27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਅਰਵਿੰਦ ਖੰਨਾ ਦੀ ਉਮੀਦ ਸੰਸਥਾ ਵਲੋਂ 8 ਹੋਰ ਫੂਡ ਕਾਰਟਾਂ ਦਾ ਚੌਥਾ ਕਾਫ਼ਲਾ ਰਵਾਨਾ

ਸੰਗਰੂਰ, 26 ਅਕਤੂਬਰ (ਦਮਨਜੀਤ ਸਿੰਘ)-ਉਮੀਦ ਦਫ਼ਤਰ ਸੰਗਰੂਰ ਵਿਖੇ ‘ਭੈਣਾਂ ਦੀ ਉਮੀਦ’ ਪ੍ਰੋਜੈਕਟ ਤਹਿਤ ਪਹਿਲਾਂ 21 ਫੂਡ ਕਾਰਟ ਵੰਡੇ ਗਏ ਹਨ ਅਤੇ ਅੱਜ ਇਸੇ ਕੜੀ ਤਹਿਤ 8 ਹੋਰ ਫੂਡ ਕਾਰਟ ਸੌਪ ਕੇ ਮਹਿਲਾ ਸ਼ਕਤੀਕਰਨ ਵੱਲ ਇੱਕ ਹੋਰ ਮਜ਼ਬੂਤ ਕਦਮ ਚੁੱਕਿਆ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸ੍ਰੀ ਅਰਵਿੰਦ ਖੰਨਾ ਵੱਲੋਂ ਜ਼ਰੂਰਤਮੰਦ ਮਹਿਲਾਵਾਂ ਨੂੰ ਫੂਡ ਕਾਰਟਾਂ ਦੀ ਵੰਡ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 27-10-2026
ਸੰਗਰੂਰ, 26 ਅਕਤੂਬਰ (ਦਮਨਜੀਤ ਸਿੰਘ)-ਉਮੀਦ ਦਫ਼ਤਰ ਸੰਗਰੂਰ ਵਿਖੇ ‘ਭੈਣਾਂ ਦੀ ਉਮੀਦ’ ਪ੍ਰੋਜੈਕਟ ਤਹਿਤ ਪਹਿਲਾਂ 21 ਫੂਡ ਕਾਰਟ ਵੰਡੇ ਗਏ ਹਨ ਅਤੇ ਅੱਜ ਇਸੇ ਕੜੀ ਤਹਿਤ 8 ਹੋਰ ਫੂਡ ਕਾਰਟ ਸੌਪ ਕੇ ਮਹਿਲਾ ਸ਼ਕਤੀਕਰਨ ਵੱਲ ਇੱਕ ਹੋਰ ਮਜ਼ਬੂਤ ਕਦਮ ਚੁੱਕਿਆ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸ੍ਰੀ ਅਰਵਿੰਦ ਖੰਨਾ ਵੱਲੋਂ ਜ਼ਰੂਰਤਮੰਦ ਮਹਿਲਾਵਾਂ ਨੂੰ ਫੂਡ ਕਾਰਟਾਂ ਦੀ ਵੰਡ ਕੀਤੀ ਗਈ। ਉਨ੍ਹਾਂ ਕਿਹਾ ਕਿ ਉਮੀਦ ਸੰਸਥਾ ਵਲੋਂ ਪਹਿਲਾਂ ਵੀ ਫੂਡ ਕਾਰਟ ਦੇ ਕੇ ਕਈ ਭੈਣਾਂ ਨੂੰ ਆਤਮ ਨਿਰਭਰ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੇ ਆਪਣੀ ਮਿਹਨਤ ਨਾਲ ਕਾਮਯਾਬ ਹੋ ਕੇ ਮਿਸਾਲ ਕਾਇਮ ਕੀਤੀ ਹੈ, ਜਿਸ ਕਰ ਕੇ ਉਨ੍ਹਾਂ ਮਹਿਲਾਵਾਂ ਦੀ ਤਰੱਕੀ ਤੋਂ ਪ੍ਰੇਰਿਤ ਹੋ ਕੇ ਅੱਜ 8 ਹੋਰ ਫੂਡ ਕਾਰਟਾਂ ਦਾ ਚੌਥਾ ਕਾਫ਼ਲਾ ਰਵਾਨਾ ਕੀਤਾ ਗਿਆ। ਖੰਨਾ ਨੇ ਕਿਹਾ ਕਿ ਸਮਾਜ ਦੇ ਹਰ ਇੱਕ ਇਨਸਾਨ ਨੂੰ ਮਹਿਲਾਵਾਂ ਦੀ ਤਰੱਕੀ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਇਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਉਣਾ ਚਾਹੀਦਾ ਹੈ। ਭੈਣਾਂ ਦੀ ਉਮੀਦ ਸੰਸਥਾ ਵੱਲੋਂ ਹੁਣ ਤੱਕ ਕੁੱਲ 29 ਫੂਡ ਕਾਰਟਾਂ ਦੀ ਵੰਡ ਕੀਤੀ ਜਾ ਚੁੱਕੀ ਹੈ ਤਾਂ ਜੋ ਭੈਣਾਂ ਆਪਣਾ ਸਵੈ ਰੁਜ਼ਗਾਰ ਚਲਾ ਕੇ ਆਤਮ ਨਿਰਭਰ ਬਣ ਸਕਣ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਤੇਜਿੰਦਰ ਸਿੰਘ ਸੰਘਰੇੜੀ ਜਿ਼ਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਇਕਬਾਲਜੀਤ ਸਿੰਘ ਪੂਨੀਆ ਮੀਤ ਪ੍ਰਧਾਨ, ਰੁਪਿੰਦਰ ਸਿੰਘ ਰੰਧਾਵਾ ਮੈਂਬਰ ਪੀ.ਏ.ਸੀ., ਧਰਮਿੰਦਰ ਸਿੰਘ ਦੁੱਲਟ ਮੈਂਬਰ ਪੀ.ਏ.ਸੀ., ਹਰਵਿੰਦਰ ਸਿੰਘ ਕਾਕੜਾ ਮੈਂਬਰ ਪੀ.ਏ.ਸੀ. ਅਤੇ ਪ੍ਰੋ. ਅਰੁਣਜੀਤ ਸਿੰਘ ਸਰਾਓ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਸਾਸ਼ਨ ਦੀ ਲਾਪਰਵਾਹੀ ਕਾਰਨ ਮਨਰੇਗਾ ਮਜਦੂਰਾਂ ਦੀਆਂ ਸੜਕਾਂ ’ਤੇ ਹੋ ਰਹੀਆਂ ਮੌਤਾਂ-ਜਗਦੀਸ਼ ਤੇਲੂ ਅਗਲੀ ਖ਼ਬਰ ਭਾਜਪਾ ਦੇ ਸੀਨੀਅਰ ਆਗੂ ਗਿਆਨ ਸਿੰਘ ਮਾਨ ਅਤੇ ਗਿਆਨ ਚੰਦ ਸੈਣੀ ਵਲੋਂ ਮੂਨਕ ਅਨਾਜ ਮੰਡੀ ਦਾ ਦੌਰਾ
Ad Position 24