12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਅੰਤਰ-ਹਾਊਸ ਖੇਡ ਮੁਕਾਬਲਿਆਂ ਵਿੱਚ ਰਵਿੰਦਰ ਨਾਥ ਟੈਗੋਰ ਹਾਊਸ ਨੇ ਜਿੱਤਿਆ ਪਹਿਲਾ ਸਥਾਨ

ਲਹਿਰਾਗਾਗਾ, 12 ਨਵੰਬਰ (ਅਸ਼ੋਕ ਗਰਗ) - ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦਾ 28ਵਾਂ ਸਾਲਾਨਾ ਤਿੰਨ ਰੋਜ਼ਾ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਿਆ। ਅੰਤਰ ਹਾਊਸ ਖੇਡ ਮੁਕਾਬਲਿਆਂ ਵਿੱਚ ਰਵਿੰਦਰ ਨਾਥ ਟੈਗੋਰ ਹਾਊਸ ਨੇ ਰਾਣੀ ਲਕਸ਼ਮੀ ਬਾਈ ਹਾਊਸ ਨੇ 691 ਅੰਕ ਲੈ ਕੇ ਪਹਿਲਾ ਸਥਾਨ, ਭਗਤ ਪੂਰਨ ਸਿੰਘ ਹਾਊਸ ਨੇ 684 ਅੰਕ ਲੈ ਕੇ ਦੂਸਰਾ ਅਤੇ ਰਾਣੀ ਲਕਛਮੀ ਬਾਈ ਹਾਊਸ ਨੇ 643 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।

Ad Position 21
No active advertisement
ਅਜੀਤ ਡੈਸਕ 13-11-2026
ਲਹਿਰਾਗਾਗਾ, 12 ਨਵੰਬਰ (ਅਸ਼ੋਕ ਗਰਗ) - ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦਾ 28ਵਾਂ ਸਾਲਾਨਾ ਤਿੰਨ ਰੋਜ਼ਾ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਿਆ। ਅੰਤਰ ਹਾਊਸ ਖੇਡ ਮੁਕਾਬਲਿਆਂ ਵਿੱਚ ਰਵਿੰਦਰ ਨਾਥ ਟੈਗੋਰ ਹਾਊਸ ਨੇ ਰਾਣੀ ਲਕਸ਼ਮੀ ਬਾਈ ਹਾਊਸ ਨੇ 691 ਅੰਕ ਲੈ ਕੇ ਪਹਿਲਾ ਸਥਾਨ, ਭਗਤ ਪੂਰਨ ਸਿੰਘ ਹਾਊਸ ਨੇ 684 ਅੰਕ ਲੈ ਕੇ ਦੂਸਰਾ ਅਤੇ ਰਾਣੀ ਲਕਛਮੀ ਬਾਈ ਹਾਊਸ ਨੇ 643 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਖੇਡ ਮੇਲੇ ਦੌਰਾਨ 100 ਮੀਟਰ ਦੌੜ, ਲੰਬੀ ਛਾਲ, ਤਿੰਨ ਟੰਗੀ ਦੌੜ, ਅੜਿੱਕਾ ਦੌੜ, ਬੋਰੀ ਦੌੜ, ਮਟਕਾ ਦੌੜ ਤੋਂ ਇਲਾਵਾ ਰੱਸਾਕੱਸੀ, ਕਬੱਡੀ, ਫੁੱਟਬਾਲ ਅਤੇ ਖੋ-ਖੋ ਸਮੇਤ ਕਰੀਬ 25 ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਖੇਡ ਮੇਲੇ ਦੇ ਵਿਸ਼ੇਸ਼ ਤੌਰ ‘ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਕੌਰ ਗਰੇਵਾਲ ਨੇ ਸ਼ਾਨਦਾਰ ਮਾਰਚ ਪਾਸਟ ਦੀ ਸਲਾਮੀ ਲੈਣ ਉਪਰੰਤ ਵਿਦਿਆਰਥੀਆਂ ਦੇ ਤਾਲਮੇਲ ਅਤੇ ਅਨੁਸ਼ਾਸਨ ਦੀ ਸ਼ਲਾਘਾ ਕੀਤੀ। ਇਸੇ ਦੌਰਾਨ ਮਾਪਿਆਂ ਦੀ ਸ਼ਮੂਲੀਅਤ ਕਾਫੀ ਰਹੀ। ਇਸ ਮੌਕੇ ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਖੇਡ-ਰਿਪੋਰਟ ਸਾਂਝੀ ਕਰਦਿਆਂ ਕਿਹਾ ਕਿ ਹਰ ਸਾਲ ਸੀਬਾ ਸਕੂਲ ਦੇ ਸੈਂਕੜੇ ਖਿਡਾਰੀ ਦੇਸ਼ ਪੱਧਰੀ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰਦੇ ਹਨ।ਇਸ ਮੌਕੇ ਮੈਡਮ ਅਮਨ ਢੀਂਡਸਾ, ਖੇਡ ਇੰਚਾਰਜ ਨਰੇਸ਼ ਚੌਧਰੀ, ਸੁਭਾਸ਼ ਮਿੱਤਲ, ਹਰਵਿੰਦਰ ਸਿੰਘ, ਰਮਨਦੀਪ ਕੌਰ ਅਤੇ ਗੁਰਪ੍ਰੀਤ ਕੌਰ ਮੌਜੂਦ ਸਨ। ਸਕੂਲ ਹੀ ਅਸਲ ਵਿੱਚ ਖੇਡਾਂ ਦੀ ਨਰਸਰੀ ਹੈ - ਡਾ. ਪੁਸ਼ਪਿੰਦਰ ਸਿੰਘ ਗਿੱਲ ਸੀਬਾ ਸਕੂਲ ਲਹਿਰਾਗਾਗਾ ਦੀ ਸਾਲਾਨਾ ਖੇਡ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਆਏ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾਕਟਰ ਪੁਸ਼ਪਿੰਦਰ ਸਿੰਘ ਗਿੱਲ ਨੇ ਖਿਡਾਰੀਆਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਜਦੋਂ ਸਕੂਲ ਵਿੱਚ ਪੜ੍ਹਦਿਆਂ ਖੇਡਣ ਦੀ ਚੇਟਕ ਲੱਗਦੀ ਹੈ ਅਤੇ ਮਾਪਿਆਂ ਅਧਿਆਪਕ ਅਤੇ ਸਕੂਲ ਦਾ ਸਹਿਯੋਗ ਮਿਲਦਾ ਹੈ ਤਾਂ ਹੀ ਕੋਈ ਵਧੀਆ ਖਿਡਾਰੀ ਪੈਦਾ ਹੁੰਦਾ ਹੈ। ਉਨ੍ਹਾਂ ਕਹਾਣੀਆਂ ਸੁਣਾਉਣ ਦੇ ਆਪਣੇ ਅੰਦਾਜ ਵਿੱਚ ਕੁਰਸੀ ਦੀ ਉਦਾਹਰਨ ਦਿੰਦੇ ਕਿਹਾ ਕਿ ਕੁਰਸੀ ਦੇ ਪਾਵਿਆਂ ਤੋਂ ਲੈ ਕੇ ਪਿੱਠ ਤੱਕ ਕਈ ਹਿੱਸੇ ਸਾਨੂੰ ਦਿਖਦੇ ਹਨ ਹਨ, ਪਰ ਮੇਖਾਂ ਅਤੇ ਫੈਵੀਕੋਲ ਚਾਹੇ ਦੇਖਦੇ ਨਹੀਂ, ਪਰ ਉਨ੍ਹਾਂ ਦਾ ਮਹੱਤਵ ਕੁਰਸੀ ਨੂੰ ਜੋੜੀ ਰੱਖਣ ਵਿੱਚ ਕਾਫੀ ਹੁੰਦਾ ਹੈ । ਇਸੇ ਤਰ੍ਹਾਂ ਸਾਡੀ ਜਿੰਦਗੀ ਵਿੱਚ ਬਹੁਤ ਕੁਝ ਅਜਿਹਾ ਹੁੰਦਾ ਹੈ, ਜੋ ਸਾਨੂੰ ਜਿੰਦਗੀ ਨਾਲ ਜੋੜ ਕੇ ਰੱਖਦਾ ਹੈ ਜਿਹਦੇ ਵਿੱਚ ਖੇਡਾਂ ਮੋਹਰੀ ਹਨ।
Ad Position 22
No active advertisement
ਪਿਛਲੀ ਖ਼ਬਰ ਜਨਗਣਨਾ-2027 ਸਵੈ-ਗਣਨਾ ਦੀ ਪ੍ਰਕਿਰਿਆ 16 ਤੋਂ ਹੋਵੇਗੀ ਸ਼ੁਰੂ - ਤਿੜਕੇ ਅਗਲੀ ਖ਼ਬਰ ਆਰ.ਟੀ.ਓ. ਛੀਨਾ ਦੀ ਵੱਡੀ ਕਾਰਵਾਈ, 2 ਸਕੂਲੀ ਬੱਸਾਂ ਤੇ 7 ਓਵਰਲੋਡ ਟਰੱਕ ਜ਼ਬਤ
Ad Position 24