ਪ੍ਰਸਾਸ਼ਨ ਦੀ ਲਾਪਰਵਾਹੀ ਕਾਰਨ ਮਨਰੇਗਾ ਮਜਦੂਰਾਂ ਦੀਆਂ ਸੜਕਾਂ ’ਤੇ ਹੋ ਰਹੀਆਂ ਮੌਤਾਂ-ਜਗਦੀਸ਼ ਤੇਲੂ
ਸੁਨਾਮ ਊਧਮ ਸਿੰਘ ਵਾਲਾ, 26 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਸੁਨਾਮ ਵਿਖੇ ਸੀ. ਟੀ.
ਸੁਨਾਮ ਊਧਮ ਸਿੰਘ ਵਾਲਾ, 26 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਸੁਨਾਮ ਵਿਖੇ ਸੀ.ਟੀ.ਯੂ ਪੰਜਾਬ ਦੇ ਸੂਬਾ ਪ੍ਰਧਾਨ ਜਗਦੀਸ਼ ਤੇਲੂ ਨੇ ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਸਾਸ਼ਨ ਅਧਿਕਾਰੀਆਂ ਵਲੋਂ ਸੇਫ਼ਟੀ ਦੇ ਪੁਖਤਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਮਨਰੇਗਾ ਮਜਦੂਰਾਂ ਦੀਆਂ ਸੜਕਾਂ ‘ਤੇ ਅਜਾਈ ਜਾਨਾਂ ਜਾ ਰਹੀਆਂ ਹਨ। ਉਨ੍ਹਾਂ ਅਲੀਸ਼ੇਰ ਵਿੱਚ ਮਾਰੇ ਗਏ ਮਨਰੇਗਾ ਮਜਦੂਰਾਂ ਦੀਆਂ ਮੌਤਾਂ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਜਿੱਥੇ ਮਨਰੇਗਾ ਮਜਦੂਰ ਕੰਮ ਕਰ ਰਹੇ ਹੋਣ ਉੱਥੇ ਸੇਫ਼ਟੀ ਜੋਨ ਬਣਾਇਆ ਜਾਵੇ ਅਤੇ ਨਵੀ ਤਕਨਾਲੋਜੀ ਦੇ ਯੰਤਰਾਂ ਦੀ ਵਰਤੋਂ ਕੀਤੀ ਜਾਵੇ । ਉਨ੍ਹਾ ਮੰਗ ਕੀਤੀ ਕਿ ਹਾਦਸਾ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜਾ ਦਿੱਤਾ ਜਾਵੇ ਅਤੇ ਪੀੜਤ ਪਰਿਵਾਰਾਂ ਦੇ ਇੱਕ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਮਨਰੇਗਾ ਮਜਦੂਰਾਂ ਦਾ ਵੀ ਇੱਕ ਕਰੋੜ ਦਾ ਬੀਮਾ ਕੀਤਾ ਜਾਵੇ। ਇਸ ਮੌਕੇ ਸੀ.ਟੀ.ਯੂ ਦੇ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਸਰਬਜੀਤ ਸਿੰਘ ਵੜੈਚ ਨੇ ਵੀ ਉਕਤ ਹਾਦਸੇ ‘ਤੇ ਦੁੱਖ ਪ੍ਰਗਟ ਕਰਦਿਆ ਸਰਕਾਰਾਂ ਤੋਂ ਮੰਗ ਕੀਤੀ ਕਿ ਮਨਰੇਗਾ ਮਜਦੂਰਾਂ ਨੂੰ ਨਿਰਮਾਣ ਉਦਯੋਗਾਂ ਦੇ ਵਰਕਰਾਂ ਦੀ ਸ਼੍ਰੇਣੀ ’ਚ ਸ਼ਾਮਿਲ ਕਰਕੇ ਇਨ੍ਹਾਂ ਮਜਦੂਰਾਂ ਲਈ ਯੋਗ ਨੀਤੀ ਬਣਾਈ ਜਾਵੇ।