼ੀਰਾ ਵਿਖੇ ਸੰਪਰਕ ਕਰ ਸਕਦੇ ਹਨ।