ਫ਼ਿਰੋਜ਼ਪੁਰ ਮੰਡਲ ਦਫ਼ਤਰ ਵਿਚ ਰਾਜ-ਭਾਸ਼ਾ ਪਖਵਾੜੇ ਤਹਿਤ ਹਿੰਦੀ ਕਾਰਜਸ਼ਾਲਾ ਕਰਵਾਈ
ਫ਼ਿਰੋਜ਼ਪੁਰ, 2 ਸਤੰਬਰ (ਰਾਕੇਸ਼ ਚਾਵਲਾ)- ਮੰਡਲ ਦਫ਼ਤਰ ਫ਼ਿਰੋਜ਼ਪੁਰ ਦੇ ਸਭਾਕੱਖ ਵਿਚ ਰਾਜ-ਭਾਸ਼ਾ ਪਖਵਾੜੇ ਤਹਿਤ ਕਾਰਮਿਕ ਸ਼ਾਖਾ ਵਲੋਂ ਹਿੰਦੀ ਕਾਰਜਸ਼ਾਲਾ ਕਰਵਾਈ ਗਈ। ਇਸ ਵਿਚ ਕਾਰਮਿਕ ਸ਼ਾਖਾ ਨਾਲ ਸਬੰਧਿਤ ਮੁਲਾਜ਼ਮਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਫ਼ਿਰੋਜ਼ਪੁਰ, 2 ਸਤੰਬਰ (ਰਾਕੇਸ਼ ਚਾਵਲਾ)- ਮੰਡਲ ਦਫ਼ਤਰ ਫ਼ਿਰੋਜ਼ਪੁਰ ਦੇ ਸਭਾਕੱਖ ਵਿਚ ਰਾਜ-ਭਾਸ਼ਾ ਪਖਵਾੜੇ ਤਹਿਤ ਕਾਰਮਿਕ ਸ਼ਾਖਾ ਵਲੋਂ ਹਿੰਦੀ ਕਾਰਜਸ਼ਾਲਾ ਕਰਵਾਈ ਗਈ। ਇਸ ਵਿਚ ਕਾਰਮਿਕ ਸ਼ਾਖਾ ਨਾਲ ਸਬੰਧਿਤ ਮੁਲਾਜ਼ਮਾਂ ਨੇ ਉਤਸ਼ਾਹ ਨਾਲ ਭਾਗ ਲਿਆ। ਕਾਰਜਸ਼ਾਲਾ ਦੌਰਾਨ ਸਹਾਇਕ ਕਾਰਮਿਕ ਅਧਿਕਾਰੀ ਫ਼ਿਰੋਜ਼ਪੁਰ ਕ੍ਰਿਸ਼ਨਪਾਲ ਸਿੰਘ ਤੇ ਸੀਨੀਅਰ ਅਨੁਵਾਦਕ ਸੁਨੀਲ ਨੇ ਬੁਲਾਰੇ ਵਜੋਂ ਜਾਣਕਾਰੀ ਸਾਂਝੀ ਕੀਤੀ। ਬੁਲਾਰਿਆਂ ਨੇ ਰਾਜ-ਭਾਸ਼ਾ ਹਿੰਦੀ ਨਾਲ ਸਬੰਧਿਤ ਵੱਖ-ਵੱਖ ਦਿਸ਼ਾ-ਨਿਰਦੇਸ਼ਾਂ ਤੇ ਸੰਵਿਧਾਨਕ ਪ੍ਰਬੰਧਾਂ ਬਾਰੇ ਮੁਲਾਜ਼ਮਾਂ ਨੂੰ ਜਾਣੂ ਕਰਵਾਇਆ। ਇਸ ਦੇ ਨਾਲ ਹੀ ਸਰਕਾਰੀ ਕੰਮਕਾਜ ਵਿਚ ਹਿੰਦੀ ਦੀ ਵਰਤੋਂ ਨੂੰ ਰੋਜ਼ਾਨਾ ਕਾਰਜਪ੍ਰਣਾਲੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਕਾਰਜਸ਼ਾਲਾ ਦੌਰਾਨ ਦਫ਼ਤਰੀ ਕੰਮ ਹਿੰਦੀ ਵਿਚ ਕਰਦੇ ਸਮੇਂ ਮੁਲਾਜ਼ਮਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਉਨ੍ਹਾਂ ਦੇ ਹੱਲ ਲਈ ਲੋੜੀਂਦੀ ਜਾਣਕਾਰੀ ਦਿੱਤੀ ਗਈ। ਕਾਰਜਸ਼ਾਲਾ ਦਾ ਮੁੱਖ ਉਦੇਸ਼ ਸਰਕਾਰੀ ਕੰਮਕਾਜ ਵਿਚ ਹਿੰਦੀ ਦੀ ਵਰਤੋਂ ਨੂੰ ਹੋਰ ਸੁਚਾਰੂ ਤੇ ਪ੍ਰਭਾਵਸ਼ਾਲੀ ਬਣਾਉਣਾ ਰਿਹਾ।