31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਰੇਜੀਨਾ ਜੋਨਸ ਬਨਾਮ ਦੀਪਕ ਵਿਚ ਬਜ਼ੁਰਗ ਔਰਤ ਰੇਜੀਨਾ ਜੋਨਸ ਦੇ ਹੱਕ ਵਿਚ ਅਦਾਲਤ ਦਾ ਫ਼ੈਸਲਾ ਮਾਮਲਾ-ਬੰਗਲਾ ਨੰਬਰ 12-ਪੀ ਅਧੀਨ ਸੰਪਤੀ ਅਤੇ ਕਬਜ਼ੇ ਦਾ

ਫ਼ਿਰੋਜ਼ਪੁਰ , 30 ਅਗਸਤ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਛਾਉਣੀ ਦੇ ਚਰਚ ਰੋਡ ਸਥਿਤ ਬੰਗਲਾ ਨੰਬਰ 127-ਪੀ ਤਹਿਤ 30 ਮਰਲੇ ਮਕਾਨ ਦੇ ਕਬਜ਼ੇ ਨੂੰ ਲੈ ਕੇ ਅਦਾਲਤ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਨ ਫ਼ਿਰੋਜ਼ਪੁਰ ਦੇ ਜੱਜ ਅਨੂਪ ਸਿੰਘ ਦੀ ਅਦਾਲਤ ਨੇ ਰੇਜੀਨਾ ਜੋਨਸ ਬਨਾਮ ਦੀਪਕ ਆਦਿ ਕੇਸ ਵਿਚ ਬਜ਼ੁਰਗ ਔਰਤ ਰੇਜੀਨਾ ਜੋਨਸ ਦੇ ਹੱਕ ਵਿਚ ਫ਼ੈਸਲਾ ਦਿੱਤਾ ਹੈ।

Ad Position 21
No active advertisement
ਵਕੀਲ ਗੌਰਵ ਨੰਦਰਾਯੋਗ 31-08-2026
ਫ਼ਿਰੋਜ਼ਪੁਰ , 30 ਅਗਸਤ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਛਾਉਣੀ ਦੇ ਚਰਚ ਰੋਡ ਸਥਿਤ ਬੰਗਲਾ ਨੰਬਰ 127-ਪੀ ਤਹਿਤ 30 ਮਰਲੇ ਮਕਾਨ ਦੇ ਕਬਜ਼ੇ ਨੂੰ ਲੈ ਕੇ ਅਦਾਲਤ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਨ ਫ਼ਿਰੋਜ਼ਪੁਰ ਦੇ ਜੱਜ ਅਨੂਪ ਸਿੰਘ ਦੀ ਅਦਾਲਤ ਨੇ ਰੇਜੀਨਾ ਜੋਨਸ ਬਨਾਮ ਦੀਪਕ ਆਦਿ ਕੇਸ ਵਿਚ ਬਜ਼ੁਰਗ ਔਰਤ ਰੇਜੀਨਾ ਜੋਨਸ ਦੇ ਹੱਕ ਵਿਚ ਫ਼ੈਸਲਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਕੀਲ ਗੌਰਵ ਨੰਦਰਾਯੋਗ ਨੇ ਦਸਿਆ ਕਿ ਰੇਜੀਨਾ ਜੋਨਸ ਪਤਨੀ ਸਵਰਗੀ ਕੇ.ਏ ਜੋਨਸ 1977 ਤੋਂ ਇਸ ਮਕਾਨ ਵਿਚ ਕਿਰਾਏਦਾਰ ਵਜੋਂ ਰਹਿ ਰਹੀ ਸੀ। ਮਕਾਨ ਦੇ ਮਾਲਕ ਬੀ.