ਬੱਸ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਦਿੱਤਾ ਜਾਵੇ ਮੁਆਵਜ਼ਾ - ਛੰਨਾ
ਸੰਗਰੂਰ, 16 ਨਵੰਬਰ (ਧੀਰਜ ਪਸੋਰੀਆ) - ਦਲਿਤ ਭਾਈਚਾਰੇ ਦੇ ਆਗੂ ਅਤੇ ਪੰਚਾਇਤ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਛੰਨਾ ਨੇ ਮੰਗ ਕੀਤੀ ਹੈ ਕਿ ਸੰਗਰੂਰ ਬੱਸ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜਖਮੀਆਂ ਨੂੰ ਯੋਗ ਮੁਆਵਜਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਜਦੋਂ ਵੀ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਰਾਜਨੀਤਿਕ ਆਗੂ ਰਾਜਨੀਤੀ ਕਰਨ ਲਈ ਇੱਕ ਦੂਜੇ ਤੋਂ ਮੂਹਰੇ ਹੁੰਦੇ ਹਨ।
ਸੰਗਰੂਰ, 16 ਨਵੰਬਰ (ਧੀਰਜ ਪਸੋਰੀਆ) - ਦਲਿਤ ਭਾਈਚਾਰੇ ਦੇ ਆਗੂ ਅਤੇ ਪੰਚਾਇਤ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਛੰਨਾ ਨੇ ਮੰਗ ਕੀਤੀ ਹੈ ਕਿ ਸੰਗਰੂਰ ਬੱਸ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜਖਮੀਆਂ ਨੂੰ ਯੋਗ ਮੁਆਵਜਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਜਦੋਂ ਵੀ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਰਾਜਨੀਤਿਕ ਆਗੂ ਰਾਜਨੀਤੀ ਕਰਨ ਲਈ ਇੱਕ ਦੂਜੇ ਤੋਂ ਮੂਹਰੇ ਹੁੰਦੇ ਹਨ। ਅਜਿਹੀ ਅਜਿਹਾ ਕੁਝ ਹੀ ਇਸ ਬੱਸ ਹਾਦਸੇ ਤੋਂ ਬਾਅਦ ਹੋਇਆ ਪਰ ਕਿਸੇ ਨੇ ਵੀ ਪੀੜਤ ਪਰਿਵਾਰਾਂ ਲਈ ਮੁਆਵਜੇ ਦੀ ਗੱਲ ਨਹੀਂ ਕੀਤੀ ਬਲਕਿ ਰਾਜਨੀਤਿਕ ਆਗੂ ਹਸਪਤਾਲਾਂ ਵਿੱਚ ਫੋਟੋਆਂ ਖਿਚਵਾਉਣ ਲਈ ਹੀ ਸਰਗਰਮ ਰਹੇ। ਸ੍ਰੀ ਜਸਵੀਰ ਛੰਨਾ ਨੇ ਕਿਹਾ ਕਿ ਜੋ ਇਹ ਹਾਦਸਾ ਵਾਪਰਿਆ ਹੈ ਇਹ ਕਿਤੇ ਨਾ ਕਿਤੇ ਮੌਜੂਦਾ ਪ੍ਰਬੰਧ ਵਿੱਚ ਗੜਬੜੀ ਦਾ ਨਤੀਜਾ ਹੈ, ਇਸ ਲਈ ਪੀੜਤ ਪਰਿਵਾਰਾਂ ਲਈ ਮੁਆਵਜ਼ਾ ਐਲਾਨਨ ਲਈ ਧਰਨੇ ਮੁਜਾਰਿਆਂ ਦੀ ਉਡੀਕ ਨਾ ਕੀਤੀ ਜਾਵੇ ਬਲਕਿ ਪੀੜਿਤ ਪਰਿਵਾਰਾਂ ਲਈ ਫੌਰੀ ਤੌਰ ਤੇ ਬਣਦੇ ਮੁਆਵਜੇ ਦਾ ਐਲਾਨ ਕੀਤਾ ਜਾਵੇ।