28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਯੂਨੀਵਰਸਿਟੀ ਕਾਲਜ ਮੂਨਕ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਕੀਤਾ ਜਾਵੇਗਾ-ਬਰਿੰਦਰ ਗੋਇਲ

ਮੂਨਕ, 28 ਨਵੰਬਰ (ਵਰਿੰਦਰ ਭਾਰਦਵਾਜ, ਪ੍ਰਵੀਨ ਮਦਾਨ)-ਯੂਨੀਵਰਸਿਟੀ ਕਾਲਜ ਮੂਨਕ ਵਿਖੇ ਵਿਦਿਆਰਥੀਆਂ ਤੇ ਖਿਡਾਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਇਲਾਕਾ ਨਿਵਾਸੀਆਂ ਦੀ ਮੰਗ ਤੇ ਬਰਿੰਦਰ ਗੋਇਲ ਕੈਬਨਿਟ ਮੰਤਰੀ ਪੰਜਾਬ ਵਿਸ਼ੇਸ਼ ਤੌਰ ‘ਤੇ ਯੂਨੀਵਰਸਿਟੀ ਕਾਲਜ ਮੂਨਕ ਵਿਖੇ ਪਹੁੰਚ ਕੇ ਸੰਬੰਧਿਤ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਜਲਦੀ ਹੀ ਇਹਨਾਂ ਸਮੱਸਿਆਵਾਂ ਦੇ ਨਿਪਟਾਰੇ ਲਈ ਮੀਟਿੰਗ ਸੱਦਣ ਦਾ ਭਰੋਸਾ ਦਿੱਤਾ। ਪ੍ਰਿੰਸੀਪਲ ਡਾ.

Ad Position 21
No active advertisement
ਬਰਿੰਦਰ ਗੋਇਲ ਕੈਬਨਿਟ ਮੰਤਰੀ ਪੰਜਾਬ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸ: ਡਾਕਟਰ ਮਨਮੀਤ ਕੌਰ ਡਾ: ਰਜਿੰਦਰ ਸਿੰਘ ਤੇ ਪ੍ਰੋਫੈਸਰ ਗੁਰਜੰਟ ਸਿੰਘ ਆਦਿ। ਤਸਵੀਰ-ਵਰਿੰਦਰ ਭਾਰਦਵਾਜ 29-11-2026
ਮੂਨਕ, 28 ਨਵੰਬਰ (ਵਰਿੰਦਰ ਭਾਰਦਵਾਜ, ਪ੍ਰਵੀਨ ਮਦਾਨ)-ਯੂਨੀਵਰਸਿਟੀ ਕਾਲਜ ਮੂਨਕ ਵਿਖੇ ਵਿਦਿਆਰਥੀਆਂ ਤੇ ਖਿਡਾਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਇਲਾਕਾ ਨਿਵਾਸੀਆਂ ਦੀ ਮੰਗ ਤੇ ਬਰਿੰਦਰ ਗੋਇਲ ਕੈਬਨਿਟ ਮੰਤਰੀ ਪੰਜਾਬ ਵਿਸ਼ੇਸ਼ ਤੌਰ ‘ਤੇ ਯੂਨੀਵਰਸਿਟੀ ਕਾਲਜ ਮੂਨਕ ਵਿਖੇ ਪਹੁੰਚ ਕੇ ਸੰਬੰਧਿਤ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਜਲਦੀ ਹੀ ਇਹਨਾਂ ਸਮੱਸਿਆਵਾਂ ਦੇ ਨਿਪਟਾਰੇ ਲਈ ਮੀਟਿੰਗ ਸੱਦਣ ਦਾ ਭਰੋਸਾ ਦਿੱਤਾ। ਪ੍ਰਿੰਸੀਪਲ ਡਾ. ਮਨਮੀਤ ਕੌਰ, ਸਮੂਹ ਸਟਾਫ਼, ਵਿਦਿਆਰਥੀਆਂ ਨੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਗੋਇਲ ਨੂੰ ਕਾਲਜ ਦੀਆਂ ਵਾਸਤਵਿਕ ਸਮੱਸਿਆਵਾਂ ਜਿਵੇਂ ਕਾਲਜ ਦਾ ਗਰਾਊਂਡ ਅਤੇ ਚਾਰਦੀਵਾਰੀ ਜੋ ਕਿ ਹੜ੍ਹਾਂ ਕਾਰਨ ਨੁਕਸਾਨੀ ਗਈ ਸੀ, ਕਾਲਜ ਦੀ ਅਧੂਰੀ ਬਿਲਡਿੰਗ, ਕਲਾਸ ਰੂਮਾ ਅਤੇ ਕੰਟੀਨ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਇਆ ਗਿਆ। ਸ਼੍ਰੀ ਗੋਇਲ ਨੇ ਆਪਣੇ ਭਾਸ਼ਣ ਦੌਰਾਨ ਚਿੰਤਾ ਜ਼ਾਹਰ ਕੀਤੀ ਕਿ ਇਹ ਇਲਾਕੇ ਦਾ ਮਹੱਤਵਪੂਰਨ ਯੂਨੀਵਰਸਿਟੀ ਕਾਲਜ ਹੈ ਇਹ ਕਿਵੇਂ ਅਣਗੌਲ਼ਿਆ ਰਹਿ ਗਿਆ ਹੈ ਜਦੋਂ ਕਿ ਸਰਕਾਰ ਦਾ ਮੁੱਖ ਮੰਤਵ ਸਿੱਖਿਆ ਅਤੇ ਖੇਡਾਂ ਨੂੰ ਪ੍ਰਫੁੱਲਿਤ ਕਰਨਾ ਹੈ, ਸਟੇਜ ਸਕੱਤਰ ਦੀ ਕਾਰਵਾਈ ਪ੍ਰੋਫੈਸਰ ਗੁਰਜੰਟ ਸਿੰਘ ਨੇ ਬਾਖ਼ੂਬੀ ਨਿਭਾਈ। ਇਸ ਤੋਂ ਇਲਾਵਾ ਯੂਨੀਵਰਸਿਟੀ ਕਾਲਜ ਮੂਨਕ ਦੇ ਆਲ- ਇੰਡੀਆ ਇੰਟਰ-ਯੂਨੀਵਰਸਿਟੀ, ਖੇਲ੍ਹੋਂ ਇੰਡੀਆ, ਨੈਸ਼ਨਲ ਅਤੇ ਖੇਡਾਂ ਵਤਨ ਪੰਜਾਬ ਦੇ ਮੈਡਲਿਸਟ ਖਿਡਾਰੀਆਂ ਨੂੰ ਮੰਤਰੀ ਬਰਿੰਦਰ ਗੋਇਲ ਜੀ ਦੁਆਰਾ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੁਖਵਿੰਦਰ ਸਿੰਘ ਮਾਰਕਿਟ ਕਮੇਟੀ ਮੂਨਕ, ਲਵਜੀਤ ਸਿੰਘ ਸਰਪੰਚ ਚੇਅਰਮੈਨ ਪੰਚਾਇਤਾਂ, ਬੂਟਾ ਸਿੰਘ ਬਲਾਕ ਮੂਨਕ, ਕੁਲਵਿੰਦਰ ਸਰਪੰਚ ਪਾਪੜਾ, ਮਾਸਟਰ ਹਰਪਾਲ ਸਿੰਘ ਲੇਹਿਲਾਂ, ਸੋਹਣ ਸਿੰਘ ਕੰਬੋਜ ਚੇਅਰਮੈਨ ਭਲਾਈ ਬੋਰਡ, ਸਾਰਜ ਸਰਪੰਚ ਕੜੈਲ, ਬੱਬੂ ਸਿੰਗਲਾ ਮੂਨਕ ਕੋਆਰਡੀਨੇਟਰ, ਸੁਖਵਿੰਦਰ ਸਰਪੰਚ ਰਾਮਪੁਰਾ, ਜੋਨੀ ਅਰੋੜਾ, ਜਗਸੀਰ ਮਲਾਨਾ ਵਾਈਸ ਪ੍ਰਧਾਨ ਨਗਰ ਪੰਚਾਇਤ ਮੂਨਕ, ਕ੍ਰਿਸ਼ਨ ਸਿੰਘ ਐਮ.ਸੀ., ਨਛੱਤਰ ਸਿੰਘ, ਸੋਨੂੰ ਸਿੰਘ ਵਾਈਸ ਪ੍ਰਧਾਨ ਸ਼ਿਵ ਮੰਦਿਰ, ਰਾਜੇਸ਼ ਕੁਮਾਰ ਐਮ.ਸੀ., ਸ੍ਰੀ ਜੋਨੀ ਸਾਬਕਾ ਪ੍ਰਧਾਨ ਨਗਰ ਕਾਲਜ ਸਟਾਫ਼ ਡਾ ਰਜਿੰਦਰ ਸਿੰਘ, ਡਾ ਗੁਰਪ੍ਰੀਤ ਸਿੰਘ ਹਰੀਕਾ, ਪ੍ਰੋਫੈਸਰ ਜਰਨੈਲ ਸਿੰਘ, ਪ੍ਰੋਫੈਸਰ ਵਕੀਲ ਸਿੰਘ, ਪ੍ਰੋਫੈਸਰ ਦਰਸ਼ਨ ਸਿੰਘ ਪ੍ਰੋਫੈਸਰ ਗੁਲਸ਼ਨ ਕੁਮਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਅਤੇ ਭਾਜਪਾ ਆਗੂਆਂ ਨੇ ਕੀਤੀ ਮੀਟਿੰਗ ਅਗਲੀ ਖ਼ਬਰ ਵਿਦਿਆਰਥੀਆਂ ਨਾਲ ਆਪਣੀ ਜ਼ਿੰਦਗੀ ਦੇ ਸਫ਼ਰ ਦੀ ਸਾਂਝ ਪਾਉਂਦਿਆਂ ਅਰਵਿੰਦ ਖੰਨਾ ਨੇ ਕੀਤਾ ਸਨਮਾਨਿਤ
Ad Position 24