16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸਰਪੰਚ ਮਾਹਮਦਪੁਰ ਨੇ ਸ਼ਗਨ ਸਕੀਮ ਦੀਆਂ ਸੇਵਾਵਾਂ ਨਿਰੰਤਰ ਜਾਰੀ ਰੱਖੀਆਂ

ਸ਼ੇਰਪੁਰ, 16 ਨਵੰਬਰ (ਦਰਸ਼ਨ ਸਿੰਘ ਖੇੜੀ)-ਗੁਰਮੀਤ ਸਿੰਘ ਸੰਧੂ ਮਾਹਮਦਪੁਰ ਹਨ ਜਿਨ੍ਹਾਂ ਨੇ ਸਰਪੰਚੀ ਦੀ ਚੋਣ ਮੁਹਿੰਮ ਚਲਾਉਣ ਸਮੇਂ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਗ਼ਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਸਮੇਂ ਸ਼ਗਨ ਸਕੀਮ ਸ਼ੁਰੂ ਕਰਕੇ 21 ਹਜ਼ਾਰ ਰੁਪਏ ਨਕਦ ਰਾਸ਼ੀ ਦੇਣ ਲਈ ਪਾਬੰਦ ਰਹਿਣਗੇ। ਸਰਪੰਚ ਮਾਹਮਦਪੁਰ ਨੇ ਸਕੀਲਾ ਪੁਤਰੀ ਸਦੀਕ ਮੁਹੰਮਦ ਅਤੇ ਆਸਮਾ ਪੁੱਤਰੀ ਸਲੀਮ ਮੁਹੰਮਦ ਨੂੰ ਨਕਦ ਸਗਨ ਰਾਸ਼ੀ ਦੇ ਕੇ ਆਪਣੇ ਕੀਤੇ ਇਕਰਾਰਾਂ ਨੂੰ ਬਾਖ਼ੂਬੀ ਨਿਭਾਇਆ।

Ad Position 21
No active advertisement
ਅਜੀਤ ਡੈਸਕ 17-11-2026
ਸ਼ੇਰਪੁਰ, 16 ਨਵੰਬਰ (ਦਰਸ਼ਨ ਸਿੰਘ ਖੇੜੀ)-ਗੁਰਮੀਤ ਸਿੰਘ ਸੰਧੂ ਮਾਹਮਦਪੁਰ ਹਨ ਜਿਨ੍ਹਾਂ ਨੇ ਸਰਪੰਚੀ ਦੀ ਚੋਣ ਮੁਹਿੰਮ ਚਲਾਉਣ ਸਮੇਂ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਗ਼ਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਸਮੇਂ ਸ਼ਗਨ ਸਕੀਮ ਸ਼ੁਰੂ ਕਰਕੇ 21 ਹਜ਼ਾਰ ਰੁਪਏ ਨਕਦ ਰਾਸ਼ੀ ਦੇਣ ਲਈ ਪਾਬੰਦ ਰਹਿਣਗੇ। ਸਰਪੰਚ ਮਾਹਮਦਪੁਰ ਨੇ ਸਕੀਲਾ ਪੁਤਰੀ ਸਦੀਕ ਮੁਹੰਮਦ ਅਤੇ ਆਸਮਾ ਪੁੱਤਰੀ ਸਲੀਮ ਮੁਹੰਮਦ ਨੂੰ ਨਕਦ ਸਗਨ ਰਾਸ਼ੀ ਦੇ ਕੇ ਆਪਣੇ ਕੀਤੇ ਇਕਰਾਰਾਂ ਨੂੰ ਬਾਖ਼ੂਬੀ ਨਿਭਾਇਆ।ਇਸ ਤੋਂ ਪਹਿਲਾਂ ਵੀ ਸਰਪੰਚ ਸੰਧੂ ਨੇ ਕਈ ਦਰਜਨ ਲੜਕੀਆਂ ਨੂੰ ਇਹ ਸ਼ਗਨ ਦੀ ਰਾਸ਼ੀ ਅਦਾ ਕੀਤੀ ਹੈ। ਲੋਕਾਂ ਵੱਲੋਂ ਇਸ ਗੱਲ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਚੌਥੀ ਵਾਰ ਸਰਪੰਚ ਬਣੇ ਗੁਰਮੀਤ ਸਿੰਘ ਸੰਧੂ ਨੇ ਹਰ ਸਮੇਂ ਗ਼ਰੀਬਾਂ, ਲੋੜਵੰਦਾਂ, ਵਿਧਵਾਵਾਂ, ਅਪੰਗਾਂ ਅਤੇ ਬੇਸਹਾਰਿਆਂ ਦੀ ਤਨੋਂ ਮਨੋਂ ਅਤੇ ਧਨੋਂ ਸੇਵਾਵਾਂ ਨਿਭਾਈਆਂ ਹਨ।
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰਤਾ ਦੀ ਭਰੋਸੇਯੋਗਤਾ ਕਾਇਮ ਰੱਖਣ ਦਾ ਦਿੱਤਾ ਸੱਦਾ ਅਗਲੀ ਖ਼ਬਰ ਬੱਸ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਦਿੱਤਾ ਜਾਵੇ ਮੁਆਵਜ਼ਾ - ਛੰਨਾ
Ad Position 24