08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦੀਵਿਆਂ ਦੀ ਲੋਅ ਤੇ ਰੰਗੋਲੀਆਂ ਦੇ ਰੰਗਾਂ ਨਾਲ ਆਰੀਆ ਸਕੂਲ ਰਿਹਾ ਰੌਸ਼ਨ

ਤਪਾ ਮੰਡੀ, 9 ਨਵੰਬਰ (ਪ੍ਰਵੀਨ ਗਰਗ)-ਐਸ. ਐਨ.

Ad Position 21
No active advertisement
ਅਜੀਤ ਡੈਸਕ 10-11-2026
ਤਪਾ ਮੰਡੀ, 9 ਨਵੰਬਰ (ਪ੍ਰਵੀਨ ਗਰਗ)-ਐਸ.ਐਨ.ਆਰੀਆ ਹਾਈ ਸਕੂਲ ਤਪਾ ਵਿਚ ਦੀਵਾਲੀ ਦੇ ਤਿਉਹਾਰ ਮੌਕੇ ’ਤੇ ਆਧਾਰਿਤ ਇੱਕ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਦੀਵਾ ਸਜਾਵਟ, ਰੰਗੋਲੀ ਅਤੇ ਕਲਾਸ ਸਜਾਵਟ ਅਤੇ ਸਭਿਆਚਾਰਕ ਮੁਕਾਬਲੇ ਕਰਵਾਏ ਗਏ। ਸਕੂਲ ਪ੍ਰਿੰਸੀਪਲ ਅਲਕਾ ਕੌਸ਼ਲ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੇ ਤਿਉਹਾਰ ਦੇ ਇਤਿਹਾਸ ਉੱਤੇ ਵਿਸਥਾਰ ਪੂਰਵਕ ਚਾਨਣਾ ਪਾਉਂਦੇ ਹੋਏ ਇਸ ਦੀ ਮਹੱਤਤਾ ਬਾਰੇ ਦੱਸਿਆ ਕਿ ਦੀਵਾਲੀ ਹਿੰਦੂਆਂ ਸਮੇਤ ਸਿੱਖਾਂ ਵਲੋਂ ਬੰਦੀ ਛੋੜ ਵਜੋਂ ਮਨਾਈ ਜਾਂਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਹਰੀ ਦੀਵਾਲੀ ਮਨਾਉਣ ਦੀ ਸਲਾਹ ਦਿੰਦਿਆਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਮਠਿਆਈ ਵੀ ਵੰਡੀ ਗਈ। ਇਸ ਮੌਕੇ ਰਮਨਦੀਪ ਕੌਰ, ਸਿਮਰਨਜੀਤ ਕੌਰ, ਜਯੋਤੀ ਕੌਰ ਅਤੇ ਸੋਨੀ ਕੁਮਾਰੀ ਆਦਿ ਸਕੂਲ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਵਲੋਂ ਜੁਰਮਾਨੇ ਵਾਪਸ ਲੈਣ ਦੀ ਮੰਗ ਅਗਲੀ ਖ਼ਬਰ ਸਿੰਮਕ ਗੋਤ ਦੇ ਜਠੇਰਿਆ ਦੇ ਅਸਥਾਨ ’ਤੇ ਮੇਲਾ ਕਰਵਾਇਆ
Ad Position 24