ਕੇ ਉਬਰਾਏ ਅਤੇ ਉਸ ਦੇ ਪਰਿਵਾਰ ਨੂੰ ਕਿਰਾਇਆ ਅਦਾ ਕੀਤਾ ਜਾ ਰਿਹਾ ਹੈ।ਉਸ ਦੇ ਪਤੀ ਦੇ ਨਾਮ ’ਤੇ ਹੀ ਕੈਂਟ ਬੋਰਡ ਵਿਚ ਹਾਊਸ ਟੈਕਸ ਜਮਾ ਹੁੰਦਾ ਸੀ। 2022 ਵਿਚ ਉਹ ਇਲਾਜ ਲਈ ਆਪਣੀ ਧੀ ਕੋਲ ਅਮਰੀਕਾ ਗਈ ਅਤੇ ਚੰਡੀਗੜ੍ਹ ਵਿਚ ਪਿੱਤੇ ਦੀ ਸਰਜਰੀ ਵੀ ਕਰਵਾਈ। ਇਸ ਦੌਰਾਨ ਉਸ ਨੇ ਉਤਰ ਵਾਦੀ ਦੀਪਕ ਪੁੱਤਰ ਗਿਆਨ ਚੰਦ ਨੂੰ 25.03.2022 ਤੋਂ 23.02.2023 ਤੱਕ ਮਕਾਨ ਦੀ ਦੇਖ-ਭਾਲ ਲਈ ਕੇਅਰ ਟੈਂਕਰ ਰੱਖਿਆ ਅਤੇ ਹਲਫ਼ਨਾਮਾ ਵੀ ਲਿਖਵਾਇਆ ਕਿ ਵਾਪਸ ਆਉਣ ’ਤੇ ਕਬਜ਼ਾ ਵਾਪਸ ਕਰ ਦੇਵੇਗਾ। ਦੋਸ਼ ਹੈ ਕਿ ਅਗਸਤ 2022 ਵਿਚ ਵਾਪਸ ਆਉਣ ’ਤੇ ਮਕਾਨ ਦੀ ਸਾਂਭ-ਸੰਭਾਲ ਠੀਕ ਨਹੀਂ ਸੀ। ਬਾਅਦ ਵਿਚ ਜਦੋਂ ਉਸ ਨੇ ਨਵੇਂ ਕੇਅਰ ਟੈਂਕਰ ਹਰਪ੍ਰੀਤ ਸਿੰਘ ਅਤੇ ਜੋਹਨ ਭੰਡਾਰੀ ਨੂੰ ਰੱਖਿਆ ਤਾਂ ਦੀਪਕ ਅਤੇ ਉਸ ਦੇ ਪਰਿਵਾਰ ਨੇ ਜ਼ਬਰਦਸਤੀ ਉਸ ਦੇ ਹਿੱਸੇ ਵਿਚ ਦਾਖਲ ਹੋ ਕੇ ਧਾਰਮਿਕ ਫ਼ੋਟੋਆਂ ਅਤੇ ਸਮਾਨ ਤੋੜ ਦਿੱਤਾ। ਮੁਦਈਆ ਨੇ ਫ਼ਿਰੋਜ਼ਪੁਰ ਕੈਂਟ ਅਤੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਦਿੱਤੀ ਪਰ ਕੇਸ ਦਰਜ ਨਾ ਹੋਇਆ। ਇੱਥੇ ਦੱਸਣਯੋਗ ਹੈ ਕਿ ਉੱਤਰਵਾਦੀ ਦੀਪਕ ਅਤੇ ਰਚਨਾ ਨਾਹਰ ਨੇ ਰੇਜੀਨਾ ਜੋਨਸ ਵਿਰੁੱਧ ਵੀ ਕੇਸ ਦਾਇਰ ਕਰ ਆਪਣਾ ਦਾਵਾ ਜਤਾਇਆ ਸੀ। ਦੋਨਾਂ ਮਾਮਲਿਆਂ ਦਾ ਫ਼ੈਸਲਾ ਕਰਦੇ ਹੋਏ ਕੋਰਟ ਨੇ ਰੋਜੀਨਾ ਨੂੰ ਹੱਕਦਾਰ ਦੱਸਿਆ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਜਥੇਬੰਦੀ ਵਲੋਂ, ਡੀ.ਐਸ.ਪੀ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਰੈੱਡ ਰੋਜ਼ ਰਨਰਜ਼ ਗਰੁੱਪ ਵਲੋਂ ਮੈਰਾਥਨ ਦੌੜ ਕਰਵਾਈ
Ad Position 24