15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ, ਫਿਰੋਜ਼ਪੁਰ ਦੇ 23 ਵਿਦਿਆਰਥੀਆਂ ਨੇ ਜੇ.ਈ.ਈ. ਪ੍ਰੀਖਿਆ ਵਿਚ ਕੀਤੀ ਸਫਲਤਾ ਹਾਸਿਲ <br/>

Ad Position 21
No active advertisement
ਅਜੀਤ ਡੈਸਕ 20-02-2026
ਫ਼ਿਰੋਜ਼ਸ਼ਾਹ, 19 ਫਰਵਰੀ (ਸਰਬਜੀਤ ਸਿੰਘ ਧਾਲੀਵਾਲ)-ਇਲਾਕੇ ਦੀ ਸਿੱਖਿਆ ਦੇ ਖੇਤਰ ਚ ਮੋਹਰੀ ਸੰਸਥਾ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਦੇ ਵਿਦਿਆਰਥੀਆਂ ਨੇ ਜੇ. ਸੀ ਮੇਨ ਦੀ ਪ੍ਰੀਖਿਆ ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਅਤੇ ਮਾਪਿਆ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦੇ ਕੁੱਲ 23 ਵਿਦਿਆਰਥੀਆਂ ਨੇ ਸਫਲਤਾ ਹਾਸਿਲ ਕੀਤੀ ਹੈ | ਸਕੂਲ ਦੇ ਪਿ੍ੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਅਤੇ ਉਪ ਪਿ੍ੰਸੀਪਲ ਸੁਕੀਰਤੀ ਸ਼ਰਮਾ ਨੇ ਦੱਸਿਆ ਕਿ ਪਿਛਲੀ ਵਾਰੀ ਦੀ ਤਰ੍ਹਾਂ ਇਸ ਵਾਰ ਵੀ ਵਿਦਿਆਰਥੀਆਂ ਨੇ ਜੇ.ਈ.ਈ ਮੇਨ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ | ਜੋ ਕਿ ਬਹੁਤ ਖ਼ੁਸ਼ੀ ਅਤੇ ਮਾਣ ਵਾਲੀ ਗਲ ਹੈ | ਉਹਨਾਂ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਅਭਿਸ਼ੇਕ ਨੇ 85.50%, ਸੂਜਲ ਕੰਬੋਜ ਨੇ 83.30%, ਅੰਜੂ ਰਾਣੀ 83.23%, ਰਵੀ 81.06% , ਪਾਰਸ ਸਿੰਘ 83.27%, ਰੌਬਿਨ 70.73%, 83.27% , ਸਿੱਧੂ ਰਾਮ 71.81%, ਅਰਸ਼ਦੀਪ ਕੌਰ 71.8%, ਪੁਸ਼ਪਾ 73.9% , ਵਰਸਦੀਪ ਕੌਰ 66.93 , ਸੰਜਨਾ 66.29% , ਗੁਰਵਿੰਦਰ ਕੌਰ 68.81%, ਸੁਖਵੀਰ ਕੌਰ 63.8%, ਹੁਸਨਦੀਪ ਕੌਰ 63.57%, ਸਿਮਰਨ ਕੌਰ 68.81% ,ਅਰਸ਼ਪ੍ਰੀਤ ਕੌਰ 67.94%, ਨੀਲਮ ਰਾਣੀ 66.98%, ਅੰਜੂ ਰਾਣੀ 67.9%, ਜਸ਼ਨਦੀਪ ਸਿੰਘ 64.74%, ਪੱਲਵੀ 64.19%, ਸ਼ਮੀਰ 66.47, ਪ੍ਰੇਰਨਾ 61.71% ਹਰਪ੍ਰੀਤ ਕੌਰ 61.10 ਅੰਕ ਪ੍ਰਾਪਤ ਕਰ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਉਹਨਾਂ ਸਕੂਲ ਦੀ ਇਸ ਪ੍ਰਾਪਤੀ 'ਤੇ ਸਕੂਲ ਦੇ ਸਮੂਹ ਸਟਾਫ ਮੈਂਬਰਾਂ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਲਾਅ ਕਾਲਜ ਵਿਖੇ ਕਾਨੂੰਨੀ ਜਾਗਰੂਕਤਾ ਕੈਂਪ ਲਗਾਇਆ <br/> ਅਗਲੀ ਖ਼ਬਰ ਧੀ ਹੋਣ ਦੀ ਖ਼ੁਸ਼ੀ 'ਚ ਅਧਿਆਪਕਾ ਵਲੋਂ ਵਿਦਿਆਰਥੀਆਂ ਨੂੰ ਕਰਵਾਇਆ ਭੋਜਨ <br/>
Ad Position 24