ਕਤਲ ਦੇ ਮਾਮਲੇ ਵਿੱਚ ਉਮਰ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ
ਸੰਗਰੂਰ, 12 ਨਵੰਬਰ (ਧੀਰਜ ਪਸੋਰੀਆ)-ਜ਼ਿਲ੍ਹਾ ਸੈਸ਼ਨ ਜੱਜ ਮੁਨੀਸ਼ ਸਿੰਗਲ ਦੀ ਅਦਾਲਤ ਨੇ ਮੁੱਦਈ ਪੱਖ ਦੇ ਵਕੀਲ ਬੇਅੰਤ ਸਿੰਘ ਛਾਜਲੀ ਵੱਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਕਤਲ ਦੇ ਇੱਕ ਮਾਮਲੇ ਵਿੱਚ ਦੋਸ਼ੀ ਨੂੰ ਉਮਰ ਕੈਦ ਅਤੇ 10 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪੁਲਿਸ ਥਾਣਾ ਖਨੌਰੀ ਵਿਖੇ 15 ਮਾਰਚ 2023 ਨੂੰ ਦਰਜ ਮਾਮਲੇ ਮੁਤਾਬਿਕ ਮੀਤ ਸਿੰਘ ਵਾਸੀ ਪਿੰਡ ਹਰੀਗੜ੍ਹ ਗੇਹਲਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਕਿ ਸਾਡੇ ਪਿੰਡ ਦਾ ਹਰਮੇਸ਼ ਸਿੰਘ ਉਰਫ਼ ਕਾਲਾ ਮੇਰੇ ਭਰਾ ਭੋਲਾ ਸਿੰਘ ਕੋਲ ਆਇਆ ਜਿਸ ਤੋਂ ਉਹ ਪੰਜ ਹਜ਼ਾਰ ਰੁਪਏ ਮੰਗ ਰਿਹਾ ਸੀ ਪਰ ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ, ਉਹ ਉਸ ਦੇ ਭਰਾ ਨੂੰ ਨਾਲ ਹੀ ਲੈ ਗਿਆ।
ਸੰਗਰੂਰ, 12 ਨਵੰਬਰ (ਧੀਰਜ ਪਸੋਰੀਆ)-ਜ਼ਿਲ੍ਹਾ ਸੈਸ਼ਨ ਜੱਜ ਮੁਨੀਸ਼ ਸਿੰਗਲ ਦੀ ਅਦਾਲਤ ਨੇ ਮੁੱਦਈ ਪੱਖ ਦੇ ਵਕੀਲ ਬੇਅੰਤ ਸਿੰਘ ਛਾਜਲੀ ਵੱਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਕਤਲ ਦੇ ਇੱਕ ਮਾਮਲੇ ਵਿੱਚ ਦੋਸ਼ੀ ਨੂੰ ਉਮਰ ਕੈਦ ਅਤੇ 10 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪੁਲਿਸ ਥਾਣਾ ਖਨੌਰੀ ਵਿਖੇ 15 ਮਾਰਚ 2023 ਨੂੰ ਦਰਜ ਮਾਮਲੇ ਮੁਤਾਬਿਕ ਮੀਤ ਸਿੰਘ ਵਾਸੀ ਪਿੰਡ ਹਰੀਗੜ੍ਹ ਗੇਹਲਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਕਿ ਸਾਡੇ ਪਿੰਡ ਦਾ ਹਰਮੇਸ਼ ਸਿੰਘ ਉਰਫ਼ ਕਾਲਾ ਮੇਰੇ ਭਰਾ ਭੋਲਾ ਸਿੰਘ ਕੋਲ ਆਇਆ ਜਿਸ ਤੋਂ ਉਹ ਪੰਜ ਹਜ਼ਾਰ ਰੁਪਏ ਮੰਗ ਰਿਹਾ ਸੀ ਪਰ ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ, ਉਹ ਉਸ ਦੇ ਭਰਾ ਨੂੰ ਨਾਲ ਹੀ ਲੈ ਗਿਆ। ਸਾਰੀ ਰਾਤ ਬੀਤਣ ’ਤੇ ਵੀ ਭਰਾ ਭੋਲਾ ਸਿੰਘ ਵਾਪਸ ਨਹੀਂ ਆਇਆ। ਭਰਾ ਦੀ ਤਲਾਸ਼ ਦੇ ਦੌਰਾਨ ਰਾਹ ਵਿੱਚ ਹਰਮੇਸ਼ ਸਿੰਘ ਨੂੰ ਪਿੰਡ ਵੱਲ ਆਉਂਦਾ ਦੇਖ ਕੇ ਉਸ ਤੋਂ ਪੁੱਛਿਆ ਕਿ ਕੱਲ੍ਹ ਭਰਾ ਤੇਰੇ ਨਾਲ ਗਿਆ ਸੀ ਹੁਣ ਉਹ ਨਹੀਂ ਆਇਆ,ਦੇਖਿਆ ਗਿਆ ਕਿ ਹਰਮੇਸ਼ ਸਿੰਘ ਦੇ ਕੱਪੜੇ ਖ਼ੂਨ ਨਾਲ ਲਿੱਬੜੇ ਹੋਏ ਸੀ ਤੇ ਉਹ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੱਤੇ ਬਗੈਰ ਚੁੱਪ ਚਪੀਤੇ ਅੱਗੇ ਲੰਘ ਗਿਆ। ਅੱਗੇ ਜਾ ਕੇ ਵੇਖਿਆ ਤਾਂ ਹਰਮੇਸ਼ ਸਿੰਘ ਦੇ ਖੇਤ ਦੇ ਮੋਟਰ ਦੇ ਕੋਠੇ ਦੇ ਨੇੜੇ ਭਰਾ ਭੋਲਾ ਸਿੰਘ ਦੀ ਲਾਸ਼ ਪਈ ਸੀ ਜਿਸ ਦੇ ਸਿਰ ਪਰ ਕਾਫ਼ੀ ਸੱਟਾਂ ਲੱਗੀਆਂ ਹੋਈਆਂ ਸਨ। ਹੁਣ ਉਨ੍ਹਾਂ ਨੂੰ ਪੂਰਾ ਯਕੀਨ ਹੋ ਗਿਆ ਕਿ ਭੋਲਾ ਸਿੰਘ ਦਾ ਕਤਲ ਹਰਮੇਸ਼ ਸਿੰਘ ਉਰਫ਼ ਕਾਲਾ ਨੇ 5 ਹਜ਼ਾਰ ਰੁਪਏ ਦੇ ਲਾਲਚ ਵਿੱਚ ਆ ਕੇ ਕੀਤਾ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਉੱਤੇ ਕਤਲ ਦਾ ਮਾਮਲਾ ਦਰਜ ਕਰ ਕੇ ਮ੍ਰਿਤਕ ਭੋਲਾ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾਇਆ ਅਤੇ ਹਰਮੇਸ਼ ਸਿੰਘ ਉਰਫ਼ ਕਾਲਾ ਨੂੰ ਇਸ ਮਾਮਲੇ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ। ਹੁਣ ਅਦਾਲਤ ਵਿੱਚ ਸੁਣਵਾਈ ਮੁਕੰਮਲ ਹੋਣ ਉੱਤੇ ਹਰਮੇਸ਼ ਸਿੰਘ ਉਰਫ਼ ਕਾਲਾ ਨੂੰ ਉਮਰ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।