08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸਤਲੁਜ ਦਰਿਆ ਦੇ ਬੰਨ੍ਹ ’ਤੇ ਚੱਲ ਰਹੇ ਕੰਮਾਂ ਦਾ ਉਚ ਅਧਿਕਾਰੀਆਂ ਵਲੋਂ ਨਿਰੀਖਣ

ਮੱਖੂ, 8 ਅਗਸਤ (ਵਰਿੰਦਰ ਮਨਚੰਦਾ)-ਮੱਖੂ ਖੇਤਰ ’ਚ ਸਤਲੁਜ ਦਰਿਆ ਦੇ ਨਾਜੁਕ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਚੱਲ ਰਹੇ ਪੱਥਰ ਦੇ ਕੰਮ ਦਾ ਜਾਇਜ਼ਾ ਲੈਣ ਲਈ ਉਚ ਅਧਿਕਾਰੀਆਂ ਦੀ ਇਕ ਟੀਮ ਮੌਕੇ ’ਤੇ ਪਹੁੰਚੀ। ਇਸ ਦੌਰਾਨ ਉਨ੍ਹਾਂ ਵਲੋਂ ਨਾਜੁਕ ਬੰਨ੍ਹ ਰੁਕਣੇ ਵਾਲਾ ਦੇ ਬੰਨ੍ਹ 023260 ਦੀ ਮਜ਼ਬੂਤੀ ਲਈ ਲਗਾਏ ਜਾ ਰਹੇ ਪੱਥਰ ਦੇ ਕੰਮਾਂ ਦਾ ਨਿਰੀਖਣ ਕੀਤਾ।

Ad Position 21
No active advertisement
ਅਜੀਤ ਡੈਸਕ 09-08-2026
ਮੱਖੂ, 8 ਅਗਸਤ (ਵਰਿੰਦਰ ਮਨਚੰਦਾ)-ਮੱਖੂ ਖੇਤਰ ’ਚ ਸਤਲੁਜ ਦਰਿਆ ਦੇ ਨਾਜੁਕ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਚੱਲ ਰਹੇ ਪੱਥਰ ਦੇ ਕੰਮ ਦਾ ਜਾਇਜ਼ਾ ਲੈਣ ਲਈ ਉਚ ਅਧਿਕਾਰੀਆਂ ਦੀ ਇਕ ਟੀਮ ਮੌਕੇ ’ਤੇ ਪਹੁੰਚੀ। ਇਸ ਦੌਰਾਨ ਉਨ੍ਹਾਂ ਵਲੋਂ ਨਾਜੁਕ ਬੰਨ੍ਹ ਰੁਕਣੇ ਵਾਲਾ ਦੇ ਬੰਨ੍ਹ 023260 ਦੀ ਮਜ਼ਬੂਤੀ ਲਈ ਲਗਾਏ ਜਾ ਰਹੇ ਪੱਥਰ ਦੇ ਕੰਮਾਂ ਦਾ ਨਿਰੀਖਣ ਕੀਤਾ। ਇਸ ਮੌਕੇ ਐਕਸੀਅਨ ਬੰਨ੍ਹ, ਐੱਸ.ਡੀ.ਐਮ ਜ਼ੀਰਾ ਸੂਰਜ, ਡੀ.ਐੱਸ.ਪੀ ਜ਼ੀਰਾ ਜਸਪਾਲ ਸਿੰਘ, ਐੱਸ.ਡੀ.