27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਇਤਿਹਾਸਕ ਸ਼ਹਿਰ ਮਲੇਰਕੋਟਲਾ ਦੇ ਅੰਦਰ ਬੁਰੀ ਤਰ੍ਹਾਂ ਉਲਝ ਚੁੱਕੀ ਟਰੈਫਿਕ ਵਿਵਸਥਾ ਨੇ ਧਾਰਿਆ ‘ਵਿਕਰਾਲ’ ਰੂਪ

ਮਾਲੇਰਕੋਟਲਾ, 27 ਨਵੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਸੂਬੇ ਦੇ ਰਿਆਸਤੀ ਸ਼ਹਿਰ ਮਲੇਰਕੋਟਲਾ ਦਾ ਨਾਮ ਭਾਵੇਂ ਪੂਰੀ ਦੁਨੀਆਂ ਦੇ ਅੰਦਰ ਇਤਿਹਾਸਿਕ ਪੱਖ ਤੋਂ ਸਤਿਕਾਰ ਸਹਿਤ ਪੂਰੇ ‘ਅਦਬ’ ਦੇ ਨਾਲ ਲਿਆ ਜਾਂਦਾ ਹੈ । ਜਦ ਵੀ ਕਿਤੇ ਮਾਲੇਰਕੋਟਲਾ ਦੀ ਗੱਲ ਚੱਲਦੀ ਹੈ ਤਾਂ ਇਤਿਹਾਸ ਨੂੰ ਵਾਚਣ ਵਾਲੇ ਲੋਕ ਅੱਜ ਵੀ ਉਨ੍ਹਾਂ ‘ਤਵਾਰੀਖੀ ਪਲਾਂ’ ਵਿੱਚ ਗੁਆਚ ਜਾਂਦੇ ਹਨ ਜਿਸ ਕਰਕੇ ਇਸ ਰਿਆਸਤੀ ਸ਼ਹਿਰ ਦਾ ਨਾਂਅ ਇਤਿਹਾਸ ਦੇ ਪੰਨਿਆਂ ਨਾਲ ਜੁੜ ਗਿਆ ।

Ad Position 21
No active advertisement
ਅਜੀਤ ਡੈਸਕ 28-11-2026
ਮਾਲੇਰਕੋਟਲਾ, 27 ਨਵੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਸੂਬੇ ਦੇ ਰਿਆਸਤੀ ਸ਼ਹਿਰ ਮਲੇਰਕੋਟਲਾ ਦਾ ਨਾਮ ਭਾਵੇਂ ਪੂਰੀ ਦੁਨੀਆਂ ਦੇ ਅੰਦਰ ਇਤਿਹਾਸਿਕ ਪੱਖ ਤੋਂ ਸਤਿਕਾਰ ਸਹਿਤ ਪੂਰੇ ‘ਅਦਬ’ ਦੇ ਨਾਲ ਲਿਆ ਜਾਂਦਾ ਹੈ । ਜਦ ਵੀ ਕਿਤੇ ਮਾਲੇਰਕੋਟਲਾ ਦੀ ਗੱਲ ਚੱਲਦੀ ਹੈ ਤਾਂ ਇਤਿਹਾਸ ਨੂੰ ਵਾਚਣ ਵਾਲੇ ਲੋਕ ਅੱਜ ਵੀ ਉਨ੍ਹਾਂ ‘ਤਵਾਰੀਖੀ ਪਲਾਂ’ ਵਿੱਚ ਗੁਆਚ ਜਾਂਦੇ ਹਨ ਜਿਸ ਕਰਕੇ ਇਸ ਰਿਆਸਤੀ ਸ਼ਹਿਰ ਦਾ ਨਾਂਅ ਇਤਿਹਾਸ ਦੇ ਪੰਨਿਆਂ ਨਾਲ ਜੁੜ ਗਿਆ । ਕਰੀਬ ਅੱਧਾ ਦਹਾਕਾ ਪਹਿਲਾਂ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਨ ਦਾ ਮਾਣ ਹਾਸਲ ਹੋਇਆ ਸੀ । ਪਰ ਜੇ ਅਸਲ ਤੱਥਾਂ ਨੂੰ ਖੰਗਾਲ੍ਹੀਏ ਤਾਂ ਅਜੇ ਵੀ ਮਲੇਰਕੋਟਲਾ ਬਹੁਤੀਆਂ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ । ਬਾਕੀ ਸਭ ਕੁਝ ਨੂੰ ਇੱਕ ਪਾਸੇ ਕਰਕੇ ਮੌਜੂਦਾ ਸਮੇਂ ਜੇਕਰ ਟਰੈਫਿਕ ਵਿਵਸਥਾ ‘ਤੇ ਝਾਤ ਮਾਰੀਏ ਤਾਂ ਹਾਲਾਤ ਬਹੁਤ ਮਾੜੇ ਹਨ । ਕਿਸੇ ਵੀ ਬਾਜ਼ਾਰ ਦੀ ਗੱਲ ਕਰੀਏ ਜਾਂ ਚੌਂਕਾਂ ਦੀ, ਹਾਲਾਤ ਵੱਖਰੇ ਨਹੀਂ । ਪਿੱਪਲੀ ਪੰਪ ਤੋਂ ਲੈ ਕੇ ਜਰਗ ਰੋਡ, ਸਰਹੰਦੀ ਗੇਟ, ਮੋਤੀ ਬਾਜ਼ਾਰ, ਤਲਾਬ ਬਾਜ਼ਾਰ ਤੋਂ ਇਲਾਵਾ ਮਲੇਰਕੋਟਲਾ, ਪਟਿਆਲਾ, ਸੰਗਰੂਰ- ਲੁਧਿਆਣਾ ਮੁੱਖ ਸੜਕ ‘ਤੇ ਜੋ ਸੰਤਾਪ ਦਿੱਲੀ-ਕਟੜਾ ਐਕਸਪ੍ਰੈਸ ਵੇਅ ਤੋਂ ਆਉਂਦੀ ਟ੍ਰੈਫਿਕ ਕਾਰਨ ਆਮ ਲੋਕਾਂ ਨੂੰ ਹੰਢਾਉਣਾ ਪੈ ਰਿਹਾ ਹੈ ਇਹ ਤਾਂ ਲੋਕ ਹੀ ਜਾਣਦੇ ਹਨ । ਕੁਝ ਬਾਜ਼ਾਰਾਂ ਦੀ ਸਥਿਤੀ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਠੀਕ ਰਹਿੰਦੀ ਹੈ ਪਰ ਜਿਉਂ-ਜਿਉਂ ਸ਼ਾਮ ਦਾ ਸਮਾਂ ਨੇੜੇ ਆਉਂਦਾ ਹੈ ਤਾਂ ਜਾਮ ਵਿੱਚ ਫਸੇ ਲੋਕ ਹਾਇ-ਤੌਬਾ ਕਰਨ ਲੱਗਦੇ ਹਨ । ਸਾਮ ਸਮੇਂ ਕਈ ਬਾਜ਼ਾਰਾਂ ਅਤੇ ਮੁੱਖ ਸੜਕਾਂ ਦੇ ਉੱਪਰ ਦੀ ਆਮ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਜਾਂਦਾ ਹੈ । ਕਈ ਮੁੱਖ ਚੌਂਕਾਂ ਅਤੇ ਬਾਜ਼ਾਰਾਂ ਅੰਦਰ ਟਰੈਫਿਕ ਪੁਲਿਸ ਦਾ ਕੋਈ ਵੀ ਸਿਪਾਹੀ ਨਜ਼ਰ ਨਹੀਂ ਪੈਂਦਾ ਜੋ ਟਰੈਫਿਕ ਨੂੰ ਕੰਟਰੋਲ ਕਰ ਸਕੇ । ਆਮ ਲੋਕ ਇੱਕ ਦੂਜੇ ਨਾਲ ਉਲਝਦੇ ਹੋਏ ਅੱਗੇ ਲੰਘਦੇ ਹਨ । ਕਈ ਬਾਜ਼ਾਰਾਂ ਅੰਦਰ ਦੁਕਾਨਦਾਰਾਂ ਵੱਲੋਂ ਆਪਣਾ ਸਮਾਨ ਬਾਹਰ ਰੱਖ ਕੇ ਟਰੈਫਿਕ ਜਾਮ ਕਰਨ ਦੇ ਵਿੱਚ ਪੂਰਾ ਯੋਗਦਾਨ ਪਾਇਆ ਜਾਂਦਾ ਹੈ । ਹੈਰਾਨੀਜਨਕ ਤੱਥ ਤਾਂ ਇਹ ਹੈ ਕਿ ਉਨ੍ਹਾਂ ਨੂੰ ਕੋਈ ਵੀ ਕੁਝ ਕਿਉਂ ਨਹੀਂ ਕਹਿੰਦਾ । ਸਰ੍ਹੇਆਮ ਬਾਜ਼ਾਰਾਂ ਵਿੱਚ ਖੜੀਆਂ ਗੱਡੀਆਂ ਪ੍ਰਸ਼ਾਸਨ ਦਾ ਮੂੰਹ ਚਿੜਾ ਰਹੀਆਂ ਹੁੰਦੀਆਂ ਹਨ । ਟਰੈਫਿਕ ਪੁਲਿਸ ਵੱਲੋਂ ਆਪਣਾ ਸਾਰਾ ਜ਼ੋਰ ਕੁਝ ਚੌਂਕਾਂ ਦੀ ਟਰੈਫਿਕ ਨੂੰ ਕੰਟਰੋਲ ਕਰਨ ਤੋਂ ਇਲਾਵਾ ਚਲਾਨ ਕੱਟਣ ਵਿੱਚ ਲਗਾਇਆ ਜਾ ਰਿਹਾ ਹੈ । ਦਿੱਲੀ-ਕਟੜਾ ਐਕਸਪ੍ਰੈਸ ਵੇਅ ਤੋਂ ਆਉਂਦੀ ਟਰੈਫਿਕ ਨੇ ਸ਼ਹਿਰ ਦੀ ਟਰੈਫਿਕ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ । ਮਲੇਰਕੋਟਲਾ-ਪਟਿਆਲਾ-ਲੁਧਿਆਣਾ ਮੁੱਖ ਮਾਰਗ ਤਾਂ ਸਾਮ ਨੂੰ ਬੰਦ ਹੋਣ ਕੰਢੇ ਪਹੁੰਚ ਜਾਂਦਾ ਹੈ । ਬੀਤੇ ਕੱਲ੍ਹ ਇੱਕ ਵਾਰ ਫਿਰ ਇਸ ਮੁੱਖ ਸੜਕ ‘ਤੇ ਸਰੌਦ ਚੌਂਕ ਨੇੜੇ ਸ਼ਾਮ ਸਮੇਂ ਲੱਗੇ ਜਾਮ ਦੇ ਵਿੱਚ ਫਸੀ ਗੱਡੀ ਦੇ ਵਿੱਚ ਪਿਆ ਮਰੀਜ਼ ਕਿੰਨਾ ਚਿਰ ਤੜਫਦਾ ਰਿਹਾ । ਇਹ ਕੋਈ ਪਹਿਲੀ ਘਟਨਾ ਨਹੀਂ ਅਜਿਹੀਆਂ ਘਟਨਾਵਾਂ ਬਹੁਤ ਵਾਰ ਸਾਹਮਣੇ ਆ ਚੁੱਕੀਆਂ ਹਨ । ਪ੍ਰਸ਼ਾਸਨ ਵੱਲੋਂ ਲੁਧਿਆਣਾ ਮੁੱਖ ਮਾਰਗ ਦੇ ਕਈ ਕੱਟਾਂ ਨੂੰ ਬੀਤੇ ਦਿਨੀਂ ਰੋਕਾਂ ਲਗਾ ਕੇ ਬੰਦ ਕਰ ਦਿੱਤਾ ਗਿਆ ਸੀ ਪਰ ਉਹ ਰੋਕਾਂ ਵੀ ਸਿਆਸੀ ਲੋਕਾਂ ਦੀਆਂ ਵੋਟਾਂ ਦੀ ਭੇਂਟ ਚੜ੍ਹ ਗਈਆਂ । ਹਰ ਰੋਜ਼ ਲੱਗਦੇ ਇਸ ਜਾਮ ਤੋਂ ਔਖੇ ਦੁਕਾਨਦਾਰਾਂ ਅਤੇ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਚੰਗਾ ਹੋਵੇ ਜੇਕਰ ਪ੍ਰਸ਼ਾਸਨ ਕੋਈ ਪੁਖਤਾ ਹੱਲ ਕੱਢ ਕੇ ਟਰੈਫਿਕ ਵਿਵਸਥਾ ਨੂੰ ਕੰਟਰੋਲ ਕਰਨ ਦੇ ਲਈ ਗੰਭੀਰ ਯਤਨ ਕਰੇ । ਸ਼ਹਿਰ ਦੇ ਮੁੱਖ ਚੌਂਕਾਂ ਦੇ ਵਿੱਚ ਟਰੈਫਿਕ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਜ਼ਰੂਰੀ ਹੈ । ਵੇਖਣਾ ਹੋਵੇਗਾ ਕਿ ਹੁਣ ਪ੍ਰਸ਼ਾਸਨ ਸ਼ਹਿਰ ਦੇ ਇਸ ਅਹਿਮ ਮਸਲੇ ਸਬੰਧੀ ਕੀ ਰੁਖ਼ ਅਖ਼ਤਿਆਰ ਕਰਦਾ ਹੈ । ਦਿੱਲੀ-ਕਟੜਾ ਐਕਸਪ੍ਰੈੱਸ ਵੇਅ ਨੂੰ ਲੁਧਿਆਣਾ ਮੁੱਖ ਸੜਕ ਭੋਗੀਵਾਲ ਤੱਕ ਚਾਲੂ ਕੀਤਾ ਜਾਵੇ ਭਾਵੇਂ ਕਿ ਸ਼ਹਿਰ ਅੰਦਰ ਟਰੈਫਿਕ ਜਾਮ ਤਾਂ ਪਹਿਲਾਂ ਵੀ ਹੁੰਦਾ ਸੀ ਪਰ ਹੁਣ ਬੀਤੇ ਦਿਨਾਂ ਤੋਂ ਦਿੱਲੀ-ਕਟੜਾ ਐਕਸਪ੍ਰੈਸ ਵੇਅ ਤੋਂ ਆ ਰਹੀ ਟਰੈਫਿਕ ਨੇ ਸ਼ਹਿਰ ਦਾ ਗਣਿਤ ਬੁਰੀ ਤਰ੍ਹਾਂ ਵਿਗਾੜ ਦਿੱਤਾ ਹੈ । ਪੰਜਾਬ ਦੇ ਹੋਰਨਾਂ ਸ਼ਹਿਰਾਂ ਤੋਂ ਇਲਾਵਾ ਬਾਕੀ ਰਾਜਾਂ ਨੂੰ ਜਾਣ ਗੱਡੀਆਂ ਦੇ ਇੱਥੋਂ ਦੀ ਗੁਜ਼ਰਨ ਕਾਰਨ ਹਾਲਾਤ ਬਦਤਰ ਹੋ ਰਹੇ ਹਨ । ਸੜਕਾਂ ‘ਤੇ ਕੀਤੇ ਨਜਾਇਜ਼ ਕਬਜ਼ੇ ਵੀ ਟਰੈਫਿਕ ਜਾਮ ਦਾ ਵੱਡਾ ਕਾਰਨ ਹਨ । ਚੰਗਾ ਹੋਵੇ ਜੇਕਰ ਦਿੱਲੀ-ਕਟੜਾ ਐਕਸਪ੍ਰੈਸ ਵੇਅ ਨੂੰ ਮਲੇਰਕੋਟਲਾ ਦੀ ਬਜਾਏ ਲੁਧਿਆਣਾ ਮੁੱਖ ਸੜਕ ਭੋਗੀਵਾਲ ਤੱਕ ਚਾਲੂ ਕਰ ਦਿੱਤਾ ਜਾਵੇ । ਇਸ ਤੋਂ ਇਲਾਵਾ ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ ਲੱਗੇ ਵਾਧੂ ਕੱਟ ਬੰਦ ਕੀਤੇ ਜਾਣ ਦੀ ਲੋੜ ਹੈ, ਜਿਸ ਨਾਲ ਟਰੈਫਿਕ ਪ੍ਰਭਾਵਿਤ ਹੋ ਰਹੀ ਹੈ ।
Ad Position 22
No active advertisement
ਪਿਛਲੀ ਖ਼ਬਰ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਨੇ ਮੀਟਿੰਗ ਬੇਸਿੱਟਾ ਰਹਿਣ ਉਪਰੰਤ ਪ੍ਰਬੰਧਕੀ ਕੰਪਲੈਕਸ ਬਾਹਰ ਕਲਮ ਛੋੜ ਹੜਤਾਲ ਕੀਤੀ ਆਰੰਭ ਅਗਲੀ ਖ਼ਬਰ ਮੋਬਾਈਲ ਸਪੀਡ ਕੈਮਰਿਆਂ ਰਾਹੀਂ ਜਾਰੀ ਕੀਤੇ 4.7 ਮਿਲੀਅਨ ਡਾਲਰ ਦੇ ਜੁਰਮਾਨੇ ਹੋਣਗੇ ਵਾਪਸ- — ਪਹਿਲਾਂ ਅਦਾ ਕੀਤੀ ਰਕਮ ਨਹ...
Ad Position 24