ਪੰਜਾਬ ਸਰਕਾਰ ਗਊ ਸੈੱਸ ਦੀ ਵਸੂਲੀ ਅਤੇ ਖ਼ਰਚੇ ’ਤੇ ਤੁਰੰਤ ’ਵਾਈਟ ਪੇਪਰ’ ਜਾਰੀ ਕਰੇ-ਜਤਿੰਦਰ ਕਾਲੜਾ
ਸੰਗਰੂਰ, 29 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)-ਸਥਾਨਕ ਆਗੂ ਜਤਿੰਦਰ ਕਾਲੜਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬੇ ’ਚ ਵੱਖ-ਵੱਖ ਵਿਭਾਗਾਂ ਵਲੋਂ ਇਕੱਤਰ ਕੀਤੇ ਗਏ ਗਊ ਸੈੱਸ ਦੇ ਹਿਸਾਬ-ਕਿਤਾਬ ਬਾਰੇ ਤੁਰੰਤ ਇੱਕ ਵਿਸਥਾਰਤ ’ਵਾਈਟ ਪੇਪਰ’ ਜਾਰੀ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਕਾਰਜਕਾਲ ਲਗਭਗ ਪੌਣੇ ਪੰਜ ਸਾਲ ਦਾ ਸਮਾਂ ਪੂਰਾ ਕਰਨ ਵੱਲ ਵਧ ਰਿਹਾ ਹੈ, ਪਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਤੱਕ ਜਨਤਾ ਨੂੰ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਵੱਖ-ਵੱਖ ਸਰਕਾਰੀ ਮਹਿਕਮਿਆਂ ਕੋਲ ਕੁੱਲ ਕਿੰਨਾ ਗਊ ਸੈੱਸ ਇਕੱਤਰ ਹੋਇਆ ਹੈ।
ਸੰਗਰੂਰ, 29 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)-ਸਥਾਨਕ ਆਗੂ ਜਤਿੰਦਰ ਕਾਲੜਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬੇ ’ਚ ਵੱਖ-ਵੱਖ ਵਿਭਾਗਾਂ ਵਲੋਂ ਇਕੱਤਰ ਕੀਤੇ ਗਏ ਗਊ ਸੈੱਸ ਦੇ ਹਿਸਾਬ-ਕਿਤਾਬ ਬਾਰੇ ਤੁਰੰਤ ਇੱਕ ਵਿਸਥਾਰਤ ’ਵਾਈਟ ਪੇਪਰ’ ਜਾਰੀ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਕਾਰਜਕਾਲ ਲਗਭਗ ਪੌਣੇ ਪੰਜ ਸਾਲ ਦਾ ਸਮਾਂ ਪੂਰਾ ਕਰਨ ਵੱਲ ਵਧ ਰਿਹਾ ਹੈ, ਪਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਤੱਕ ਜਨਤਾ ਨੂੰ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਵੱਖ-ਵੱਖ ਸਰਕਾਰੀ ਮਹਿਕਮਿਆਂ ਕੋਲ ਕੁੱਲ ਕਿੰਨਾ ਗਊ ਸੈੱਸ ਇਕੱਤਰ ਹੋਇਆ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਪੰਜਾਬ ਸਰਕਾਰ ਵਲੋਂ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੀ ਪ੍ਰਧਾਨਗੀ ਹੇਠ ਵੱਖ-ਵੱਖ ਮਹਿਕਮਿਆਂ ਕੋਲ ਪਏ ਗਊ ਸੈੱਸ ਦਾ ਪਤਾ ਲਗਾਉਣ ਲਈ ਕਮੇਟੀ ਗਠਿਤ ਕੀਤੀ ਗਈ ਹੈ, ਪਰ ਹੁਣ ਸਮਾਂ ਆ ਗਿਆ ਹੈ ਕਿ ਇਸ ਸਬੰਧੀ ਢਿੱਲ-ਮੱਠ ਛੱਡ ਕੇ ਠੋਸ ਅਤੇ ਪਾਰਦਰਸ਼ੀ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਇਕੱਲੇ ਟਰਾਂਸਪੋਰਟ ਮਹਿਕਮੇ ਵਲੋਂ ਮਹਿਜ਼ 11 ਮਹੀਨਿਆਂ ਅੰਦਰ ਲਗਭਗ 39 ਕਰੋੜ ਰੁਪਏ ਗਊ ਸੈੱਸ ਵਜੋਂ ਇਕੱਠੇ ਕਰਨ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਆਬਕਾਰੀ ਵਿਭਾਗ ਵੱਲੋਂ ਅੰਗਰੇਜ਼ੀ ਸ਼ਰਾਬ ’ਤੇ 10 ਰੁਪਏ ਅਤੇ ਦੇਸੀ ਸ਼ਰਾਬ ਤੇ ਬੀਅਰ ’ਤੇ 5 ਰੁਪਏ ਪ੍ਰਤੀ ਬੋਤਲ, ਅਤੇ ਪਾਵਰਕਾਮ ਵੱਲੋਂ ਬਿਜਲੀ ਦੇ ਬਿੱਲਾਂ ’ਤੇ ਕਰੋੜਾਂ ਰੁਪਏ ਦਾ ਗਊ ਸੈੱਸ ਲਗਾਤਾਰ ਵਸੂਲਿਆ ਜਾ ਰਿਹਾ ਹੈ। ਇਸ ਹਿਸਾਬ ਨਾਲ ਸਰਕਾਰੀ ਖ਼ਜ਼ਾਨੇ ਅਤੇ ਵੱਖ-ਵੱਖ ਵਿਭਾਗਾਂ ਕੋਲ ਲਗਭਗ 1000 ਕਰੋੜ ਰੁਪਏ ਤੋਂ ਵੱਧ ਦਾ ਗਊ ਸੈੱਸ ਇਕੱਤਰ ਹੋਣ ਦਾ ਅਨੁਮਾਨ ਹੈ, ਪਰ ਇਸ ਦਾ ਕੋਈ ਜਨਤਕ ਲੇਖਾ-ਜੋਖਾ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ।