ਵੱਖ-ਵੱਖ ਪਾਰਟੀਆਂ ਛੱਡ ਕੇ ਕਈ ਪਰਿਵਾਰ ਹੋਏ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ
ਜਖੇਪਲ, 26 ਅਕਤੂਬਰ(ਮੇਜਰ ਸਿੰਘ ਸਿੱਧੂ)-ਪਿੰਡ ਜਖੇਪਲ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ, ਜਦੋਂ ਪਿੰਡ ਜਖੇਪਲਵਾਸ ਵਿਖੇ ਹਲਕਾ ਇੰਚਾਰਜ ਦਿੜ੍ਹਬਾ ਗੁਲਜ਼ਾਰੀ ਮੂਨਕ ਅਤੇ ਹਲਕਾ ਸੁਨਾਮ ਦੇ ਆਬਜ਼ਰਵਰ ਸਰਦਾਰ ਬਿੱਕਰ ਸਿੰਘ ਤੇ ਸਰਪੰਚ ਪਾਟਿਆਂਵਾਲੀ ਦੀ ਅਗਵਾਈ ਹੇਠ ਕਰਵਾਏ ਗਏ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਅਨੇਕਾਂ ਪਰਿਵਾਰ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਪਿੰਡ ਵਿੱਚ ਰੱਖੇ ਗਏ ਸਮਾਗਮ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਨੇ ਅਕਾਲੀ ਦਲ ਦਾ ਪੱਲਾ ਫੜਨ ਵਾਲੇ ਸਾਰੇ ਪਰਿਵਾਰਾਂ ਦਾ ਨਿੱਘਾ ਸਵਾਗਤ ਕੀਤਾ।
ਜਖੇਪਲ, 26 ਅਕਤੂਬਰ(ਮੇਜਰ ਸਿੰਘ ਸਿੱਧੂ)-ਪਿੰਡ ਜਖੇਪਲ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ, ਜਦੋਂ ਪਿੰਡ ਜਖੇਪਲਵਾਸ ਵਿਖੇ ਹਲਕਾ ਇੰਚਾਰਜ ਦਿੜ੍ਹਬਾ ਗੁਲਜ਼ਾਰੀ ਮੂਨਕ ਅਤੇ ਹਲਕਾ ਸੁਨਾਮ ਦੇ ਆਬਜ਼ਰਵਰ ਸਰਦਾਰ ਬਿੱਕਰ ਸਿੰਘ ਤੇ ਸਰਪੰਚ ਪਾਟਿਆਂਵਾਲੀ ਦੀ ਅਗਵਾਈ ਹੇਠ ਕਰਵਾਏ ਗਏ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਅਨੇਕਾਂ ਪਰਿਵਾਰ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਪਿੰਡ ਵਿੱਚ ਰੱਖੇ ਗਏ ਸਮਾਗਮ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਨੇ ਅਕਾਲੀ ਦਲ ਦਾ ਪੱਲਾ ਫੜਨ ਵਾਲੇ ਸਾਰੇ ਪਰਿਵਾਰਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਹਲਕਾ ਇੰਚਾਰਜ ਗੁਲਜ਼ਾਰੀ ਮੂਨਕ ਅਤੇ ਆਬਜ਼ਰਵਰ ਬਿੱਕਰ ਸਿੰਘ ਨੇ ਨਵੇਂ ਸ਼ਾਮਲ ਹੋਏ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਜੀ ਆਇਆਂ ਨੂੰ ਆਖਿਆ। ਆਗੂਆਂ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ਅੰਦਰ ਉਨ੍ਹਾਂ ਨੂੰ ਬਣਦਾ ਪੂਰਾ ਮਾਨ-ਸਨਮਾਨ ਅਤੇ ਅਹੁਦਾ ਦਿੱਤਾ ਜਾਵੇਗਾ।