ਝੋਨੇ ’ਚ ਵੱਧ ਨਮੀ ਦੇ ਨਾਂਅ ’ਤੇ ਕਿਸਾਨਾਂ ਦੀ ਹੋ ਰਹੀ ਹੈ ਲੁੱਟ- ਪਰਮਿੰਦਰ ਸਿੰਘ ਢੀਂਡਸਾ
ਮੁੂਣਕ (ਸੰਗਰੂਰ), 13 ਨਵੰਬਰ (ਵਰਿੰਦਰ ਭਾਰਦਵਾਜ/ਪ੍ਰਵੀਨ ਮਦਾਨ)- ਇਕੱਲੀ ਮੂਣਕ ਅਨਾਜ ਮੰਡੀ ਹੀ ’ਚ ਹੀ ਨਹੀਂ, ਸਗੋਂ ਸਾਰੀਆਂ ਮੰਡੀਆਂ ਦਾ ਬੁਰਾ ਹਾਲ ਹੈ, ਕਿਸਾਨ ਹਫਤੇ ਹਫਤੇ ਤੋਂ ਝੋਨਾ ਲਈ ਮੰਡੀਆਂ ਵਿਚ ਬੈਠੇ ਹਨ, ਕਿਸਾਨਾਂ ਦਾ ਝੋਨਾ ਮੰਡੀਆਂ ਵਿਚ ਰੁਲ ਰਿਹੈ ਤੇ ਕਿਸਾਨਾਂ ਨੂੰ ਮੰਡੀਆਂ ਵਿਚ ਰਾਤਾਂ ਕੱਟਣ ਲਈ ਮਜ਼ਬੂਰ ਹੋੋਣਾ ਪੈ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਰਮਿੰਦਰ ਸਿੰਘ ਢੀਡਸਾ ਉਪ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਪੁਨਰ ਸਰਜੀਤ) ਨੇ ਅਨਾਜ ਮੰਡੀ ਮੂਣਕ ਵਿਖੇ ਮੌਕੇ ’ਤੇ ਹਾਜ਼ਰ ਕਿਸਾਨਾਂ ਤੋਂ ਮਿਲੀਆਂ ਸ਼ਿਕਾਇਤਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਮੁੂਣਕ (ਸੰਗਰੂਰ), 13 ਨਵੰਬਰ (ਵਰਿੰਦਰ ਭਾਰਦਵਾਜ/ਪ੍ਰਵੀਨ ਮਦਾਨ)- ਇਕੱਲੀ ਮੂਣਕ ਅਨਾਜ ਮੰਡੀ ਹੀ ’ਚ ਹੀ ਨਹੀਂ, ਸਗੋਂ ਸਾਰੀਆਂ ਮੰਡੀਆਂ ਦਾ ਬੁਰਾ ਹਾਲ ਹੈ, ਕਿਸਾਨ ਹਫਤੇ ਹਫਤੇ ਤੋਂ ਝੋਨਾ ਲਈ ਮੰਡੀਆਂ ਵਿਚ ਬੈਠੇ ਹਨ, ਕਿਸਾਨਾਂ ਦਾ ਝੋਨਾ ਮੰਡੀਆਂ ਵਿਚ ਰੁਲ ਰਿਹੈ ਤੇ ਕਿਸਾਨਾਂ ਨੂੰ ਮੰਡੀਆਂ ਵਿਚ ਰਾਤਾਂ ਕੱਟਣ ਲਈ ਮਜ਼ਬੂਰ ਹੋੋਣਾ ਪੈ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਰਮਿੰਦਰ ਸਿੰਘ ਢੀਡਸਾ ਉਪ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਪੁਨਰ ਸਰਜੀਤ) ਨੇ ਅਨਾਜ ਮੰਡੀ ਮੂਣਕ ਵਿਖੇ ਮੌਕੇ ’ਤੇ ਹਾਜ਼ਰ ਕਿਸਾਨਾਂ ਤੋਂ ਮਿਲੀਆਂ ਸ਼ਿਕਾਇਤਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਇਕ ਤਾਂ ਹਫਤੇ ਭਰ ਤੋਂ ਝੋਨੇ ਦੀ ਖਰੀਦ ਨਹੀਂ ਹੋ ਰਹੀ ਦੂਸਰੀ ਵੱਡੀ ਗੱਲ ਇਹ ਹੈ ਕਿ ਝੋਨਾ ਵੇਚਣ ਲਈ ਕਿਸਾਨਾ ਨੂੰ ਵਧੇਰੇ ਨਮੀਂ ਦਾ ਬਹਾਨਾ ਲਗਾ ਕੇ ਨਿਰਧਾਰਤ ਸਰਕਾਰੀ ਭਾਅ ਤੋਂ 100 ਤੋਂ 300 ਰੁਪਏ ਦੀ ਵੱਡੀ ਕਾਟ ਲਗਾਈ ਜਾ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਝੋਨਾ ਜਲਦ ਤੋਂ ਜਲਦ ਖਰੀਦਿਆ ਜਾਵੇ ਅਤੇ ਇਕ ਰੁਪਏ ਦੀ ਕਾਟ ਵੀ ਨਹੀਂ ਲੱਗਣੀ ਚਾਹੀਦੀ। ਉਨ੍ਹਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੇ ਨਿਰਧਾਰਿਤ ਕੀਤੇ ਟੀਚੇ ਨੂੰ ਘੱਟੋ ਘੱਟ 10 ਫੀਸਦੀ ਹੋਰ ਵਧਾਇਆ ਜਾਵੇ ਤਾਂ ਜੋ ਆੜਤੀਆਂ ਕਿਸਾਨਾਂ ਤੇ ਵਪਾਰੀਆਂ ਦੀਆਂ ਮੁਸ਼ਕਿਲਾਂ ਹੱਲ ਹੋ ਸਕਣ। ਇਸ ਮੌਕੇ ਹਾਜ਼ਰ ਝੋਨਾ ਵੇਚਣ ਆਏ ਕਿਸਾਨ ਸਤਿਗੁਰ ਸਿੰਘ ਬਖੋਰਾ, ਸੁਖਪਾਲ ਸਿੰਘ ਦੇਹਲਾ ਸਮੇਤ ਕਈ ਕਿਸਾਨਾਂ ਨੇ ਦੱਸਿਆ ਕਿ ਉਨਾਂ ਨੂੰ ਇੱਕ ਹਫਤੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਅਖੀਰ ਵਿੱਚ ਉਹਨਾਂ ਨੂੰ ਮਜਬੂਰਨ 100 ਰੁਪਏ ਦੇ ਹਿਸਾਬ ਨਾਲ ਕੱਟ ਲਗਵਾ ਕੇ ਝੋਨਾ ਵੇਚਣਾ ਪਿਆ ਹੈ। ਢੀਂਡਸਾ ਨੇ ਬਾਹਰੀ ਰਾਜਾਂ ਤੋਂ ਆਉਣ ਵਾਲੀ ਜੀਰੀ ਦੇ ਸਬੰਧੀ ਆੜਤੀਆਂ ਦੇ ਪ੍ਰਧਾਨ ਦੀਪਕ ਬੰਸਲ ਨੂੰ ਕਿਹਾ ਕਿ ਤੁਸੀਂ ਇੱਕ ਮਤਾ ਪਾ ਕੇ ਪੰਜਾਬ ਸਰਕਾਰ ਨੂੰ ਭੇਜੋ ਜਿਹੜਾ ਬਾਹਰੀ ਸੂਬਿਆਂ ਤੋਂ ਪੰਜਾਬ ਦੀਆਂ ਮੰਡੀਆਂ ਵਿੱਚ ਝੋਨਾ ਆ ਰਿਹਾ ਹੈ ਉਸ ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਜਾਵੇ ਨਹੀਂ ਤਾਂ ਝੋਨੇ ਦਾ ਵਿਕਣਾ ਬਹੁਤ ਹੀ ਗੰਭੀਰ ਸਮੱਸਿਆ ਬਣ ਜਾਵੇਗੀ। ਇਸ ਮੌਕੇ ਰਾਮਪਾਲ ਸਿੰਘ ਬਹਿਣੀਵਾਲ, ਪਾਲ ਸਿੰਘ ਗੇਹਲਾ, ਬਲਾਕ ਸੰਮਤੀ ਮੈਂਬਰ ਭੁਪਿੰਦਰ ਸਿੰਘ ਮਹਾਂ ਸਿੰਘ ਵਾਲਾ, ਚਮਕੌਰ ਸਿੰਘ ਬਾਦਲਗੜ੍ਹ, ਹਰਜੋਤ ਸਿੰਘ ਪੀ.ਏ. ਢੀਡਸਾ, ਪ੍ਰਿੰਸੀਪਲ ਕੁਲਦੀਪ ਸਿੰਘ ਚੁੂਲੜ ਕਲਾਂ, ਭੀਮ ਸੈਨ ਗਰਗ, ਸਰਕਲ ਪ੍ਰਧਾਨ ਕਾਬਲ ਸਿੰਘ ਸੇਖੋਂ, ਐਮ.ਸੀ. ਰਜੇਸ਼ ਕੁਮਾਰ ਡਫਲੀ, ਛੱਜੂ ਸਿੰਘ ਸੇਖੂਵਾਸ, ਪਾਲ ਸਿੰਘ ਦੇਹਲਾ, ਭਿੰਦੂ ਬੱਲਰਾਂ, ਗੁਰਨਾਮ ਸਿੰਘ ਮਨੇਸ਼ ਮੰਡਵੀ, ਕਸ਼ਿਸ਼ ਅਰੋੜਾ ਕੱਕੀ, ਮੋਹਿਕ ਗਰਗ, ਸਲੀਮ ਅਲੀ ਖਾਨ, ਮਲਕਿੰਦਰ ਸਿੰਘ ਮੰਡਵੀ, ਗੁਰਸੇਵ ਸਿੰਘ ਮਨਿਆਣਾ, ਗੋਰਾ ਸਿੰਘ ਦੇਹਲਾ, ਸੰਦੀਪ ਬੰਗਾ, ਕਿਸਾਨ ਮਾਨਾ ਸਿੰਘ ਭਟਾਲ ਕਲਾਂ, ਬਲਵਿੰਦਰ ਸਿੰਘ ਭੂੰਦੜ ਭੈਣੀ, ਬਿੰਦਰ ਸਿੰਘ ਬੱਲਰਾਂ, ਕੁਲਦੀਪ ਸਿੰਘ ਭੁਟਾਲ, ਦ ਲਵਾਰਾ ਸਿੰਘ ਕੜੈਲ ਤੇ ਕੁਲਦੀਪ ਸਿੰਘ ਆਦਿ ਕਿਸਾਨ ਵੀ ਮੌਜੂਦ ਸਨ।