ਜ਼ਿਲ੍ਹਾ ਸੰਗਰੂਰ ਦੀਆਂ ਅਨਾਜ ਮੰਡੀਆਂ ’ਚ ਝੋਨੇ ਦੀ ਆਮਦ ’ਚ ਆਈ ਤੇਜ਼ੀ, ਸਭ ਤੋਂ ਜ਼ਿਆਦਾ ਖ਼ਰੀਦ ਪਨਗਰੇਨ ਵਲੋਂ ਕੀਤੀ ਗਈ
ਸੰਗਰੂਰ, 25 ਅਕਤੂਬਰ (ਧੀਰਜ ਪਸ਼ੌਰੀਆ)-ਜ਼ਿਲ੍ਹਾ ਸੰਗਰੂਰ ਜਿੱਥੇ 2. 41 ਲੱਖ ਹੈਕਟੇਅਰ ਰਕਬਾ ਝੋਨੇ ਅਤੇ ਬਾਸਮਤੀ ਦੀ ਕਾਸਤ ਹੇਠ ਹੈ , ਦੀਆਂ ਅਨਾਜ ਮੰਡੀਆਂ ’ਚ ਝੋਨੇ ਦੀ ਆਮਦ ਵਿੱਚ ਤੇਜ਼ੀ ਆ ਚੁੱਕੀ ਹੈ, ਕੱਲ ਸ਼ਾਮ ਤੱਕ ਤੱਕ 263302 ਮੀਟਰਕ ਟਨ ਝੋਨਾ ਅਤੇ ਬਾਸਮਤੀ ਮੰਡੀਆਂ ’ਚ ਵਿਕਣ ਲਈ ਪਹੁੰਚ ਚੁੱਕੀ ਹੈ।
ਅ
ਅਨਾਜ ਮੰਡੀ ਸੰਗਰੂਰ ਦਾ ਦ੍ਰਿਸ਼। ਤਸਵੀਰ-ਪਸ਼ੌਰੀਆ
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਸਸਪਾਲ ਸਿੰਘ ਰਟੌਲਾ। ਤਸਵੀਰ-ਜਸਵੀਰ ਸਿੰਘ ਔਜਲਾ
26-10-2026
ਸੰਗਰੂਰ, 25 ਅਕਤੂਬਰ (ਧੀਰਜ ਪਸ਼ੌਰੀਆ)-ਜ਼ਿਲ੍ਹਾ ਸੰਗਰੂਰ ਜਿੱਥੇ 2.41 ਲੱਖ ਹੈਕਟੇਅਰ ਰਕਬਾ ਝੋਨੇ ਅਤੇ ਬਾਸਮਤੀ ਦੀ ਕਾਸਤ ਹੇਠ ਹੈ , ਦੀਆਂ ਅਨਾਜ ਮੰਡੀਆਂ ’ਚ ਝੋਨੇ ਦੀ ਆਮਦ ਵਿੱਚ ਤੇਜ਼ੀ ਆ ਚੁੱਕੀ ਹੈ, ਕੱਲ ਸ਼ਾਮ ਤੱਕ ਤੱਕ 263302 ਮੀਟਰਕ ਟਨ ਝੋਨਾ ਅਤੇ ਬਾਸਮਤੀ ਮੰਡੀਆਂ ’ਚ ਵਿਕਣ ਲਈ ਪਹੁੰਚ ਚੁੱਕੀ ਹੈ। ਜ਼ਿਲ੍ਹਾ ਮੰਡੀ ਅਫਸਰ ਪ੍ਰਭਲੀਨ ਸਿੰਘ ਚੀਮਾ ਅਤੇ ਵਧੀਕ ਜਿਲਾ ਮੰਡੀ ਅਫਸਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੀਆਂ ਮੰਡੀਆਂ ਵਿੱਚ ਹੁਣ ਤੱਕ 263302 ਮੀਟਰਕ ਟਨ ਦੇ ਕਰੀਬ ਝੋਨੇ ਅਤੇ ਬਾਸਮਤੀ ਦੀ ਆਮਦ ਹੋਈ ਹੈ। ਕੱਲ ਇੱਕ ਦਿਨ ਵਿੱਚ ਹੀ 53540 ਮੀਟਰ ਟਨ ਦੀ ਆਮਦ ਹੋਈ ਹੈ। ਹੁਣ ਤੱਕ ਵੱਖ-ਵੱਖ ਖਰੀਦ ਏਜੰਸੀਆਂ ਨੇ 197057 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਹੈ, ਜਦਕਿ ਵਪਾਰੀਆਂ ਵਲੋਂ 49057 ਮੀਟਰਕ ਟਨ ਬਾਸਮਤੀ ਦੀ ਖਰੀਦ ਕੀਤੀ ਗਈ ਹੈ । ਝੋਨੇ ਦੀ ਸਭ ਤੋਂ ਵੱਧ ਖਰੀਦ 92720 ਮੀਟਰਕ ਟਨ ਖਰੀਦ ਪਨਗਰੇਨ ਵਲੋਂ ਕੀਤੀ ਗਈ ਹੈ। ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਸੈਕਟਰੀ ਨਰਿੰਦਰਪਾਲ, ਸੁਪਰਡੈਂਟ ਗੁਰਜੀਤ ਸਿੰਘ ਲੱਡੀ,ਸੁਪਰਵਾਈਜ਼ਰ ਹਰਿੰਦਰ ਸਿੰਘ ਅਤੇ ਸੁਪਰਵਾਈਜ਼ਰ ਬਘੇਲ ਸਿੰਘ ਨੇ ਦੱਸਿਆ ਕਿ ਅਨਾਜ ਮੰਡੀ ਸੰਗਰੂਰ ਵਿੱਚ ਹੁਣ ਤੱਕ 12500 ਮੀਟਰਕ ਟਨ ਬਾਸਮਤੀ ਅਤੇ 13000 ਮੀਟਰਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਪੰਜਾਬ ਦੀਆਂ ਮੋਹਰੀ ਬਾਸਮਤੀ ਮੰਡੀਆਂ ਵਿੱਚ ਸ਼ਾਮਿਲ ਹੋ ਚੁੱਕੀ ਅਨਾਜ ਮੰਡੀ ਸੰਗਰੂਰ ਵਿੱਚ ਬਾਸਮਤੀ ਦਾ ਭਾਅ 5000 ਰੁਪਏ ਪ੍ਰਤੀ ਕੁਇੰਟਲ ਤੋਂ ਟੱਪ ਚੁੱਕਾ ਹੈ। ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ਼ੀਸ਼ਨ ਕੁਮਾਰ ਤੁੰਗਾ, ਕੇਵਲ ਗੁਪਤਾ, ਵਾਈਸ ਪ੍ਰਧਾਨ ਪ੍ਰਦੀਪ ਸਿੰਗਲਾ, ਕਮਲ ਨਰੇਸ਼ ਮਿੱਤਲ,ਵਿਜੇ ਜੈਨ, ਮਨੋਜ ਗਰਗ, ਹਰਿੰਦਰ ਬਾਵਾ, ਨਰੇਸ਼ ਵਿਕੀ, ਨਰਿੰਦਰ ਨਿੰਦੀ,ਜਤਿੰਦਰ ਗਰੇਵਾਲ, ਅਮਨ ਪੂਨੀਆ, ਕੇਸ਼ਵ ਸਿੰਗਲਾ ਚਰਨਜੀਤ ਸ਼ਰਮਾ, ਦਲਬੀਰ ਔਲਖ, ਦਰਸ਼ਨ ਕੁਮਾਰ ਤੁੰਗਾ ਤੋਂ ਇਲਾਵਾ ਅਕਾਉਟੈਂਟ ਯੂਨੀਅਨ ਦੇ ਜਿਲਾ ਪ੍ਰਧਾਨ ਧਰਮਿੰਦਰ ਤਿਵਾੜੀ, ਸੁਰਜੀਤ ਭੁੱਲਰ,ਬਲਜੀਤ ਕਾਂਝਲਾ,ਗੋਗੀ ਉਭਾਵਾਲ, ਵਕੀਲ ਮਛਾਲ, ਵਰੁਨ ਬੰਟੀ ਅਤੇ ਹਰਦੀਪ ਸ਼ਰਮਾ ਦਾ ਕਹਿਣਾ ਹੈ ਕਿ ਮੰਡੀ ਵਿੱਚ ਆਉਣ ਵਾਲੀ ਫਸਲ ਖਰੀਦ ਦੇ ਨਾਲ ਨਾਲ ਸੰਭਾਲ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ ਫਿਲਹਾਲ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਹੀਂ ਹੈ।