ਇਸ ਮੌਕੇ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੇ ਆਗੂਆਂ ਦੀ ਹਾਜ਼ਰੀ ਵਿੱਚ ਕਿਹਾ ਕਿ ਉਹ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਦੇ ਨਾਲ ਜੁੜੇ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਦੀ ਵੱਡੀ ਜਿੱਤ ਲਈ ਦਿਨ-ਰਾਤ ਇੱਕ ਕਰ ਦੇਣਗੇ।ਇਸ ਮੌਕੇ , ਸਲਾਹਕਾਰ ਜਨਰਲ ਕੌਸ਼ਲ ਮੈਬਰ ਗੁਰਜੰਟ ਜਖੇਪਲ, ਸਕੱਤਰ ਗੁਰਮੇਲ ਸਿੰਘ ਫੌਜੀ, ਸੀਨੀਅਰ ਆਗੂ ਰੂਲਦੂ ਸਿੰਘ ਬੌਰੀਆ, ਸੀਨੀਅਰ ਆਗੂ ਹਰਵਿੰਦਰ ਸਿੰਘ ਸਿੱਧੂ, ਸਰਪੰਚ ਸੈਂਬਰ ਸਿੰਘ, ਦਰਸ਼ਨ ਸਿੰਘ ਆਬਜਰਵਰ ਜਖੇਪਲਬਾਸ, ਅਰਸ਼ਦੀਪ ਸਿੰਘ ਆਬਜਰਵਰ ਹੰਬਲਬਾਸ, ਨਵਜੋਤ ਸਿੰਘ ਜੋਤੀ ਆਬਜਰਵਰ ਧਾਲੀਵਾਲਬਾਸ, ਜਗਸ਼ੀਰ ਸਿੰਘ ਲੱਧੜ੍ਹ, ਚੇਅਰਮੈਨ ਯਾਦਵਿੰਦਰ ਸਿੰਘ, ਰੂਲਦੂ ਸਿੰਘ ਖਾਲਸਾ, ਵਰਕਿੰਗ ਕਮੇਟੀ ਮੈਬਰ ਹਰਬੰਸ ਸਿੰਘ ਮੈਦੇਵਾਸ, ਸਕੱਤਰ ਹਰਜੀਵਨ ਸਿੰਘ, ਪੰਚ ਗੁਰਤੇਜ ਸਿੰਘ ਮੌੜ, ਅਜੈਬ ਸਿੰਘ, ਸਾਬਕਾ ਪੰਚ ਪਰਗਟ ਸਿਘ, ਦੇਵ ਸਿੰਘ ਚਹਿਲ, ਸੁਸਾਇਟੀ ਪ੍ਰਧਾਨ ਪ੍ਰਗਟ ਸਿੰਘ, ਦਰਸ਼ਨ ਸਿੰਘ ਚੋਹਾਨ, ਗੁਰਪਿਆਰ ਸਿੰਘ ਰੱਲੇਵਾਲਾ, ਡਾ.ਬਲਵੀਰ ਸਿੰਘ ਧਾਲੀਵਾਲ, ਮੱਖਣ ਸਿੰਘ ਦੌਲਾ ਸਿੰਘ ਵਾਲਾ, ਹੈਪੀ, ਜਰਨੈਲ ਵਿਰਕ, ਬਲਵਿੰਦਰ ਵਿਰਕ, ਕੁਲਦੀਪ ਵਿਰਕ, ਗੁਰਦੇਵ ਵਿਰਕ, ਜਥੇਦਾਰ ਭੋਲਾ ਸਿੰਘ, ਜਗਰੂਪ ਮੰਡੇਰ, ਨਿੱਕਾ ਸਿੰਘ, ਅੰਮ੍ਰਿਤਪਾਲ ਕੁਮਾਰ, ਗਮਦੂਰ ਸਿੰਘ, ਸੁਖਪਾਲ ਸਿੰਘ, ਲਾਲ ਸਿੰਘ, ਸਤਨਾਮ ਵਿਰਕ, ਪਟੇਲ ਵਿਰਕ, ਸੁਸਾਇਟੀ ਮੈਬਰ ਛੱਜੂ ਸਿੰਘ, ਪ੍ਰਧਾਨ ਪ੍ਰਗਟ ਸਿੰਘ, ਅਮਨਦੀਪ ਸਿੰਘ, ਗੁਰਜੰਟ ਸਿੰਘ, ਗੱਗੀ ਸਿੰਘ, ਸਵੇਗ ਸਿੰਘ, ਸੁੱਖਾ ਸਿੰਘ, ਕੁਲਵੀਰ ਸਿੰਘ, ਮਿੱਠੂ ਸਿੰਘ ਧਲੇਓ, ਪੰਚ ਲਖਵਿੰਦਰ ਤੇ ਕਲੱਬ ਪ੍ਰਧਾਨ ਸੁਖਵੀਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਮੋਹਤਵਰ ਵਿਅਕਤੀ ਹਾਜਰ ਸਨ ।