ਸ਼ਹੀਦ ਭਗਤ ਸਿੰਘ ਹਾਕੀ ਅਕੈਡਮੀ ਬਰਨਾਲਾ ਦੇ ਜੇਤੂ ਬੱਚਿਆਂ ਦਾ ਕੈਪਟਨ ਸਿੱਧੂ ਨੇ ਕੀਤਾ ਸਨਮਾਨ
ਬਰਨਾਲਾ, 1 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਸ਼ਹੀਦ ਭਗਤ ਸਿੰਘ ਹਾਕੀ ਅਕੈਡਮੀ ਦੇ ਬੱਚੇ ਜਿਨ੍ਹਾਂ ਨੇ ਸੂਬਾ ਪੱਧਰ ’ਤੇ ਤਗਮੇ ਹਾਸਿਲ ਕੀਤੇ ਹਨ ਨੂੰ ਸਾਬਕਾ ਸੈਨਿਕ ਵਿੰਗ ਵਲੋਂ ਸਨਮਾਨ ਕੀਤਾ ਗਿਆ। ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਸੈਨਿਕ ਵਿੰਗ ਦੇ ਸੂਬਾ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਅਕੈਡਮੀ ਪਿਛਲੇ 20 ਸਾਲਾਂ ਤੋਂ ਸਰਕਾਰੀ ਸਕੂਲਾਂ ਦੇ ਗ਼ਰੀਬ ਬੱਚਿਆਂ ਨੂੰ ਹਾਕੀ ਸਿਖਾ ਰਹੀ ਹੈ।
ਬਰਨਾਲਾ, 1 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਸ਼ਹੀਦ ਭਗਤ ਸਿੰਘ ਹਾਕੀ ਅਕੈਡਮੀ ਦੇ ਬੱਚੇ ਜਿਨ੍ਹਾਂ ਨੇ ਸੂਬਾ ਪੱਧਰ ’ਤੇ ਤਗਮੇ ਹਾਸਿਲ ਕੀਤੇ ਹਨ ਨੂੰ ਸਾਬਕਾ ਸੈਨਿਕ ਵਿੰਗ ਵਲੋਂ ਸਨਮਾਨ ਕੀਤਾ ਗਿਆ। ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਸੈਨਿਕ ਵਿੰਗ ਦੇ ਸੂਬਾ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਅਕੈਡਮੀ ਪਿਛਲੇ 20 ਸਾਲਾਂ ਤੋਂ ਸਰਕਾਰੀ ਸਕੂਲਾਂ ਦੇ ਗ਼ਰੀਬ ਬੱਚਿਆਂ ਨੂੰ ਹਾਕੀ ਸਿਖਾ ਰਹੀ ਹੈ। ਜਿਨ੍ਹਾਂ ਨੂੰ ਲਗਾਤਾਰ ਅਕੈਡਮੀ ਦੇ ਕੋਚ ਸ੍ਰੀ ਪਿਆਰਾ ਲਾਲ ਗਾਈਡ ਕਰ ਰਹੇ ਹਨ। ਬਹੁਤ ਸਾਰੇ ਬੱਚੇ ਇਸ ਅਕੈਡਮੀ ਵਿਚੋਂ ਕੋਚਿੰਗ ਪ੍ਰਾਪਤ ਕਰ ਕੇ ਨੈਸ਼ਨਲ ਪੱਧਰ ਉਪਰ ਖੇਡ ਕੇ ਸਰਕਾਰੀ ਨੌਕਰੀਆਂ ’ਤੇ ਤਾਇਨਾਤ ਹਨ । ਕੋਚ ਪਿਆਰਾ ਲਾਲ ਨੇ ਦੱਸਿਆ ਕਿ ਅੱਜ ਮਾਡਰਨ ਹਾਕੀ ਜਿਸ ਦਾ ਮੁਕਾਬਲਾ ਕਰਨ ਲਈ ਸਾਨੂੰ ਜਿਹੜੇ ਬੱਚੇ ਤਿਆਰ ਕਰਨੇ ਪੈਣਗੇ ਉਨ੍ਹਾਂ ਵਾਸਤੇ ਮਾਡਰਨ ਹਾਕੀ ਗਰਾਊਂਡ ਚਾਹੀਦੇ ਹਨ। ਸਾਬਕਾ ਫ਼ੌਜੀਆਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਵੀ ਦਿੱਤਾ ਸੀ ਅਤੇ ਐਸ.ਡੀ. ਕਾਲਜ ਬਰਨਾਲਾ ਜਗ੍ਹਾ ਦੇਣ ਲਈ ਤਿਆਰ ਹੈ ਅਤੇ ਇੱਥੇ ਐਸਟੋ ਟਰਫ ਹਾਕੀ ਦਾ ਗਰਾਊਂਡ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ। ਸਾਰੇ ਬੱਚਿਆਂ ਨੂੰ ਸਾਬਕਾ ਸੈਨਿਕ ਵਿੰਗ ਵਲੋਂ ਸਟੇਸ਼ਨਰੀ ਦਾ ਸਮਾਨ ਅਤੇ ਸਰਟੀਫਿਕੇਟ ਵੀ ਵੰਡੇ ਗਏ। ਇਸ ਮੌਕੇ ਸੂਬੇਦਾਰ ਮੇਜਰ ਰਾਜ ਸਿੰਘ, ਸੂਬੇਦਾਰ ਹਰਜਿੰਦਰ ਸਿੰਘ, ਵਾਰੰਟ ਅਫਸਰ ਸ਼ਮਸ਼ੇਰ ਸਿੰਘ ਸੇਖੋਂ, ਸੂਬੇਦਾਰ ਬਸੰਤ ਸਿੰਘ ਅਤੇ ਹੋਰ ਸਾਬਕਾ ਸੈਨਿਕ ਵੀ ਹਾਜ਼ਰ ਸਨ।