19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਡੀ.ਏ. ਦੇ ਬਕਾਏ ’ਤੇ 2.59 ਫੈਕਟਰ ਨਾਲ ਪੈਨਸ਼ਨ ਫਿਕਸ ਕਰਨ ਦੀ ਮੰਗ ਨੂੰ ਲੈ ਕੇ ਵਣ ਵਿਭਾਗ ਦੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਵਲੋਂ ਗੇਟ ਰੈਲੀ

ਫ਼ਿਰੋਜ਼ਪੁਰ, 18 ਅਗਸਤ (ਗੁਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਸਾਲ 2016 ਤੋਂ ਬਕਾਇਆ ਡੀ. ਏ ਦੀ ਅਦਾਇਗੀ ਨਾ ਕਰਨ ਅਤੇ 2.

Ad Position 21
No active advertisement
ਡੀ.ਏ. ਦੇ ਬਕਾਏ ’ਤੇ ਪੈਨਸ਼ਨ ਫਿਕਸ ਕਰਨ ਦੀ ਮੰਗ ਨੂੰ ਲੈ ਕੇ ਕੀਤੀ ਗੇਟ ਰੈਲੀ ਦੌਰਾਨ ਨਾਅਰੇਬਾਜ਼ੀ ਕਰਦੇ ਪੈਨਸ਼ਨਰ ਅਤੇ ਮੁਲਾਜ਼ਮ। ਅਜੀਤ ਤਸਵੀਰ 19-08-2026
ਫ਼ਿਰੋਜ਼ਪੁਰ, 18 ਅਗਸਤ (ਗੁਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਸਾਲ 2016 ਤੋਂ ਬਕਾਇਆ ਡੀ.ਏ ਦੀ ਅਦਾਇਗੀ ਨਾ ਕਰਨ ਅਤੇ 2.59 ਫੈਕਟਰ ਨਾਲ ਪੈਨਸ਼ਨ ਫਿਕਸ ਨਾ ਕਰਨ ਦੇ ਰੋਸ ਵਜੋਂ ਵਣ ਵਿਭਾਗ ਦੇ ਫ਼ਿਰੋਜ਼ਪੁਰ ਸਰਕਲ ਵਣ ਮੰਡਲ ਦਫ਼ਤਰ ਅਤੇ ਜੰਗਲੀ ਜੀਵ ਮੰਡਲ ਫ਼ਿਰੋਜ਼ਪੁਰ ਦੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੇ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਗੇਟ ਰੈਲੀ ਕੀਤੀ। ਇਸ ਦੌਰਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਮੰਗਾਂ ਦੇ ਹੱਕ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਰੈਲੀ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਬਣਦੇ ਡੀ.ਏ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ ਅਤੇ 2.59 ਫੈਕਟਰ ਨਾਲ ਪੈਨਸ਼ਨ ਫਿਕਸ ਕਰਨ ਦੀ ਸਕੀਮ ਲਾਗੂ ਕੀਤੀ ਜਾਵੇ। ਇਸ ਤੋਂ ਇਲਾਵਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਪਰਖ ਅਧੀਨ ਮੁਲਾਜ਼ਮਾਂ ਨੂੰ ਪੂਰੀ ਤਨਖ਼ਾਹ ਦੇਣ ਦੀ ਵੀ ਮੰਗ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਮੋਰਚਾ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਕੀਤੇ ਜਾ ਰਹੇ ਸੰਘਰਸ਼ ਵਿਚ ਵਣ ਵਿਭਾਗ ਦੇ ਮੁਲਾਜ਼ਮ ਅਤੇ ਪੈਨਸ਼ਨਰ ਵੀ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨਗੇ। ਇਸ ਮੌਕੇ ਰਣਜੀਤ ਸਿੰਘ ਸੁਪਰਡੈਂਟ, ਸਪਨਾ, ਕੰਵਲਜੀਤ ਕੌਰ, ਪਰਮਿੰਦਰ ਕੌਰ, ਵਿਸ਼ਾਲ ਭਾਰਤੀ, ਸਮਾਂ, ਕਿਰਪਾਲ ਕੌਰ, ਗਣੇਸ਼ ਕੁਮਾਰ, ਸ਼ਿਲਪਾ ਰਾਣੀ, ਸਤਨਾਮ ਸਿੰਘ, ਗੁਰਪਾਲ ਸਿੰਘ, ਨਿਰਮਲਜੀਤ ਸਿੰਘ, ਅਮਿੱਤ ਕੁਮਾਰ, ਰਜਨਜੀਤ ਕੌਰ, ਸਤਪਾਲ ਸਿੰਘ, ਗੁਰਵਿੰਦਰ ਸਿੰਘ, ਸਰੋਜ ਰਾਣੀ, ਮੋਹਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ, ਸਤਪਾਲ ਸਿੰਘ ਸੇਵਾਮੁਕਤ ਵਣ ਗਾਰਡ, ਰੌਸ਼ਨ ਲਾਲ ਸੇਵਾਮੁਕਤ ਵਣ ਅਫ਼ਸਰ ਅਤੇ ਬਰਕਤ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ, ਮਜ਼ਦੂਰਾਂ ਬੀਬੀਆਂ ਦੀ ਹੋਈ ਭਰਵੀਂ ਮੀਟਿੰਗ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਪਿੰਡ ਇਕਾਈ ਦੀ ਕੀਤੀ ਚੋਣ ਅਗਲੀ ਖ਼ਬਰ ਫਿਰੋਜ਼ਪੁਰ ਦੇ ਪੀ.ਜੀ.ਆਈ ਸੈਟੇਲਾਈਟ ਸੈਂਟਰ ਦਾ ਕੰਮ ਆਖਰੀ ਪੜਾਅ ’ਤੇ
Ad Position 24