23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਲੰਕਾ ਜਿੱਤਣ ਤੋਂ ਬਾਅਦ ਭਗਵਾਨ ਰਾਮ ਵਿਜੈ ਯਾਤਰਾ ਧੂਮਧਾਮ ਨਾਲ ਕੱਢੀ

ਧੂਰੀ, 22 ਅਕਤੂਬਰ (ਲਖਵੀਰ ਸਿੰਘ ਧਾਂਦਰਾ)-ਸ੍ਰੀ ਸਨਾਤਨ ਧਰਮ ਰਾਮਲੀਲ੍ਹਾ ਸਭਾ ਧੂਰੀ ਵਲੋਂ ਸ੍ਰੀ ਰਾਮ ਚਰਿੱਤ ਮਾਨਸ ਦੇ ਸਫ਼ਲ ਮੰਚਣ ਤੋਂ ਬਾਅਦ ਦੁਸਹਿਰੇ ਦੇ ਪਵਿੱਤਰ ਤਿਉਹਾਰ ਦੇ ਮੌਕੇ ਭਗਵਾਨ ਰਾਮ ਵਲੋਂ ਲੰਕਾ ਜਿੱਤਣ ਦੀ ਖ਼ੁਸ਼ੀ ਵਿੱਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ‘ਸ੍ਰੀ ਰਾਮ ਵਿਜੈ ਯਾਤਰਾ’ ਧੂਮਧਾਮ ਨਾਲ ਸੰਸਥਾ ਦੇ ਪ੍ਰਧਾਨ ਸਤੀਸ਼ ਕੁਮਾਰ ਜਿੰਦਲ ਅਤੇ ਜਨਰਲ ਸਕੱਤਰ ਹੰਸ ਰਾਜ ਬਜਾਜ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਇਸ ਵਿੱਚ ਇਲਾਕੇ ਦੀਆਂ ਵੱਖ-ਵੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 23-10-2026
ਧੂਰੀ, 22 ਅਕਤੂਬਰ (ਲਖਵੀਰ ਸਿੰਘ ਧਾਂਦਰਾ)-ਸ੍ਰੀ ਸਨਾਤਨ ਧਰਮ ਰਾਮਲੀਲ੍ਹਾ ਸਭਾ ਧੂਰੀ ਵਲੋਂ ਸ੍ਰੀ ਰਾਮ ਚਰਿੱਤ ਮਾਨਸ ਦੇ ਸਫ਼ਲ ਮੰਚਣ ਤੋਂ ਬਾਅਦ ਦੁਸਹਿਰੇ ਦੇ ਪਵਿੱਤਰ ਤਿਉਹਾਰ ਦੇ ਮੌਕੇ ਭਗਵਾਨ ਰਾਮ ਵਲੋਂ ਲੰਕਾ ਜਿੱਤਣ ਦੀ ਖ਼ੁਸ਼ੀ ਵਿੱਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ‘ਸ੍ਰੀ ਰਾਮ ਵਿਜੈ ਯਾਤਰਾ’ ਧੂਮਧਾਮ ਨਾਲ ਸੰਸਥਾ ਦੇ ਪ੍ਰਧਾਨ ਸਤੀਸ਼ ਕੁਮਾਰ ਜਿੰਦਲ ਅਤੇ ਜਨਰਲ ਸਕੱਤਰ ਹੰਸ ਰਾਜ ਬਜਾਜ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਇਸ ਵਿੱਚ ਇਲਾਕੇ ਦੀਆਂ ਵੱਖ-ਵੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਵਿਜੈ ਯਾਤਰਾ ਦੌਰਾਨ ਮੁੱਖ ਮੰਤਰੀ ਦਫਤਰ ਧੂਰੀ ਦੇ ਇੰ ਚਾਰਜ ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਭਾਜਪਾ ਦੇ ਹਲਕਾ ਆਗੂ ਉਂਕਾਰ ਸਿੰਘ ਸਿੱਧੂ, ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਕਾਤਰੋਂ, ਭਾਜਪਾ ਆਗੂ ਜਗਦੇਵ ਜਿੰਦਲ, ਬਰਜੇਸ਼ਵਰ ਕੁਮਾਰ, ਭੂਪੇਸ਼ ਜਿੰਦਲ ਅਤੇ ਪਰਮਜੀਤ ਸਿੰਘ ਭਿੰਦੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਦੀਪ ਤਾਇਲ, ਐਡਵੋਕੇਟ ਕੌਸਲਰ ਰਜੀਵ ਚੌਧਰੀ, ਧੂਰੀ ਵਪਾਰ ਮੰਡਲ ਦੇ ਪ੍ਰਧਾਨ ਵਿਕਾਸ ਜੈਨ, ਸੰਗਰੂਰ ਡਿਸਟ੍ਰਕਿਟ ਇੰਡਸਟਰੀ ਚੈਂਬਰ ਦੇ ਪ੍ਰਧਾਨ ਸਸ਼ੀ ਭੂਸ਼ਣ, ਸੀ. ਮੀਤ ਪ੍ਰਧਾਨ ਰਾਜੇਸ਼ ਸ਼ੈਟੀ, ਕੈਫੀ ਮਿੱਤਲ, ਅਮਿਤ ਕੁਮਾਰ, ਸੰਗਰੂਰ ਚੈਂਬਰ ਆਫ਼ ਕਾਮਰਸ ਦੇ ਸੈਕਟਰੀ ਅੰਮ੍ਰਿਤ ਗਰਗ ਰਿੰਕੂ, ਪ੍ਰੈੱਸ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਰਾਜੇਸ਼ਵਰ ਚੌਧਰੀ, ਧੂਰੀ ਵਿਕਾਸ ਮੰਚ ਦੇ ਪ੍ਰਧਾਨ ਅਮਨ ਗਰਗ ਅਤੇ ਮੇਜ਼ਬਾਨ ਸੰਸਥਾ ਦੇ ਆਗੂ ਗਿਆਨ ਚੰਦ ਗਰਗ, ਵੇਦ ਪ੍ਰਕਾਸ਼ ਛਾਜਲੀ, ਕਿਸ਼ੋਰ ਮਿੱਤਲ, ਪ੍ਰਵੀਨ ਕੁਮਾਰ ਨੀਟਾ, ਜਗਦੀਸ਼ ਨੀਟਾ, ਗੁਲਸ਼ਨ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਸ਼ਹਿਰ ਨਿਵਾਸੀ ਸ਼ਾਮਿਲ ਹੋਏ। ਸ਼ੋਭਾ ਯਾਤਰਾ ਦਾ ਸ਼ਹਿਰ ਦੇ ਬਾਜ਼ਾਰਾਂ ਅਤੇ ਚੌਕਾਂ ਵਿੱਚ ਸਥਾਨਕ ਦੁਕਾਨਦਾਰਾਂ ਅਤੇ ਸ਼ਹਿਰੀਆਂ ਵਲੋਂ ਥਾਂ-ਥਾਂ ‘ਤੇ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਜਲ ਸਪਲਾਈ ਸਕੀਮ ਦਾ ਵਿਧਾਇਕ ਭਰਾਜ ਨੇ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਅਰਮਾਨ ਸਿੰਘ ਅਤੇ ਓਪਕਰਨ ਸਿੰਘ ਦੀ ਦੇਸ਼ ਪੱਧਰੀ ਬਾਕਸਿੰਗ ਮੁਕਾਬਲਿਆਂ ਲਈ ਚੋਣ
Ad Position 24