10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਬਾਬਾ ਮੁਰਲੋ ਸ਼ਾਹ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ

ਭਦੌੜ, 10 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਬਾਬਾ ਮੁਰਲੋ ਸ਼ਾਹ ਦਰਗਾਹ ਭਦੌੜ ਉੱਪਰ ਬਾਬੇ ਮਰਦਾਨੇ ਕੇ ਭਾਈਚਾਰੇ ਦਾ ਇਕੱਠ ਹੋਇਆ ਜਿਸ ਦੌਰਾਨ ਪਿੰਡ ਵਿਚ ਪਏ ਧਾਰਮਿਕ ਸਥਾਨਾਂ ਦੀ ਸਾਂਭ ਸੰਭਾਲ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਬਾਬੇ ਮਰਦਾਨੇ ਭਾਈਚਾਰੇ ਵਿਚੋਂ ਧਾਰਮਿਕ ਸਥਾਨਾਂ ਅਤੇ ਭਾਈਚਾਰੇ ਦੇ ਏਕੇ ਨੂੰ ਹੋਰ ਵਧਾਉਣ ਲਈ ਬਾਬਾ ਮੁਰਲੋ ਸਾਹ ਪ੍ਰਬੰਧਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਜਿਸ ਵਿਚ ਸਰਬਸੰਮਤੀ ਨਾਲ ਮਹਿੰਦੀ ਹਸਨ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਉੱਥੇ ਕਾਲਾ ਖ਼ਾਨ ਜਰਨਲ ਸਕੱਤਰ, ਖ਼ਜ਼ਾਨਚੀ ਰਫ਼ੀਕ ਮੁਹੰਮਦ, ਸ਼ਮਸ਼ਾਦ ਗੋਚਾ ਅਤੇ ਪਾਲਾ ਖ਼ਾਨ ਨੂੰ ਮੀਤ ਪ੍ਰਧਾਨ, ਰਾਜ ਮੁਹੰਮਦ ਸਲਾਹਕਾਰ ਮੈਂਬਰ, ਸਿੰਦਾ ਖ਼ਾਨ ਪ੍ਰੈੱਸ ਸਕੱਤਰ ਅਤੇ ਸਿੰਦਾ ਖ਼ਾਨ ਨੂੰ ਮੈਂਬਰ ਚੁਣ ਲਿਆ ਗਿਆ।

Ad Position 21
No active advertisement
ਅਜੀਤ ਡੈਸਕ 11-11-2026
ਭਦੌੜ, 10 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਬਾਬਾ ਮੁਰਲੋ ਸ਼ਾਹ ਦਰਗਾਹ ਭਦੌੜ ਉੱਪਰ ਬਾਬੇ ਮਰਦਾਨੇ ਕੇ ਭਾਈਚਾਰੇ ਦਾ ਇਕੱਠ ਹੋਇਆ ਜਿਸ ਦੌਰਾਨ ਪਿੰਡ ਵਿਚ ਪਏ ਧਾਰਮਿਕ ਸਥਾਨਾਂ ਦੀ ਸਾਂਭ ਸੰਭਾਲ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਬਾਬੇ ਮਰਦਾਨੇ ਭਾਈਚਾਰੇ ਵਿਚੋਂ ਧਾਰਮਿਕ ਸਥਾਨਾਂ ਅਤੇ ਭਾਈਚਾਰੇ ਦੇ ਏਕੇ ਨੂੰ ਹੋਰ ਵਧਾਉਣ ਲਈ ਬਾਬਾ ਮੁਰਲੋ ਸਾਹ ਪ੍ਰਬੰਧਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਜਿਸ ਵਿਚ ਸਰਬਸੰਮਤੀ ਨਾਲ ਮਹਿੰਦੀ ਹਸਨ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਉੱਥੇ ਕਾਲਾ ਖ਼ਾਨ ਜਰਨਲ ਸਕੱਤਰ, ਖ਼ਜ਼ਾਨਚੀ ਰਫ਼ੀਕ ਮੁਹੰਮਦ, ਸ਼ਮਸ਼ਾਦ ਗੋਚਾ ਅਤੇ ਪਾਲਾ ਖ਼ਾਨ ਨੂੰ ਮੀਤ ਪ੍ਰਧਾਨ, ਰਾਜ ਮੁਹੰਮਦ ਸਲਾਹਕਾਰ ਮੈਂਬਰ, ਸਿੰਦਾ ਖ਼ਾਨ ਪ੍ਰੈੱਸ ਸਕੱਤਰ ਅਤੇ ਸਿੰਦਾ ਖ਼ਾਨ ਨੂੰ ਮੈਂਬਰ ਚੁਣ ਲਿਆ ਗਿਆ। ਇਸ ਮੌਕੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ ਵੀ ਵਿਸ਼ੇਸ਼ ਤੌਰ ’ਤੇ ਪੁੱਜੇ ਜਿਨ੍ਹਾਂ ਨੂੰ ਚੁਣੀ ਪ੍ਰਬੰਧਕ ਕਮੇਟੀ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਜਿਨ੍ਹਾਂ ਨੂੰ ਪ੍ਰਧਾਨ ਜਗਦੀਪ ਸਿੰਘ ਜੱਗੀ ਨੇ ਹਲਕਾ ਵਿਧਾਇਕ ਤੱਕ ਪਹੁੰਚਣ ਦੀ ਹਾਮੀ ਭਰੀ ਅਤੇ ਜਲਦੀ ਸਮੱਸਿਆਵਾਂ ਨੂੰ ਪੂਰੀਆਂ ਕਰਨ ਦਾ ਵਾਅਦਾ ਵੀ ਕੀਤਾ। ਇਸ ਸਮੇਂ ਨਗਰ ਕੌਂਸਲ ਦੇ ਮੀਤ ਪ੍ਰਧਾਨ ਤਰਲੋਚਣ ਸਿੰਘ ਜੱਗਾ, ਬਲਾਕ ਪ੍ਰਧਾਨ ਮੋਨੂ ਸ਼ਰਮਾ, ਗੁਰਦੀਪ ਸਿੰਘ, ਭੋਲਾ ਸਿੰਘ, ਲੈਕ : ਨੀਲੂ ਖ਼ਾਨ, ਮੰਗੂ ਖ਼ਾਨ, ਨਿਯਾਕਤ ਅਲੀ, ਆਬਾਦ ਹੁਸੈਨ, ਬਾਬਾ ਤੁਫੈਲ ਹੁਸੈਨ, ਮੱਖਣ ਖ਼ਾਨ ਗੋਚਾ, ਸਫੀ ਮੁਹੰਮਦ, ਸੋਨੀ ਖ਼ਾਨ, ਬਾਰੂ ਖ਼ਾਨ, ਸ਼ਮਸ਼ੇਰ ਹੁਸੈਨ ਥਾਣੇਦਾਰ, ਹੈਪੀ ਖ਼ਾਨ, ਬੂਟਾ ਖ਼ਾਨ, ਅਤੇ ਰਫ਼ੀ ਮੁਹੰਮਦ ਸਮੇਤ ਹੋਰ ਭਾਈਚਾਰੇ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੀ.ਵੀ.ਐੱਮ ਇੰਟਰਨੈਸ਼ਨਲ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਾਰ ਰੋਜ਼ਾ ਸਮਾਗਮਾਂ ਦੀ ਸ਼ੁਰੂਆਤ ਭਲਕੇ
Ad Position 24