ਡਾ. ਓਬਰਾਏ ਦੀ ਸੰਸਥਾ ਨੇ ਇਨਸਾਫ਼ ਕਮੇਟੀ ਅਲੀਸ਼ੇਰ ਦੀ ਕੀਤੀ ਆਰਥਿਕ ਮਦਦ
ਲਹਿਰਾਗਾਗਾ, 13 ਨਵੰਬਰ (ਪ੍ਰਵੀਨ ਖੋਖਰ) - ਕੁਝ ਦਿਨ ਪਹਿਲਾਂ ਪਿੰਡ ਚੋਟੀਆਂ ਨੇੜ੍ਹੇ ਵਾਪਰੇ ਇੱਕ ਸੜ੍ਹਕ ਹਾਦਸੇ ਵਿੱਚ ਮਾਰੇ ਗਏ ਪਿੰਡ ਅਲੀਸ਼ੇਰ ਦੇ 09 ਮਨਰੇਗਾਂ ਵਰਕਰਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਲਈ ਸਰਬੱਤ ਦਾ ਭਲਾ ਚੈਰੀਟੇਬਲ ਪਟਿਆਲਾ ਵੱਲੋਂ ਇਨਸਾਫ਼ ਕਮੇਟੀ ਅਲੀਸ਼ੇਰ ਦੀ ਆਰਥਿਕ ਮਦਦ ਕੀਤੀ ਗਈ । ਇਸ ਸਬੰਧੀ ਇਨਸਾਫ਼ ਕਮੇਟੀ ਦੇ ਆਗੂ ਜਗਜੀਤ ਭੁਟਾਲ, ਰਘਵੀਰ ਭੁਟਾਲ, ਲਛਮਣ ਅਲ਼ੀਸ਼ੇਰ, ਪ੍ਰੇਮਪਾਲ ਅਲੀਸ਼ੇਰ ਨੇ ਦੱਸਿਆ ਕਿ ਇਸ ਚੈਰੀਟੇਬਲ ਦੇ ਚੇਅਰਮੈਨ ਡਾ.
ਲਹਿਰਾਗਾਗਾ, 13 ਨਵੰਬਰ (ਪ੍ਰਵੀਨ ਖੋਖਰ) - ਕੁਝ ਦਿਨ ਪਹਿਲਾਂ ਪਿੰਡ ਚੋਟੀਆਂ ਨੇੜ੍ਹੇ ਵਾਪਰੇ ਇੱਕ ਸੜ੍ਹਕ ਹਾਦਸੇ ਵਿੱਚ ਮਾਰੇ ਗਏ ਪਿੰਡ ਅਲੀਸ਼ੇਰ ਦੇ 09 ਮਨਰੇਗਾਂ ਵਰਕਰਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਲਈ ਸਰਬੱਤ ਦਾ ਭਲਾ ਚੈਰੀਟੇਬਲ ਪਟਿਆਲਾ ਵੱਲੋਂ ਇਨਸਾਫ਼ ਕਮੇਟੀ ਅਲੀਸ਼ੇਰ ਦੀ ਆਰਥਿਕ ਮਦਦ ਕੀਤੀ ਗਈ । ਇਸ ਸਬੰਧੀ ਇਨਸਾਫ਼ ਕਮੇਟੀ ਦੇ ਆਗੂ ਜਗਜੀਤ ਭੁਟਾਲ, ਰਘਵੀਰ ਭੁਟਾਲ, ਲਛਮਣ ਅਲ਼ੀਸ਼ੇਰ, ਪ੍ਰੇਮਪਾਲ ਅਲੀਸ਼ੇਰ ਨੇ ਦੱਸਿਆ ਕਿ ਇਸ ਚੈਰੀਟੇਬਲ ਦੇ ਚੇਅਰਮੈਨ ਡਾ. ਐੱਸ.ਪੀ. ਸਿੰਘ ਓਬਰਾਏ ਨੇ ਜੱਸਾ ਸਿੰਘ, ਸੁਖਵਿੰਦਰ ਸਿੰਘ ਸੰਗਰੂਰ ਦੇ ਮਾਧਿਅਮ ਰਾਹੀਂ 51000 ਦਾ ਚੈੱਕ ਜਗਜੀਤ ਸਿੰਘ ਭੁਟਾਲ ਨੂੰ ਦਿੱਤਾ । ਇਨਸਾਫ਼ ਕਮੇਟੀ ਨੇ ਡਾ. ਓਬਰਾਏ ਅਤੇ ਇਨ੍ਹਾਂ ਦੀ ਸੰਸਥਾ ਦਾ ਇਸ ਗੱਲੋਂ ਧੰਨਵਾਦ ਕੀਤਾ ।