ਓ. ਬੰਨ੍ਹ ਟੀਮ ’ਚ ਸ਼ਾਮਿਲ ਸਨ। ਇੱਥੇ ਜ਼ਿਕਰਯੋਗ ਹੈ ਕਿ ਰੁਕਣੇ ਵਾਲਾ ਐਡਵਾਂਸ ਬੰਨ੍ਹ ਜਿਸ ਨੂੰ ਸਤਲੁਜ ਦਰਿਆ ਦੀ ਸਿੱਧੀ ਟੱਕਰ ਲੱਗਦੀ ਹੈ ਅਤੇ ਪਿਛਲੇ ਸਾਲ ਹੜ੍ਹਾਂ ਦੇ ਪਾਣੀ ਕਾਰਨ ਬੰਨ੍ਹ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਸੀ। ਇਸ ਮੌਕੇ ਗੱਲਬਾਤ ਕਰਦਿਆਂ ਐਕਸੀਅਨ ਨੇ ਕਿਹਾ ਕਿ ਰੁਕਣੇ ਵਾਲਾ ਐਡਵਾਂਸ ਬੰਨ੍ਹ ਦੀ ਮਜ਼ਬੂਤੀ ਲਈ ਪੱਥਰ ਦੇ ਪੱਕੇ ਸਪਰ ਲਗਾਏ ਜਾ ਰਹੇ ਹਨ ਤਾਂ ਜੋ ਬੰਨ੍ਹ ਨੂੰ ਨੁਕਸਾਨ ਨਾ ਪਹੁੰਚੇ। ਪਿੰਡ ਭੂਤੀ ਵਾਲਾ ਦੇ ਸਾਬਕਾ ਸਰਪੰਚ ਸੁਖਚੈਨ ਸਿੰਘ ਨੇ ਉਚ ਅਧਿਕਾਰੀਆਂ ਨੂੰ ਦੱਸਿਆ ਕਿ ਪਿੰਡ ਰੁਕਣੇ ਵਾਲਾ ਰੁਕਣੇ ਦੇ ਸਾਹਮਣੇ ਜੋ ਪੱਥਰ ਦਾ ਸਪਰ ਬਣਾਇਆ ਜਾ ਰਿਹਾ ਹੈ, ਨੂੰ ਜਾਣ ਵਾਲੀ ਪੱਥਰ ਦੀ ਦੀਵਾਰ ਬੰਨ੍ਹ ਤੋਂ ਪੱਥਰ ਦੇ ਸਪਰ ਤੱਕ ਜਾਣੀ ਹੈ, ਜਿਸ ਦੇ ਹੇਠਾਂ ਕਰੀਬ ਦੋ-ਢਾਈ ਫੁੱਟ ਹੀ ਮਿੱਟੀ ਪਾ ਕੇ ਪੱਥਰ ਦੇ ਕਰੇਟ ਲਗਾਏ ਜਾ ਰਹੇ ਹਨ, ਜਿਸ ਨਾਲ ਹੜ੍ਹਾਂ ਦੇ ਪਾਣੀ ਦਾ ਵਹਾਅ ਹੋਣ ਕਾਰਨ ਮਿੱਟੀ ਖੁਰਣ ਕਰਕੇ ਦੀਵਾਰ ਡਿੱਗਣ ਦਾ ਖ਼ਤਰਾ ਬਣਿਆ ਰਹੇਗਾ। ਇਸ ਮੌਕੇ ਐੱਸ.ਡੀ.ਐਮ ਜ਼ੀਰਾ ਅਤੇ ਐਕਸੀਅਨ ਬੰਨ੍ਹ ਨੇ ਵਿਸ਼ਵਾਸ ਦਿਵਾਇਆ ਕਿ ਇਸ ਦੀਵਾਰ ਨੂੰ ਗਰਾਉਂਡ ਲੈਵਲ ਤੋਂ ਹੀ ਪੱਥਰ ਦੀ ਬਣਾਈ ਜਾਵੇਗੀ। ਇਸ ਮੌਕੇ ਸੁਖਦੇਵ ਸਿੰਘ ਭੂਤੀ ਵਾਲਾ, ਨਿਰਮਲ ਸਿੰਘ ਭੂਤੀ ਵਾਲਾ, ਮੇਜਰ ਸਿੰਘ ਰੁਕਣੇ ਵਾਲਾ, ਮਨਜੀਤ ਸਿੰਘ ਚੰਨਾ, ਜਰਨੈਲ ਸਿੰਘ ਹੱਟੀ ਵਾਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਪਣੇ ਆਸ-ਪਾਸ ਗੰਦਗੀ ਦੀ ਸਫ਼ਾਈ ਕਰਵਾਉਣਾ ਹਰੇਕ ਦਾ ਫਰਜ਼-ਵੀਨੂ ਸ਼ਾਹ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਲੋਕਾਂ ਵਲ਼ੋਂ ਮਿਲ ਰਿਹਾ ਭਰਵਾਂ ਹੁੰਗਾਰਾ-ਹਰਜਿੰਦਰ ਸਿੰਘ ਸੰਧੂ
Ad Position 24