ਅਹਿਮਦਗੜ੍ਹ ਦੀ ਨਵੀਂ ਐੱਸ.ਡੀ.ਐੱਮ ਹਰਸ਼ਿਤਾ ਸ਼ਰਮਾ ਨੇ ਸੰਭਾਲਿਆ ਅਹੁਦਾ ਸੰਭਾਲਿਆ
ਅਹਿਮਦਗੜ੍ਹ, 13 ਨਵੰਬਰ (ਰਣਧੀਰ ਸਿੰਘ ਮਹੋਲੀ) - 2024 ਬੈਚ ਦੀ ਆਈ. ਏ.
ਅਹਿਮਦਗੜ੍ਹ, 13 ਨਵੰਬਰ (ਰਣਧੀਰ ਸਿੰਘ ਮਹੋਲੀ) - 2024 ਬੈਚ ਦੀ ਆਈ.ਏ.ਐੱਸ ਅਧਿਕਾਰੀ ਹਰਸ਼ਿਤਾ ਸ਼ਰਮਾ ਨੇ ਐੱਸ.ਡੀ.ਐੱਮ ਅਹਿਮਦਗੜ੍ਹ ਵਜੋਂ ਅਹੁਦਾ ਸੰਭਾਲਿਆ ਇਸ ਦੌਰਾਨ ਉਨ੍ਹਾਂ ਦੇ ਪਿਤਾ ਰਾਜੇਸ਼ ਸ਼ਰਮਾ, ਮਾਤਾ ਮੀਨਾ ਸ਼ਰਮਾ ਅਤੇ ਭਰਾ ਡਾ. ਮੁਕੁਲ ਸ਼ਰਮਾ ਵੀ ਮੌਜੂਦ ਰਹੇ। ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਤੋਂ ਜੀਵ ਵਿਗਿਆਨ ਵਿੱਚ ਐੱਮ.ਐੱਸ.ਸੀ ਕਰਨ ਵਾਲੀ ਹਰਸ਼ਿਤਾ ਸ਼ਰਮਾ ਵਲੋਂ ਪਹਿਲਾਂ ਮੋਗਾ ਵਿਖੇ ਵਿਸ਼ੇਸ਼ ਅਧਿਕਾਰੀ (ਸ਼ਹਿਰੀ ਵਿਕਾਸ) ਵਜੋਂ ਸੇਵਾਵਾਂ ਨਿਭਾਈਆਂ। ਅਹੁਦਾ ਸੰਭਾਲਣ ਉਪਰੰਤ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ, ਪ੍ਰਸ਼ਾਸਨ ਵਿੱਚ ਪਾਰਦਰਸ਼ਤਾ ਅਤੇ ਸਰਕਾਰੀ ਭਲਾਈ ਯੋਜਨਾਵਾਂ ਦਾ ਲਾਭ ਹਰ ਯੋਗ ਵਿਅਕਤੀ ਤੱਕ ਪਹੁੰਚਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਕਿਸਾਨਾਂ ਨੂੰ ਪਰਾਲੀ ਨਾ ਸਾੜਨ ਅਤੇ ਫਸਲੀ ਰਹਿੰਦ-ਖੂੰਹਦ ਦਾ ਆਧੁਨਿਕ ਤਕਨੀਕਾਂ ਰਾਹੀਂ ਪ੍ਰਬੰਧਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਣ, ਮਨੁੱਖੀ ਸਿਹਤ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਅਹਿਮਦਗੜ੍ਹ ਸਬ-ਡਵੀਜ਼ਨ ਦੇ ਸਰਵਪੱਖੀ ਵਿਕਾਸ ਲਈ ਪੂਰੀ ਲਗਨ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ।