22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਰੱਤੋਕੇ ਸਕੂਲ ਵਿਖੇ ਮੈਗਾ ਮਾਪੇ, ਅਧਿਆਪਕ ਮਿਲਣੀ ਹੋਈ

ਲੌਂਗੋਵਾਲ, 21 ਅਕਤੂਬਰ ( ਸ. ਸ.

Ad Position 21
No active advertisement
ਅਜੀਤ ਡੈਸਕ 22-10-2026
ਲੌਂਗੋਵਾਲ, 21 ਅਕਤੂਬਰ ( ਸ.ਸ.ਖੰਨਾ,ਵਿਨੋਦ) - ਇੱਥੋਂ ਨੇੜਲੇ ਪਿੰਡ ਰੱਤੋਕੇ ਸਕੂਲ ’ਚ ਮੈਗਾ ਮਾਪੇ ਅਧਿਆਪਕ ਮਿਲਣੀ ਕੀਤੀ ਗਈ। ਇਹ ਪ੍ਰੋਗਰਾਮ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋ ਜਾਰੀ ਹਦਾਇਤਾਂ ਅਨੁਸਾਰ ਪੀ ਐੱਮ ਸ੍ਰੀ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ’ਚ ਹੋਇਆ, ਜਿਸ ’ਚ ਸਕੂਲ ’ਚ ਪੜ੍ਹਦੇ ਬੱਚਿਆਂ ਦੇ ਮਾਤਾ ਪਿਤਾ ਨੇ ਭਾਗ ਲਿਆ ਅਤੇ ਬੱਚਿਆਂ ਦੇ ਨਤੀਜਿਆਂ ਬਾਰੇ ਗੱਲਬਾਤ ਕੀਤੀ ਗਈ। ਮੀਟਿੰਗ ਦੌਰਾਨ ਮਾਪਿਆਂ ਨੇ ਆਪਣੀਆਂ ਸਲਾਹਾਂ ਅਧਿਆਪਕਾਂ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਮੋਬਾਈਲ ਦੀ ਦੁਰਵਰਤੋਂ ਅਤੇ ਸਿੱਖਿਆ ਨਾਲ ਸੰਬੰਧਿਤ ਕਈ ਮੁੱਦਿਆਂ ਉੱਪਰ ਚਰਚਾ ਕੀਤੀ ਗਈ। ਮੀਟਿੰਗ ’ਚ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਨਿਰਮਾਣ ਕਾਰਜਾਂ, ਵਿਦਿਆਰਥੀਆਂ ਲਈ ਵੈਲਫੇਅਰ ਸਕੀਮਾਂ ਅਤੇ ਵੱਧ ਰਹੇ ਦਾਖਲਿਆਂ ਸਬੰਧੀ ਵਿਸਥਾਰ ਸਾਹਿਤ ਚਰਚਾ ਕੀਤੀ ਗਈ। ਖੇਡਾਂ ਅਤੇ ਸਿੱਖਿਆ ’ਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਵੈੱਲਫੇਅਰ ਕਮੇਟੀ ਦੇ ਪ੍ਰਧਾਨ ਗਿਆਨ ਸਿੰਘ ਭੁੱਲਰ, ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ, ਸਰਪੰਚ ਹਰਦੀਪ ਕੌਰ ਨੇ ਬੱਚਿਆਂ ਦੀ ਹੌਂਸਲਾ ਅਫ਼ਸਾਈ ਕੀਤੀ । ਇਸ ਮੌਕੇ ਕਰਮਜੀਤ ਕੌਰ,ਰਛਪਾਲ ਸਿੰਘ, ਰਣਜੋਧ ਸਿੰਘ, ਸਲਵਿੰਦਰ ਸਿੰਘ, ਸੁਖਦੇਵ ਸਿੰਘ, ਸ਼ਕਤੀ ਸਿੰਘ, ਸਤਨਾਮ ਸਿੰਘ,ਸਾਹਬ ਸਿੰਘ, ਪਾਲ ਸਿੰਘ , ਵਿਜੇ ਕੁਮਾਰ, ਕੁਲਦੀਪ ਕਾਲੀ, ਗੁਰਚਰਨ ਸਿੰਘ ਸਾਬਕਾ ਸਰਪੰਚ, ਕੁਲਦੀਪ ਕੌਰ ਸਾਬਕਾ ਸਰਪੰਚ , ਬਿੱਟੂ ਸਿੰਘ, ਜਸਵਿੰਦਰ ਸਿੰਘ, ਚਰਨਜੀਤ ਕੌਰ, ਸੁਖਪਾਲ ਸਿੰਘ,ਸੁਨੀਲ ਕੁਮਾਰ, ਸੱਤਪਾਲ ਕੌਰ, ਕਾਕਾ ਸਿੰਘ, ਅਮਰਿੰਦਰ ਕੌਰ, ਰੇਨੂੰ ਸਿੰਗਲਾ,ਰਣਜੀਤ ਕੌਰ,ਅਜੀਤ ਪਾਲ ਸਿੰਘ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਹਰਿਆਊ ਸਕੂਲ ਦੇ ਹੋਣਹਾਰ ਖਿਡਾਰੀ ਹਰਕੀਰਤ ਨੇ ਰਾਜ ਪੱਧਰੀ ਖੇਡਾਂ ’ਚੋਂ ਜਿੱਤਿਆ ਤਗਮਾ ਅਗਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ
Ad Position 24