22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸਤੌਜ ਅਕੈਡਮੀ ਵਿਖੇ ਜੀ.ਐੱਸ.ਟੀ. ਇੰਸਪੈਕਟਰ ਸੰਦੀਪ ਗਰਗ ਦਾ ਸਨਮਾਨ

ਭਵਾਨੀਗੜ੍ਹ, 22 ਅਕਤੂਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ) : ਸਥਾਨਕ ਬੀ. ਡੀ.

Ad Position 21
No active advertisement
ਅਜੀਤ ਡੈਸਕ 23-10-2026
ਭਵਾਨੀਗੜ੍ਹ, 22 ਅਕਤੂਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ) : ਸਥਾਨਕ ਬੀ.ਡੀ.ਪੀ.ਓ. ਦਫ਼ਤਰ ਵਿਖੇ ਗੁਣਵੱਤਾ ਵਾਲੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਸਬੰਧੀ ਚੱਲ ਰਹੀ ਸਿਖਲਾਈ ਵਰਕਸ਼ਾਪ ਦੌਰਾਨ ਪੰਚਾਂ, ਸਰਪੰਚਾਂ, ਆਂਗਣਵਾੜੀ ਵਰਕਰਾਂ, ਸਰਕਾਰੀ ਅਧਿਆਪਕਾਂ, ਆਸ਼ਾ ਵਰਕਰਾਂ, ਸੈਲਫ਼ ਹੈਲਪ ਗਰੁੱਪਾਂ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ ਨੇ ਸਿਖਲਾਈ ਪ੍ਰਾਪਤ ਕੀਤੀ। ਇਸ ਮੌਕੇ ਰਿਸੋਰਸ ਪਰਸਨ ਪ੍ਰੋ. ਕੁਲਵਿੰਦਰ ਸਿੰਘ ਨਦਾਮਪੁਰ ਨੇ ਦੱਸਿਆ ਕਿ ਏ.ਡੀ.ਸੀ. (ਵਿਕਾਸ) ਸੁਖਚੈਨ ਸਿੰਘ ਪਾਪੜਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬੀ.ਡੀ.ਪੀ.ਓ. ਸੁਖਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ 13 ਦਿਨਾਂ ਦਾ ਸਿਖਲਾਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਪੰਚਾਇਤ ਸੂਚਕਾਂਕ ਪੋਰਟਲ, ਮੇਰੀ ਪੰਚਾਇਤ, ਈ-ਗ੍ਰਾਮ ਸਵਰਾਜ ਐਪ, ਵਿਕਾਸ ਦੇ ਸਥਾਈ ਟੀਚਿਆਂ ਤਹਿਤ ਨੌਂ ਥੀਮਾਂ ਅਤੇ ਗ੍ਰਾਮ ਪੰਚਾਇਤਾਂ ਦੇ ਸਕੋਰ ਕਾਰਡ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਿਖਲਾਈ ਦੌਰਾਨ ਵੱਖ-ਵੱਖ ਵਿਭਾਗਾਂ ਦੇ ਫਰੰਟ ਲਾਈਨ ਵਰਕਰਾਂ ਅਤੇ ਪੰਚਾਇਤੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸੋਲ੍ਹਵੇਂ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ ਦੇ ਨਾਲ-ਨਾਲ ਗੁਣਵੱਤਾ ਵਾਲੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਦੇ 15 ਸੂਚਕਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਰਿਸੋਰਸ ਪਰਸਨ ਬਿੰਦਰ ਸਿੰਘ ਨੇ ਕਿਹਾ ਕਿ ਪੰਚਾਇਤਾਂ ਨੂੰ ਗ੍ਰਾਮ ਸਭਾ ਦੀ ਵਿਸ਼ੇਸ਼ ਮੀਟਿੰਗ ਤੋਂ ਪਹਿਲਾਂ ਗ੍ਰਾਮ ਪੰਚਾਇਤ ਯੋਜਨਾ ਸੁਵਿਧਾ ਟੀਮ, ਵਾਰਡ ਯੋਜਨਾ ਸੁਵਿਧਾ ਟੀਮ, ਬਾਲ ਸਭਾ, ਵਾਰਡ ਸਭਾ ਅਤੇ ਮਹਿਲਾ ਸਭਾ ਦੀਆਂ ਮੀਟਿੰਗਾਂ ਕਰਵਾਉਣੀਆਂ ਚਾਹੀਦੀਆਂ ਹਨ, ਤਾਂ ਜੋ ਪਿੰਡਾਂ ਦੀਆਂ ਤਰਜੀਹੀ ਲੋੜਾਂ ਅਨੁਸਾਰ ਵਿਕਾਸ ਕਾਰਜਾਂ ਦੀ ਯੋਜਨਾਬੰਦੀ ਕੀਤੀ ਜਾ ਸਕੇ। ਇਸ ਮੌਕੇ ਬਲਾਕ ਸੰਮਤੀ ਦੇ ਚੇਅਰਮੈਨ ਬਲਜਿੰਦਰ ਸਿੰਘ ਬਾਲਦ ਖੁਰਦ ਅਤੇ ਸੁਪਰਡੈਂਟ ਸੰਜੀਵ ਸਿੰਗਲਾ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਐਮ.ਐਲ.ਜੀ. ਸਕੂਲ ਚੀਮਾ ਨੇ ਨਸ਼ਿਆਂ ਖਿਲਾਫ ਕੱਢੀ ਜਾਗਰੂਕਤਾ ਰੈਲੀ ਅਗਲੀ ਖ਼ਬਰ ਮਨੂ ਵਾਟਿਕਾ ਸਕੂਲ ਬੁਢਲਾਡਾ ਦੇ ਹੋਣਹਾਰ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ
Ad Position 24