23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸਫ਼ਾਈ ਨਾ ਹੋਣ ਕਾਰਨ ਕਲਾਲ ਬੂਟੀ ਅਤੇ ਸਰਕੰਢਿਆਂ ਨੇ ਘੇਰਿਆ ਸੇਮਨਾਲਾ

ਮੱਖੂ, 22 ਅਗਸਤ (ਵਰਿੰਦਰ ਮਨਚੰਦਾ)-ਭਾਵੇਂ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਬਰਸਾਤੀ ਮੌਸਮ ਨੂੰ ਧਿਆਨ ’ਚ ਰੱਖਦਿਆਂ ਪੰਜਾਬ ਦੀਆਂ ਡਰੇਨਾਂ ਦੀ ਸਫ਼ਾਈ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪ੍ਰੰਤੂ ਮੱਖੂ ਦੇ ਸੇਮਨਾਲੇ ਵਿਚ ਵੱਡੀ ਮਾਤਰਾ ’ਚ ਹਾਨੀਕਾਰਕ ਬੂਟੀ ਪੈਦਾ ਹੋਣ ਕਰਕੇ ਸਰਕਾਰ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਜਿਸ ਦੀ ਜਿਉਂਦੀ ਜਾਗਦੀ ਮਿਸਾਲ ਸਥਾਨਕ ਕਸਬੇ ’ਚੋਂ ਲੰਘਦੇ ਇਕੋ-ਇਕ ਸੇਮਨਾਲੇ ਤੋਂ ਮਿਲਦੀ ਹੈ, ਜਿਸ ਦੀ ਸਾਫ਼-ਸਫ਼ਾਈ ਨਾ ਹੋਣ ਕਾਰਨ ਲੋਕਾਂ ’ਚ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਉਤਪੰਨ ਹੁੰਦਾ ਦਿਖਾਈ ਦੇ ਰਿਹਾ ਹੈ।

Ad Position 21
No active advertisement
ਕਲਾਲ ਬੂਟੀ ਅਤੇ ਸਰਕੰਢਿਆਂ ਨਾਲ ਭਰਿਆ ਸੇਮਨਾਲਾ। ਤਸਵੀਰ-ਵਰਿੰਦਰ ਮਨਚੰਦਾ 23-08-2026
ਮੱਖੂ, 22 ਅਗਸਤ (ਵਰਿੰਦਰ ਮਨਚੰਦਾ)-ਭਾਵੇਂ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਬਰਸਾਤੀ ਮੌਸਮ ਨੂੰ ਧਿਆਨ ’ਚ ਰੱਖਦਿਆਂ ਪੰਜਾਬ ਦੀਆਂ ਡਰੇਨਾਂ ਦੀ ਸਫ਼ਾਈ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪ੍ਰੰਤੂ ਮੱਖੂ ਦੇ ਸੇਮਨਾਲੇ ਵਿਚ ਵੱਡੀ ਮਾਤਰਾ ’ਚ ਹਾਨੀਕਾਰਕ ਬੂਟੀ ਪੈਦਾ ਹੋਣ ਕਰਕੇ ਸਰਕਾਰ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਜਿਸ ਦੀ ਜਿਉਂਦੀ ਜਾਗਦੀ ਮਿਸਾਲ ਸਥਾਨਕ ਕਸਬੇ ’ਚੋਂ ਲੰਘਦੇ ਇਕੋ-ਇਕ ਸੇਮਨਾਲੇ ਤੋਂ ਮਿਲਦੀ ਹੈ, ਜਿਸ ਦੀ ਸਾਫ਼-ਸਫ਼ਾਈ ਨਾ ਹੋਣ ਕਾਰਨ ਲੋਕਾਂ ’ਚ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਉਤਪੰਨ ਹੁੰਦਾ ਦਿਖਾਈ ਦੇ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੇਮਨਾਲੇ ਦੀ ਡਰੇਨੇਜ਼ ਵਿਭਾਗ ਵਲੋਂ ਹਰ ਸਾਲ ਸਫ਼ਾਈ ਕਰਵਾਈ ਜਾਂਦੀ ਹੈ, ਪ੍ਰੰਤੂ ਹਰ ਸਾਲ ਵਿਭਾਗ ਵਲੋਂ ਸਫ਼ਾਈ ਦੇ ਨਾਂਅ ’ਤੇ ਕੇਵਲ ਖਾਨਾਪੂਰਤੀ ਹੀ ਕੀਤੀ ਜਾਂਦੀ ਹੈ ਅਤੇ ਡਰੇਨ ਕੰਢੇ ਖੜ੍ਹੇ ਸਰਕੰਢਿਆਂ ਨੂੰ ਥੋੜ੍ਹਾ-ਬਹੁਤ ਪੁੱਟ ਕੇ ਸੁੱਟਿਆ ਜਾਂਦਾ ਹੈ। ਮਸ਼ੀਨ ਚਾਲਕ ਆਪਣੀ ਮਰਜ਼ੀ ਅਨੁਸਾਰ ਹੀ ਸਫ਼ਾਈ ਕਰਦਾ ਹੈ ਅਤੇ ਜਗ੍ਹਾ-ਜਗ੍ਹਾ ਜਲ ਬੂਟੀ ਉਸੇ ਤਰ੍ਹਾਂ ਹੀ ਖੜ੍ਹੀ ਰਹਿੰਦੀ ਹੈ, ਜਿਸ ਕਾਰਨ ਸੇਮਨਾਲੇ ’ਚ ਪਾਣੀ ਦਾ ਨਿਕਾਸ ਪੂਰੀ ਤਰ੍ਹਾਂ ਨਹੀਂ ਹੁੰਦਾ ਅਤੇ ਬਰਸਾਤੀ ਦਿਨਾਂ ਵਿਚ ਪਾਣੀ ਦਾ ਵਹਾਅ ਨਾ ਹੋਣ ਕਾਰਨ ਬਾਜ਼ਾਰਾਂ ’ਚ ਗੋਢੇ-ਗੋਢੇ ਪਾਣੀ ਖੜ੍ਹ ਜਾਂਦਾ ਹੈ। ਪ੍ਰੰਤੂ ਇਸ ਵਾਰ ਡਰੇਨਜ਼ ਵਿਭਾਗ ਵਲੋਂ ਇਸ ਸੇਮਨਾਲੇ ਦੀ ਸਾਫ਼-ਸਫ਼ਾਈ ਨਹੀਂ ਕਰਵਾਈ ਗਈ, ਜਿਸ ਕਾਰਨ ਬਾਰਸ਼ਾਂ ਦਾ ਪਾਣੀ ਓਵਰਫ਼ਲੋ ਹੋ ਰਿਹਾ ਹੈ। ਇਹੀ ਸੇਮਨਾਲਾ ਅੱਗੇ ਜਾ ਕੇ ਕਿਸਾਨਾਂ ਲਈ ਮੁਸੀਬਤ ਖੜ੍ਹੀ ਕਰਦਾ ਹੈ, ਕਿਉਂਕਿ ਖੇਤਾਂ ’ਚੋਂ ਲੰਘਦਾ ਇਹ ਸੇਮਨਾਲਾ ਸਫ਼ਾਈ ਖੁਣੋਂ ਬਾਰਸ਼ਾਂ ਦੇ ਪਾਣੀ ਕਾਰਨ ਓਵਰ ਫਲੋਂ ਹੋ ਜਾਂਦਾ ਹੈ, ਜਿਸ ਨਾਲ ਇਸ ਦੇ ਟੁੱਟਣ ਦਾ ਖ਼ਤਰਾ ਵੱਧ ਜਾਂਦਾ ਹੈ। ਲੋਕਾਂ ਅਤੇ ਕਿਸਾਨਾਂ ਦੀ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਕੋਲੋਂ ਮੰਗ ਹੈ ਕਿ ਇਸ ਸੇਮਨਾਲੇ ਦੀ ਜਲਦ-ਜਲਦ ਤੋਂ ਜਲਦ ਸਫ਼ਾਈ ਕਰਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਕੂਲ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਸੇਵਾਦਾਰ ਰਾਜੀਵ ਲਵਲੀ ਨੇ ਬੱਚਿਆਂ ਨੂੰ ਪੜ੍ਹਨ ਸਮੱਗਰੀ ਮੁਹੱਈਆ ਕਰਵਾਈ ਅਗਲੀ ਖ਼ਬਰ ਏ.ਐਨ.ਟੀ.ਐਫ. ਫ਼ਿਰੋਜ਼ਪੁਰ ਰੇਂਜ ਵਲੋਂ 2 ਵੱਡੇ ਨਸ਼ਾ ਤਸਕਰੀ ਨੈੱਟਵਰਕਾਂ ਦਾ ਪਰਦਾਫਾਸ਼ 6.465 ਕਿੱਲੋ ਹੈਰੋਇਨ, 2 ਪਿਸਤੌਲ ਅ...
Ad Position 24