26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਐੱਨ.ਸੀ.ਸੀ. ਕੈਡਿਟ ‘ਏਕ ਭਾਰਤ ਸ੍ਰੇਸ਼ਟ ਭਾਰਤ’ ਕੈਂਪ ਝਾਰਖੰਡ ਲਈ ਰਵਾਨਾ

ਮਲੇਰਕੋਟਲਾ, 25 ਅਕਤੂਬਰ (ਮੁਹੰਮਦ ਹਨੀਫ਼ ਥਿੰਦ) - ਸਥਾਨਕ ਸਰਕਾਰੀ ਕਾਲਜ ਮਲੇਰਕੋਟਲਾ ਤੋਂ ਡੀ. ਡੀ.

Ad Position 21
No active advertisement
ਸਰਕਾਰੀ ਕਾਲਜ ਮਲੇਰਕੋਟਲਾ ਤੋਂ ‘ਏਕ ਭਾਰਤ ਸ੍ਰੇਸ਼ਟ’ ਭਾਰਤ ਕੈਂਪ ਲਈ ਝਾਰਖੰਡ ਰਵਾਨਾ ਹੁੰਦੇ ਹੋਏ ਐੱਨ.ਸੀ.ਸੀ. ਕੈਡਿਟ ਹਰਮਨ ਸਿੰਘ ਅਤੇ ਗੁਰਦੀਪ ਸਿੰਘ। ਤਸਵੀਰ-ਮੁਹੰਮਦ ਹਨੀਫ਼ ਥਿੰਦ 26-10-2026
ਮਲੇਰਕੋਟਲਾ, 25 ਅਕਤੂਬਰ (ਮੁਹੰਮਦ ਹਨੀਫ਼ ਥਿੰਦ) - ਸਥਾਨਕ ਸਰਕਾਰੀ ਕਾਲਜ ਮਲੇਰਕੋਟਲਾ ਤੋਂ ਡੀ.ਡੀ.ਓ. ਕਮ ਪ੍ਰਿੰਸੀਪਲ ਡਾ. ਅਨੀਲਾ ਸੁਲਤਾਨਾ ਦੀ ਸਰਪ੍ਰਸਤੀ ਅਧੀਨ, 19 ਪੰਜਾਬ ਬਟਾਲੀਅਨ ਲੁਧਿਆਣਾ ਦੇ ਕਮਾਂਡਿੰਗ ਅਫਸਰ ਕਰਨਲ ਰਿਸ਼ੀ ਖੋਸਲਾ ਅਤੇ ਐਡਮਿਨ ਅਫਸਰ ਲੈਫਟੀਨੈਂਟ ਕਰਨਲ ਫੈਜਾਨ ਜ਼ਹੂਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਦੋ ਕੈਡਿਟ ‘ਏਕ ਭਾਰਤ ਸ੍ਰੇਸ਼ਟ’ ਭਾਰਤ ਕੈਂਪ ਲਈ ਰਵਾਨਾ ਹੋਏ । ਐੱਨ.ਸੀ.ਸੀ. ਵਿਭਾਗ ਦੇ ਅਫਸਰ ਲੈਫਟੀਨੈਂਟ ਗੁਰਤੇਜ ਸਿੰਘ ਮੱਲੂਮਾਜਰਾ ਨੇ ਦੱਸਿਆ ਕਿ ਇਸ ਕੈਂਪ ’ਚ ਕੈਡਿਟ ਹਰਮਨ ਸਿੰਘ ਅਤੇ ਕੈਡਿਟ ਗੁਰਦੀਪ ਸਿੰਘ ਭਾਗ ਲੈਣ ਜਾ ਰਹੇ ਹਨ। ਇਹ ਕੈਂਪ ਪੀ.ਐਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਪਿਪਰਾਕੋਠੀ-ਮੋਤਿਹਾਰੀ (ਝਾਰਖੰਡ) ਵਿਖੇ 26 ਅਕਤੂਬਰ ਤੋਂ 6 ਨਵੰਬਰ ਤੱਕ ਲੱਗ ਰਿਹਾ ਹੈ। ਕਾਲਜ ਪ੍ਰਿੰਸੀਪਲ ਡਾ. ਅਨੀਲਾ ਸੁਲਤਾਨਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਤੁਹਾਡਾ ਜ਼ਿੰਦਗੀ ਵਿਚ ਸੰਘਰਸ਼ ਕਰਨਾ ਹੀ ਸਫਲਤਾ ਵੱਲ ਵਧਦਾ ਕਦਮ ਹੈ। ਤੁਸੀਂ ਕਾਲਜ ਦੇ ਹੋਣਹਾਰ ਵਿਦਿਆਰਥੀ ਹੋ, ਜੋ ਪੰਜਾਬ ਦੇ ਮਲੇਰਕੋਟਲਾ ਕਾਲਜ ਦਾ ਨਾਂਅ ਝਾਰਖੰਡ ਵਿਚ ਰੌਸ਼ਨ ਕਰਨ ਜਾ ਰਹੇ ਹੋ । ਕਾਲਜ ਇੰਚਾਰਜ ਸਹਾਇਕ ਪ੍ਰੋਫੈਸਰ ਗੁਰਪ੍ਰਤਾਪ ਸਿੰਘ ਨੇ ਕੈਡਿਟਾਂ ਨੂੰ ਕੈਂਪ ਵਿਚ ਆਪਣੀ ਬਣਦੀ ਭੂਮਿਕਾ ਡਟ ਕੇ ਨਿਭਾਉਣ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵਾਰਡ ਅਟੈਂਡੈਂਟ ਯੂਨੀਅਨ ਪੰਜਾਬ ਦੀਆਂ ਮੰਗਾਂ ਸੰਬੰਧੀ ਹੋਈ ਅਹਿਮ ਮੀਟਿੰਗ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਸੰਘਰਸ਼ ਤੇਜ਼... ਅਗਲੀ ਖ਼ਬਰ ਵੱਖ-ਵੱਖ ਪਾਰਟੀਆਂ ਨੇ ‘ਆਪ’ ਸਰਕਾਰ ਖਿਲਾਫ ਭੜਾਸ ਕੱਢਦਿਆਂ ਕੀਤੀ ਨਾਅਰੇਬਾਜ਼ੀ ਕਾਲਾਬੂਲਾ ਵਿਖੇ ‘ਨੌਜਵਾਨ ਬਚਾਓ, ਪੰਜਾਬ...
Ad Position 24