ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ ਮਾਤਾ ਨਹਿਰਾਂ ਵਾਲੀ ਦਾ ਮੇਲਾ
ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ’ਤੇ ਉਠੇ ਰਹੇ ਸਵਾਲ
ਮਮਦੋਟ, 5 ਅਗਸਤ (ਸੁਖਦੇਵ ਸਿੰਘ ਸੰਗਮ)-ਮਮਦੋਟ ਸਥਿਤ ਮਾਤਾ ਨਹਿਰਾਂ ਵਾਲੀ ਦੇ ਦਰਬਾਰ ਵਿਖੇ 2,3 ਅਤੇ 4 ਅਗਸਤ ਨੂੰ ਸਲਾਨਾ ਜੋੜ ਮੇਲਾ ਸ਼ਰਧਾ ਅਤੇ ਉਤਸ਼ਾਹ ਦੌਰਾਨ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਮੇਲੇ ਦੌਰਾਨ ਪੰਜਾਬ, ਹਰਿਆਣਾ ਸਮੇਤ ਹੋਰ ਰਾਜਾ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚੇ।
ਮਮਦੋਟ, 5 ਅਗਸਤ (ਸੁਖਦੇਵ ਸਿੰਘ ਸੰਗਮ)-ਮਮਦੋਟ ਸਥਿਤ ਮਾਤਾ ਨਹਿਰਾਂ ਵਾਲੀ ਦੇ ਦਰਬਾਰ ਵਿਖੇ 2,3 ਅਤੇ 4 ਅਗਸਤ ਨੂੰ ਸਲਾਨਾ ਜੋੜ ਮੇਲਾ ਸ਼ਰਧਾ ਅਤੇ ਉਤਸ਼ਾਹ ਦੌਰਾਨ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਮੇਲੇ ਦੌਰਾਨ ਪੰਜਾਬ, ਹਰਿਆਣਾ ਸਮੇਤ ਹੋਰ ਰਾਜਾ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚੇ। ਮੇਲੇ ਦੀ ਸ਼ੁਰੂਆਤ 2 ਅਗਸਤ ਨੂੰ ਮਾਤਾ ਦਾ ਪਵਿੱਤਰ ਝੰਡ ਕੱਢਣ ਦੀ ਰਸਮ ਨਾਲ ਹੋਈ। ਰਾਤ ਸਮੇਂ ਕਰਵਾਏ ਗਏ ਜਾਗਰਣ ਵਿਚ ਪੰਜਾਬੀ ਗਾਇਕ ਅਮਰਿੰਦਰ ਬੌਬੀ ਨੇ ਮਾਤਾ ਦੀਆ ਭੇਟਾਂ ਪੇਸ਼ ਕਰਕੇ ਸੰਗਤਾਂ ਨੂੰ ਝੂਮਣ ਲਾ ਦਿੱਤਾ। 3ਅਤੇ 4 ਅਗਸਤ ਨੂੰ ਮੇਲੇ ਵਿਚ ਝੂਲੇ, ਖੇਡ-ਤਮਾਸ਼ੇ ਅਤੇ ਹੋਰ ਮਨੋਰੰਜਨ ਦੇ ਸਾਧਨ ਲੋਕਾ ਲਈ ਖ਼ਾਸ ਖਿੱਚ ਦਾ ਕੇਂਦਰ ਰਹੇ। ਦੂਜੇ ਪਾਸੇ ਮੇਲੇ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕਈ ਸ਼ਰਧਾਲੂਆਂ ਨੇ ਪੁਲਿਸ ਪ੍ਰਤੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਸਥਾਨਕ ਲੋਕਾ ਦਾ ਦੋਸ਼ ਹੈ ਕਿ ਮੇਲੇ ਵਿਚ ਲੜਾਈ-ਝਗੜਿਆਂ ਅਤੇ ਚੋਰੀ ਦੀਆ ਘਟਨਾਵਾਂ ਰੱਜ ਕੇ ਵਾਪਰਿਆਂ, ਜਦਕਿ ਪੁਲਿਸ ਦੀ ਤਾਇਨਾਤੀ ਮੁੱਖ ਤੌਰ ’ਤੇ ਮੰਦਰ ਨੂੰ ਜਾਣ ਵਾਲੇ ਰਸਤਿਆਂ ’ਤੇ ਹੀ ਸੀਮਤ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਭੀੜ ਵੱਧ ਸੀ, ਉੱਥੇ ਸੁਰੱਖਿਆ ਪ੍ਰਬੰਧ ਨਾਕਾਫ਼ੀ ਨਜ਼ਰ ਆਏ। ਸ਼ਰਧਾਲੂਆਂ ਮੁਤਾਬਿਕ ਮੇਲੇ ਦੌਰਾਨ ਮੋਟਰਸਾਈਕਲ, ਪਰਸ ਅਤੇ ਹੋਰ ਕੀਮਤੀ ਸਮਾਨ ਚੋਰੀ ਹੋਣ ਦੀਆ ਘਟਨਾਵਾਂ ਵੀ ਸਾਹਮਣੇ ਆਈਆ ਹਨ, ਕੁੱਝ ਸ਼ਰਧਾਲੂਆ ਨੇ ਕਥਿਤ ਤੌਰ ’ਤੇ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਦਾ ਵੱਧ ਧਿਆਨ ਸਿਆਸੀ ਆਗੂਆਂ ਦੀ ਆਵਾਜਾਈ ਅਤੇ ਸੁਰੱਖਿਆ ਵਲ ਰਹੀ, ਜਦਕਿ ਆਮ ਸ਼ਰਧਾਂਲੁਆ ਦੀ ਸੁਰੱਖਿਆ ਲਈ ਉਚਿੱਤ ਪ੍ਰਬੰਧ ਨਹੀ ਕੀਤੇ ਗਏ ਸਨ, ਮੇਲੇ ਦੌਰਾਨ ਲੜਕੇ ਅਤੇ ਲੜਕੀਆਂ ਦੀਆ ਵੱਖ-ਵੱਖ ਟੀਮਾਂ ਵਿਚਕਾਰ ਕਬੱਡੀ ਦੇ ਮੈਚ ਕਰਵਾਏ ਗਏ ਅਤੇ ਜੇਤੁ ਰਹੀਆ ਟੀਮਾਂ ਨੂੰ ਪ੍ਰਬੰਧਕਾ ਕਮੇਟੀ ਦੁਆਰਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