28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਕੇ.ਸੀ.ਟੀ. ਕਾਲਜ ਫ਼ਤਹਿਗੜ੍ਹ ਵਿਖੇ 70ਵੀਆਂ ਰਾਜ ਪੱਧਰੀ ਤੀਰ ਅੰਦਾਜ਼ੀ ਖੇਡਾਂ ਦਾ ਸ਼ਾਨਦਾਰ ਆਗਾਜ਼

ਚੀਮਾ ਮੰਡੀ, 28 ਅਕਤੂਬਰ (ਗੁਰਜੀਤ ਸਿੰਘ ਚਹਿਲ) - ਕੇ. ਸੀ.

Ad Position 21
No active advertisement
ਅਜੀਤ ਡੈਸਕ 29-10-2026
ਚੀਮਾ ਮੰਡੀ, 28 ਅਕਤੂਬਰ (ਗੁਰਜੀਤ ਸਿੰਘ ਚਹਿਲ) - ਕੇ.ਸੀ.ਟੀ. ਕਾਲਜ ਫ਼ਤਿਹਗੜ੍ਹ ਵਿਖੇ ਚਾਰ ਰੋਜ਼ਾ 70ਵੀਆਂ 14 ਸਾਲ ਤੋਂ ਘੱਟ ਉਮਰ ਵਰਗ ਸੂਬਾ ਪੱਧਰੀ ਤੀਰਅੰਦਾਜ਼ੀ ਖੇਡਾਂ ਦਾ ਸ਼ਾਨਦਾਰ ਆਗਾਜ਼ ਹੋਇਆ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਖਿਡਾਰੀ ਤੀਰਅੰਦਾਜ਼ਾਂ ਨੇ ਪੂਰੇ ਜੋਸ਼ ਨਾਲ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਸ਼ੁਰੂ ਕੀਤਾ। ਇਸ ਮੌਕੇ ਸੂਬੇ ਭਰ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਖਿਡਾਰੀਆਂ ਅਤੇ ਕੋਚਾਂ ਨੇ ਭਾਗ ਲਿਆ। ਇਸ ਖੇਡ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਕਾਲਜ ਚੇਅਰਮੈਨ ਮੌਂਟੀ ਗਰਗ ਨੇ ਕਿਹਾ ਕਿ ਕੇ.ਸੀ.ਟੀ. ਕਾਲਜ ਫ਼ਤਿਹਗੜ੍ਹ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਰਾਜ ਪੱਧਰੀ ਤੀਰ-ਅੰਦਾਜ਼ੀ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਕਾਲਜ ਪ੍ਰਿੰਸੀਪਲ ਮਨੋਜ ਗੋਇਲ ਨੇ ਕਿਹਾ ਕਿ ਵਿਦਿਆਰਥੀਆਂ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ‘ਚ ਭਾਗ ਲੈਣਾ ਵੀ ਬਹੁਤ ਜ਼ਰੂਰੀ ਹੈ। ਕਾਲਜ ਸਕੱਤਰ ਰਾਮ ਗੋਪਾਲ ਗਰਗ, ਕਾਲਜ ਪ੍ਰਧਾਨ ਜਸਵੰਤ ਸਿੰਘ ਵੜੈਚ, ਸਰਪ੍ਰਸਤ ਕਾਮਰੇਡ ਸਤਵੰਤ ਸਿੰਘ ਖੰਡੇਬਾਦ , ਵਾਸ਼ਦੇਵ ਸ਼ਰਮਾ ਚੇਅਰਮੈਨ ਸੰਤ ਅਤਰ ਸਿੰਘ ਸਕੂਲ ਹਰਿਆਉ, ਸੂਬੇਦਾਰ ਮਹਿੰਦਰ ਸਿੰਘ ਫਤਹਿਗੜ, ਖੇਡਾਂ ਦੇ ਓਵਰਆਲ ਇੰਚਾਰਜ ਅਤੇ ਬਲਾਕ ਨੋਡਲ ਅਫਸਰ ਮਨਦੀਪ ਕੌਰ ਮੁੱਖ ਅਧਿਆਪਕਾ ਸਰਕਾਰੀ ਹਾਈ ਸਕੂਲ ਤੋਲਾਵਾਲ, ਸੁਖਪਾਲ ਸਿੰਘ ਜਖੇਪਲ ਇੰਚਾਰਜ ਸਰਕਾਰੀ ਸੈਕੰਡਰੀ ਸਕੂਲ ਗੰਢੂਆਂ, ਮੋਨੀਸ਼ਾ ਮੁੱਖ ਅਧਿਆਪਕਾ ਸਰਕਾਰੀ ਹਾਈ ਸਕੂਲ ਬਖਸ਼ੀਵਾਲਾ, ਪ੍ਰਿੰਸੀਪਲ ਕਰਮਜੀਤ ਕੌਰ ਲੌਂਗੋਵਾਲ, ਕਨਵੀਨਰ ਮੁਕੇਸ਼ ਦੇਵੀ ਲੈਕਚਰਾਰ ਬਾਲੀਆਂ, ਕੋ ਕਨਵੀਨਰ ਕੁਲਦੀਪ ਸਿੰਘ ਚੀਮਾ ਮੰਡੀ, ਕੇ.ਸੀ.ਟੀ. ਕਾਲਜ ਦੇ ਤੀਰ ਅੰਦਾਜ਼ੀ ਕੋਚ ਗੁਰਪ੍ਰੀਤ ਸਿੰਘ ਡੀ.ਪੀ.ਈ. ਪੈਰਾਮਾਊਂਟ ਸਕੁਲ ਚੀਮਾ, ਲਖਵਿੰਦਰ ਸਿੰਘ ਡੀ.ਪੀ.ਈ. ਅਕਾਲ ਅਕੈਡਮੀ ਫਤਹਿਗੜ੍ਹ, ਗੁਲਾਬ ਸਿੰਘ ਡੀ ਪੀ ਈ ਕਾਲਬੰਜਾਰਾ, ਅਮਰਿੰਦਰ ਸਿੰਘ ਡੀ.ਪੀ.ਈ. ਝਾੜੋ, ਗਗਨਦੀਪ ਸਿੰਘ ਡੀ.ਪੀ.ਈ. ਕਣਕਵਾਲ, ਮਾਸਟਰ ਗੁਰਦੀਪ ਸਿੰਘ ਕਣਕਵਾਲ ਭੰਗੂਆਂ, ਮਾਸਟਰ ਜੱਗਰ ਸਿੰਘ ਬਖਸ਼ੀਵਾਲਾ, ਜਸਪਾਲ ਸਿੰਘ ਡੀ.ਪੀ.ਈ. ਝਾੜੋ, ਰਾਜਵੀਰ ਸਿੰਘ ਡੀ.ਪੀ.ਈ. ਝਾੜੋਂ, ਗੁਰਦੀਪ ਕੌਰ ਪੀ.ਟੀ.ਆਈ. ਗਾਗਾ, ਮਾਇਆ ਦੇਵੀ ਡੀ.ਪੀ.ਈ. ਹਰਿਆਉ, ਗੁਰਵਿੰਦਰ ਸਿੰਘ ਡੀ.ਪੀ.ਈ. ਗੰਢੂਆਂ, ਰਾਮ ਗੋਪਾਲ ਪੀਟੀਆਈ ਗਿਦੜਿਆਣੀ, ਮਨਿੰਦਰ ਸਿੰਘ ਡੀ.ਪੀ.ਈ. ਬਖੋਰਾ ਕਲਾ, ਮਲਕੀਤ ਸਿੰਘ ਡੀ.ਪੀ.ਈ. ਸ਼ੇਰਗੜ, ਨਿਸ਼ਾ ਤੋਮਰ ਡੀ.ਪੀ.ਈ. ਮੁਕਤਸਰ, ਕੋਚ ਸੁਮਨ ਖੇਡ ਵਿਭਾਗ ਮਾਨਸਾ ਤੋ ਇਲਾਵਾ ਸੂਬੇ ਭਰ ਤੋ ਪਹੁੰਚੇ ਤੀਰ ਅੰਦਾਜੀ ਖਿਡਾਰੀ ਅਤੇ ਕੋਚ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਪਰੰਪਰਾਗਤ ਖੇਡਾਂ ਕਰਵਾਈਆਂ ਅਗਲੀ ਖ਼ਬਰ ਕਮਲ ਧਾਲੀਵਾਲ ਵਲੋਂ ਸਰਕਾਰ ਖ਼ਿਲਾਫ਼ ਕਾਂਗਰਸ ਦੇ ਰੋਸ ਪ੍ਰਦਰਸ਼ਨ ’ਚ ਸ਼ਮੂਲੀਅਤ
Ad Position 24