26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਨਸ਼ਾ ਰੋਕੂ ਕਮੇਟੀ ਨੇ ‘ਆਪ’ ਸਰਕਾਰ ਖਿਲਾਫ ਰੋਸ ਮਾਰਚ ਕਰਕੇ ਝਾੜੂ ਫੂਕੇ

ਸ਼ੇਰਪੁਰ, 26 ਅਕਤੂਬਰ (ਮੇਘ ਰਾਜ ਜੋਸ਼ੀ, ਦਰਸ਼ਨ ਸਿੰਘ ਖੇੜੀ) ਪਿਛਲੇ ਦਿਨਾਂ ਦੇ ਦੌਰਾਨ ਮਾਨਸਾ ਵਿਖੇ ਨਸ਼ਿਆਂ ਖਿਲਾਫ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਮੈਡੀਕਲ ਸਟੋਰ ਵਾਲੇ ਵਲੋਂ ਹੱਤਿਆ ਕਰ ਦੇਣ ਦੇ ਬਾਅਦ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਹੋਂਦ ਵਿੱਚ ਆਈ ਇਨਸਾਫ ਕਮੇਟੀ ਦੇ ਸੱਦੇ ਉੱਪਰ ਨਸ਼ਾ ਰੋਕੂ ਕਮੇਟੀ ਖੇੜੀ ਕਲਾਂ ਤੇ ਸ਼ੇਰਪੁਰ ਵਲੋਂ ਠੀਕਰੀ ਪਹਿਰਾ ਬਰਨਾਲਾ ਰੋਡ ਸ਼ੇਰਪੁਰ ਤੋਂ ਲੈ ਕੇ ਕਸਬੇ ਦੇ ਬਜਾਰ ਵਿੱਚ ਦੀ ਕਾਤਰੋ ਚੌਂਕ ਤੱਕ ਰੋਸ ਮਾਰਚ ਕੱਢਿਆ ਗਿਆ। ਕਮੇਟੀ ਵਲੋਂ ਕਾਤਰੋ ਚੌਂਕ ਵਿਖੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਫੂਕੇ ਗਏ।

Ad Position 21
No active advertisement
ਕਸਬੇ ਅੰਦਰ ਰੋਸ ਮਾਰਚ ਕਰਨ ਉਪਰੰਤ ਕਾਤਰੋ ਚੌਂਕ ਵਿਖੇ ਝਾੜੂ ਫੂਕਦੇ ਹੋਏ ਨਸ਼ਾ ਰੋਕੂ ਕਮੇਟੀ ਦੇ ਆਗੂ। ਤਸਵੀਰ-ਮੇਘ ਰਾਜ ਜੋਸ਼ੀ 27-10-2026
ਸ਼ੇਰਪੁਰ, 26 ਅਕਤੂਬਰ (ਮੇਘ ਰਾਜ ਜੋਸ਼ੀ, ਦਰਸ਼ਨ ਸਿੰਘ ਖੇੜੀ) ਪਿਛਲੇ ਦਿਨਾਂ ਦੇ ਦੌਰਾਨ ਮਾਨਸਾ ਵਿਖੇ ਨਸ਼ਿਆਂ ਖਿਲਾਫ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਮੈਡੀਕਲ ਸਟੋਰ ਵਾਲੇ ਵਲੋਂ ਹੱਤਿਆ ਕਰ ਦੇਣ ਦੇ ਬਾਅਦ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਹੋਂਦ ਵਿੱਚ ਆਈ ਇਨਸਾਫ ਕਮੇਟੀ ਦੇ ਸੱਦੇ ਉੱਪਰ ਨਸ਼ਾ ਰੋਕੂ ਕਮੇਟੀ ਖੇੜੀ ਕਲਾਂ ਤੇ ਸ਼ੇਰਪੁਰ ਵਲੋਂ ਠੀਕਰੀ ਪਹਿਰਾ ਬਰਨਾਲਾ ਰੋਡ ਸ਼ੇਰਪੁਰ ਤੋਂ ਲੈ ਕੇ ਕਸਬੇ ਦੇ ਬਜਾਰ ਵਿੱਚ ਦੀ ਕਾਤਰੋ ਚੌਂਕ ਤੱਕ ਰੋਸ ਮਾਰਚ ਕੱਢਿਆ ਗਿਆ। ਕਮੇਟੀ ਵਲੋਂ ਕਾਤਰੋ ਚੌਂਕ ਵਿਖੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਫੂਕੇ ਗਏ। ਕਮੇਟੀ ਦੇ ਆਗੂ ਬਲਵਿੰਦਰ ਸਿੰਘ ਬਿੰਦਾ ਨੇ ਕਿਹਾ ਕਿ ਪੰਜਾਬ ਸਰਕਾਰ ਇਨਸਾਫ਼ ਕਮੇਟੀ ਅਤੇ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਦੀਆਂ ਜਾਇਜ ਮੰਗਾਂ ਨੂੰ ਪੂਰਾ ਨਹੀ ਕਰ ਰਹੀ ਜਿਸਦੇ ਰੋਸ ਵਜੋਂ ਆਪ ਦੇ ਚੋਣ ਨਿਸ਼ਾਨ ਵਾਲੇ ਝਾੜੂ ਫੂਕੇ ਗਏ ਹਨ। ਇਸ ਮੌਕੇ ਚੌਧਰੀ ਬਹਾਦਰ ਸਿੰਘ ਗਰੇਵਾਲ , ਪਰਮਜੀਤ ਕੌਰ, ਪ੍ਰਗਟਪ੍ਰੀਤ ਸਿੰਘ,ਜਰਨੈਲ ਸਿੰਘ ਖੇੜੀ , ਜੀਤ ਸਿੰਘ ਹੇੜੀਕੇ, ਹਰਪ੍ਰੀਤ ਸਿੰਘ, ਪਰਮਜੀਤ ਸਿੰਘ, ਦਵਿੰਦਰ ਸਿੰਘ ਹੈਵੀ ਸਿੰਘ, ਯੋਧਾ ਸਿੰਘ, ਹਰਦੀਪ ਗਰੇਵਾਲ ਸ਼ੇਰਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਮੇਟੀ ਮੈਂਬਰ ਤੇ ਇਨਸਾਫ਼ ਪਸੰਦ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ‘ ਆਪ’ ਸਰਕਾਰ ਖਿਲਾਫ ਝਾੜੂ ਫੂਕ ਕੇ ਪ੍ਰਦਰਸ਼ਨ ਕੀਤਾ ਅਗਲੀ ਖ਼ਬਰ ਬਾਰਿਸ਼, ਗੜੇਮਾਰੀ ਤੇ ਝੱਖੜ ਕਾਰਨ ਪਿੰਡ ਤਾਮਕੋਟ ’ਚ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ
Ad Position 24